India

ਭਾਰਤ ’ਚ ਭਗਵਾਨ ਰਾਮ ਦਾ ਵਿਰੋਧ ਕਰਨ ਵਾਲਿਆਂ ਦਾ ਪਤਨ ਹੋਇਆ ਹੈ : ਰਾਜਨਾਥ ਸਿੰਘ

ਕਾਸਰਗੋਡ – ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਭਾਰਤ ’ਚ ਜਿਸ ਨੇ ਵੀ ਭਗਵਾਨ ਰਾਮ ਦਾ ਵਿਰੋਧ ਕੀਤਾ ਹੈ, ਉਸ ਦਾ ਪਤਨ ਹੋਇਆ ਹੈ ਅਤੇ ਇਹੀ ਦੇਸ਼ ’ਚ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨਾਲ ਹੋਇਆ। ਸਿੰਘ ਨੇ ਦੋਸ਼ ਲਗਾਇਆ ਕਿ ਦੋਵੇਂ ਦਲ ਭਗਵਾਨ ਰਾਮ ਜਾਂ ਰਾਮਨੌਮੀ ਦੇ ਮਹੱਤਵ ਨੂੰ ਨਹੀਂ ਸਮਝਦੇ। ਕਾਂਗਰਸ ਅਤੇ ਮਾਕਪਾ ਵਿਰੋਧੀ ਧਿਰ ’ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਇੰਕਲੂਸਿਵ ਅਲਾਇੰਸ’ (ਇੰਡੀਆ) ਦਾ ਹਿੱਸਾ ਹਨ।
ਭਾਜਪਾ ਨੇਤਾ ਨੇ ਇਕ ਚੋਣ ਬੈਠਕ ’ਚ ਕਿਹਾ,’’ਉਨ੍ਹਾਂ ਨੇ ਰਾਮ ਨੌਮੀ ਦਾ ਤਿਉਹਾਰ ਮਨਾਉਣ ’ਚ ਰੁਕਾਵਟ ਪਾਈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ’ਚ ਜਿਸ ਨੇ ਵੀ ਭਗਵਾਨ ਰਾਮ ਦਾ ਵਿਰੋਧ ਕੀਤਾ ਹੈ, ਉਸ ਦਾ ਪਤਨ ਹੋਇਆ ਹੈ ਅਤੇ ਇਹੀ ਦੇਸ਼ ’ਚ ਕਾਂਗਰਸ ਅਤੇ ਮਾਕਪਾ ਨਾਲ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੀ ਕਥਨੀ ਅਤੇ ਕਰਨੀ ’ਚ ਕੋਈ ਅੰਤਰ ਨਹੀਂ ਹੈ ਅਤੇ ਉਹ ਦੇਸ਼ ਦੀ ਸਭ ਤੋਂ ਭਰੋਸੇਯੋਗ ਰਾਜਨੀਤਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਅਤੇ ਕਮਿਊਨਿਸਟ ਦਲਾਂ ਦੀ ਕਥਨੀ ਅਤੇ ਕਰਨੀ ’ਚ ਅੰਤਰ ਹੈ। ਰਾਜਨਾਥ ਨੇ ਕਿਹਾ ਕਿ ਆਤਮਵਿਸ਼ਵਾਸ ਨਾਲ ਭਰੀ ਭਾਜਪਾ ਨੂੰ ਇਸ ਲੋਕ ਸਭਾ ਚੋਣ ’ਚ ਕੇਰਲ ’ਚ ਦੋਹਰੇ ਅੰਕ ’ਚ ਸੀਟ ਮਿਲੇਗੀ। ਕੇਰਲ ’ਚ 26 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

Related posts

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

editor

ਅਸੀਂ ਅੱਤਵਾਦ ’ਤੇ ਡੋਜ਼ੀਅਰ ਨਹੀਂ ਭੇਜਦੇ, ਘਰ ’ਚ ਦਾਖ਼ਲ ਹੋ ਕੇ ਮਾਰਦੇ ਹਾਂ :ਮੋਦੀ

editor

ਕਈ ਸੂਬਿਆਂ ’ਚ ਹੀਟਵੇਵ ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ

editor