India

ਅਸੀਂ ਕਾਂਗਰਸ ਦੀ ‘ਲੁੱਟ ਈਸਟ’ ਨੀਤੀ ਨੂੰ ਦਿੱਤਾ ‘ਐਕਟ ਈਸਟ’ ਨੀਤੀ ’ਚ ਬਦਲਿਆ : ਮੋਦੀ

ਨਲਬਾੜੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੁੱਧਵਾਰ ਕਿਹਾ ਕਿ ਵਿਰੋਧੀ ਪਾਰਟੀ ਨੇ ‘ਲੁੱਟ ਈਸਟ’ ਨੀਤੀ ਅਪਣਾਈ ਰੱਖੀ ਜਦਕਿ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ‘ਐਕਟ ਈਸਟ’ ਨੀਤੀ ’ਚ ਬਦਲ ਦਿੱਤਾ। ਸਥਾਨਕ ਬੋਰਕੁਡਾ ਮੈਦਾਨ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ’ਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਤ੍ਰਿਪੁਰਾ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਣ ਵਾਲਾ ਹੈ। ਸੂਬੇ ’ਚ ਹਾਈਵੇਅ ਨੂੰ ਅਪਗ੍ਰੇਡ ਕਰਨ ਲਈ 3,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ 2014 ’ਚ ਲੋਕਾਂ ’ਚ ਉਮੀਦ ਲੈ ਕੇ ਆਏ ਸਨ। 2019 ’ਚ ਭਰੋਸਾ ਲਿਆਏ ਤੇ ਗੁਣ 2024 ’ਚ ਗਾਰੰਟੀ ਲੈ ਕੇ ਆਏ ਹਨ। ਮੋਦੀ ਕੋਲ ਪੂਰੇ ਦੇਸ਼ ਲਈ ਗਾਰੰਟੀ ਹੈ ਤੇ ਮੈਂ ਇਨ੍ਹਾਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਗਾਰੰਟੀ ਦੇ ਰਿਹਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਮੋਦੀ ਦੀ ਗਾਰੰਟੀ ਦਾ ਗਵਾਹ ਹੈ ਕਿਉਂਕਿ ਕਾਂਗਰਸ ਨੇ ਇਸ ਖੇਤਰ ਨੂੰ ਸਿਰਫ਼ ਸਮੱਸਿਆਵਾਂ ਦਿੱਤੀਆਂ ਪਰ ਭਾਜਪਾ ਨੇ ਇਸ ਨੂੰ ਸੰਭਾਵਨਾਵਾਂ ਦਾ ਸੋਮਾ ਬਣਾ ਦਿੱਤਾ। ਕਾਂਗਰਸ ਨੇ ਬਗਾਵਤ ਨੂੰ ਉਤਸ਼ਾਹਿਤ ਕੀਤਾ ਪਰ ਮੋਦੀ ਨੇ ਲੋਕਾਂ ਨੂੰ ਗਲੇ ਲਾ ਲਿਆ। ਖੇਤਰ ’ਚ ਸ਼ਾਂਤੀ ਲਿਆਂਦੀ। ਕਾਂਗਰਸ ਦੇ 60 ਸਾਲਾਂ ਦੇ ਰਾਜ ’ਚ ਜੋ ਨਹੀਂ ਹੋ ਸਕਿਆ, ਮੋਦੀ ਨੇ 10 ਸਾਲਾਂ ’ਚ ਹਾਸਲ ਕਰ ਲਿਆ। ਮੋਦੀ ਨੇ ਕਿਹਾ ਕਿ ਭਗਵਾਨ ਰਾਮ ਜੀ ਦਾ ਜਨਮ ਦਿਨ 500 ਸਾਲ ਬਾਅਦ ਅਯੁੱਧਿਆ ਦੇ ਵਿਸ਼ਾਲ ਮੰਦਰ ’ਚ ਸੂਰਜ ਤਿਲਕ ਦੀ ਰਸਮ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਸਾਰੇ ਅਯੁੱਧਿਆ ਦੇ ਤਿਉਹਾਰਾਂ ’ਚ ਸ਼ਾਮਲ ਨਹੀਂ ਹੋ ਸਕਦੇ, ਪਰ ਸਾਨੂੰ ਆਪਣੇ ਮੋਬਾਈਲ ਦੀ ਫਲੈਸ਼ ਲਾਈਟ ਜਗਾ ਕੇ ਤੇ ਭਗਵਾਨ ਰਾਮ ਜੀ ਦੀ ਪੂਜਾ ਕਰ ਕੇ ਸਮਾਗਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੋਦੀ ਨੇ ਰਾਮਨੌਮੀ ਦੇ ਸ਼ੁੱਭ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਪਹਿਲੀ ਰਾਮਨੌਮੀ ਹੈ, ਜਦੋਂ ਸਾਡੇ ਰਾਮ ਲੱਲਾ ਨੂੰ ਅਯੁੱਧਿਆ ਦੇ ਵਿਸ਼ਾਲ ਤੇ ਬ੍ਰਹਮ ਰਾਮ ਮੰਦਰ ’ਚ ਸੁਸ਼ੋਭਿਤ ਕੀਤਾ ਗਿਆ ਹੈ।

Related posts

ਸੰਸਦ ’ਚ ਜੰਮੂ-ਕਸ਼ਮੀਰ ਦੇ ਅਧਿਕਾਰਾਂ ਲਈ ਲੜਨ ਦਾ ਮੌਕਾ ਚਾਹੁੰਦਾ ਹਾਂ : ਉਮਰ ਅਬਦੁੱਲਾ

editor

ਜਿਨਸੀ ਸ਼ੋਸ਼ਣ ਮਾਮਲੇ ’ਚ ਜੇ.ਡੀ.(ਐਸ) ਵਿਧਾਇਕ ਤੇ ਸਾਬਕਾ ਮੰਤਰੀ ਐਚ.ਡੀ. ਰੇਵੰਨਾ ਨੂੰ ਮਿਲੀ ਜ਼ਮਾਨਤ

editor

ਯੂ.ਪੀ. ’ਚ ਫਰਜ਼ੀ ਵੋਟਿੰਗ ਮਾਮਲੇ ਵਿੱਚ ਪੂਰੀ ਪੋਲਿੰਗ ਪਾਰਟੀ ਮੁਅੱਤਲ, ਮੁੜ ਵੋਟਾਂ ਪਾਉਣ ਦੀ ਸਿਫ਼ਾਰਸ਼

editor