Punjab

ਮੁੱਖਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿਚ ‘ਮਿਸ਼ਨ 13-0’ ਦੀ ਸ਼ੁਰੂਆਤ; ਇਕੱਠੇ ਹੋਏ ਆਪ ਦੇ ਸਾਰੇ ਉਮੀਦਵਾਰ

ਜ਼ੀਰਕਪੁਰ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ ਵਿਚ ਹੋਣ ਕਾਰਨ ਦੇਸ਼ ਭਰ ਵਿਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਅਪਣਾ ਧਿਆਨ ਪੰਜਾਬ ਵੱਲ ਕੇਂਦਰਿਤ ਕਰਨ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਤੋਂ ਪੰਜਾਬ ਵਿਚ ਮਿਸ਼ਨ 13-0 ਦੀ ਪ੍ਰਾਪਤੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਚ ਪਾਰਟੀ ਦੇ ਪ੍ਰਚਾਰ ਲਈ ‘ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 13-0’ ਦਾ ਨਾਅਰਾ ਦਿਤਾ ਸੀ। ਇਸ ਦੀ ਪ੍ਰਾਪਤੀ ਦੇ ਉਦੇਸ਼ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮਿਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਕਪੁਰ ਤੋਂ ਕੀਤੀ ਹੈ। ਜਿਥੇ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ 13 ਵਿਚੋਂ 2 ਉਮੀਦਵਾਰ ਮੀਤ ਹੇਅਰ ਅਤੇ ਲਾਲਜੀਤ ਭੁੱਲਰ ਗੈਰ-ਹਾਜ਼ਰ ਸਨ, ਜੋ ਕਿ ਅਦਾਲਤ ਵਿਚ ਪੇਸ਼ੀ ਹੋਣ ਕਾਰਨ ਨਹੀਂ ਪਹੁੰਚ ਸਕੇ।

ਸੀਐਮ ਮਾਨ ਨੇ ਸਟੇਜ ਤੋਂ ਪੰਜਾਬ ਦੇ ਲੋਕਾਂ ਨੂੰ ਸਲਾਹ ਦਿਤੀ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਪੈਸੇ ਲੈ ਕੇ ਤੁਹਾਡੇ ਕੋਲ ਆਉਣਗੇ। ਉਨ੍ਹਾਂ ਨੂੰ ਇਨਕਾਰ ਨਾ ਕਰਨਾ, ਲਕਸ਼ਮੀ ਨੂੰ ਨਹੀਂ ਮੋੜੀਦਾ। ਇਹ ਪੈਸਾ ਵੀ ਤੁਹਾਡਾ ਹੀ ਹੈ, ਇਨ੍ਹਾਂ ਨੇ ਫ਼ਸਲ ਵੇਚ ਕੇ ਨਹੀਂ ਕਮਾਏ? ਪਰ ਵੋਟ ਸਿਰਫ਼ ਆਮ ਆਦਮੀ ਪਾਰਟੀ ਨੂੰ ਹੀ ਪਾਇਓ।

ਮਾਨ ਨੇ ਕਿਹਾ ਕਿ ਦੇਸ਼ ਵਿਚ ਇਕ ਤਾਨਾਸ਼ਾਹ ਨੇ ਜਨਮ ਲਿਆ ਹੈ, ਜਿਸ ਲਈ ਹੁਣ ਝਾੜੂ ਚੱਲੇਗਾ। ਉਨ੍ਹਾਂ ਕਿਹਾ ਕਿ ਹਰ ਕੋਈ ਕਹਿ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ ਭੇਜ ਕੇ ਗਲਤ ਕੀਤਾ ਹੈ। ਅਸੀਂ ਵੋਟਾਂ ਨਾਲ ਜੇਲ ਦਾ ਬਦਲਾ ਲਵਾਂਗੇ। ਮਾਨ ਨੇ ਕਿਹਾ ਕਿ ਉਹ ਹੁਣ ਪੰਜਾਬ ਵਿਚ ਹੀ ਹਨ, ਜਿਥੇ ਵੀ ਡਿਊਟੀ ਲੱਗੇਗੀ ਉਥੇ ਜ਼ਰੂਰ ਜਾਣਗੇ।

ਪ੍ਰੋਗਰਾਮ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਉਮੀਦਵਾਰ ਸਟੇਜ ‘ਤੇ ਪਹੁੰਚੇ ਹਨ। ਸਾਰੇ ਉਮੀਦਵਾਰਾਂ ਦੀਆਂ ਸਲਾਈਡਾਂ ਇਕ-ਇਕ ਕਰਕੇ ਦਿਖਾਈਆਂ ਜਾ ਗਈਆਂ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਿਆਸੀ ਸਫ਼ਰ ਦਸਿਆ ਗਿਆ। ਪੰਜਾਬ ‘ਚ 13-0 ਦਾ ਟੀਚਾ ਹਾਸਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ। ਮੁੱਖ ਮੰਤਰੀ ਮਾਨ ਨੇ ਪਹਿਲਾਂ ਹੀ ਹਰ ਹਲਕੇ ਵਿਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਦਿਤਾ ਸੀ।

Related posts

ਗ਼ਰੀਬ ਦੀ ਗ਼ਰੀਬੀ ਉਸ ਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦੈ : ਭਗਵੰਤ ਮਾਨ

editor

ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਗੜ੍ਹਸ਼ੰਕਰ ਦੇ ਲੋਕਾਂ ਤੋਂ ਮੰਗਿਆ ਸਮਰਥਨ

editor

ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗੋਲ਼ੀ ਮਾਰ ਕੇ ਹੱਤਿਆ!

editor