Bollywood

ਅਮਿਤਾਭ ਬੱਚਨ ਨੂੰ ਮਿਲਿਆ ‘ਲਤਾ ਦੀਨਾਨਾਥ ਮੰਗੇਸ਼ਕਰ’ ਐਵਾਰਡ

ਮੁੰਬਈ – ਭਾਰਤੀ ਸਿਨੇਮਾ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਭਾਰਤ ਦਾ ਮਾਣ ਕਿਹਾ ਜਾਂਦਾ ਸੀ। ਅੱਜ ਵੀ ਲੋਕ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਯਾਦ ਕਰਦੇ ਹਨ। ਮੁੰਬਈ ’ਚ ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਉੱਥੇ ਮੌਜੂਦ ਹਰ ਕਿਸੇ ਨੇ ਲਤਾ ਜੀ ਨੂੰ ਯਾਦ ਕੀਤਾ। ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਦੀ ਸਥਾਪਨਾ ਮਾਸਟਰ ਦੀਨਾਨਾਥ ਮੰਗੇਸ਼ਕਰ ਸਮਿ੍ਰਤੀ ਪ੍ਰਤਿਸ਼ਠਾਨ ਦੁਆਰਾ ਕੀਤੀ ਗਈ ਸੀ।ਇਹ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਅਤੇ ਸਮਾਜ ਲਈ ਕੁਝ ਚੰਗਾ ਕੰਮ ਕੀਤਾ ਹੋਵੇ। ਲੋਕਾਂ ਦੀ ਭਲਾਈ ਲਈ ਕੁਝ ਮੋਹਰੀ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਸਭ ਤੋਂ ਪਹਿਲਾਂ ਸਨ। ਇਸ ਵਾਰ ਅਮਿਤਾਭ ਬੱਚਨ ਨੂੰ ਮਿਲਿਆ ਹੈ। ਇਸ ਸਮਾਰੋਹ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਅਭਿਨੇਤਾ ਅਮਿਤਾਭ ਬੱਚਨ ਨੂੰ 24 ਅਪ੍ਰੈਲ ਨੂੰ ‘ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ’ ਦਿੱਤਾ ਗਿਆ। ਉਸ ਨੂੰ ਇਹ ਪੁਰਸਕਾਰ ਥੀਏਟਰ-ਸੰਗੀਤ ਦੇ ਦਿੱਗਜ ਅਤੇ ਮੰਗੇਸ਼ਕਰ ਭੈਣ-ਭਰਾ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਦੇ ਯਾਦਗਾਰੀ ਦਿਵਸ ’ਤੇ ਮਿਲਿਆ। ਅਮਿਤਾਭ ਬੱਚਨ ਨੇ ‘ਜ਼ੰਜੀਰ’, ‘ਦੀਵਾਰ’, ‘ਸ਼ੋਲੇ’, ‘ਚੁਪਕੇ-ਚੁਪਕੇ’, ‘ਮੁਹੱਬਤੇਂ’, ‘ਪੀਕੂ’ ਵਰਗੀਆਂ ਫਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਨ੍ਹਾਂ ਕਿਰਦਾਰਾਂ ਨੂੰ ਜਾਨ ਦਿੱਤੀ। ਮੈਗਾਸਟਾਰ ਨੇ ਕਿਹਾ ਕਿ ਉਹ ਅੱਜ ਇਹ ਐਵਾਰਡ ਹਾਸਲ ਕਰਕੇ ਮਾਣ ਮਹਿਸੂਸ ਕਰ ਰਹੇ ਹਨ।

Related posts

ਐਸ਼ਵਰਿਆ ਨੇ ਟੁੱਟੇ ਹੱਥ ਨਾਲ ‘ਕਾਨਸ’ ਦੀ ਰੈਡ ਕਾਰਪੇਟ ‘’ਤੇ ਕੀਤੀ ਗ੍ਰੈਂਡ ਐਂਟਰੀ, ਤਿੱਤਲੀ ਬਣ ਕੇ ਲੁੱਟੀ ਮਹਿਫ਼ਿਲ

editor

ਸੁਨੰਦਾ ਸ਼ਰਮਾ ਨੇ ਪੰਜਾਬੀ ਪਹਿਰਾਵੇ ’ਚ ਵਿਰਾਸਤ ਨੂੰ ਕੀਤਾ ਪ੍ਰਦਰਸ਼ਿਤ

editor

ਰਾਜਕੁਮਾਰ ਰਾਵ, ਜਾਨਹਵੀ ਕਪੂਰ, ਸ਼ਰਣ ਸ਼ਰਮਾ, ਮੁਹੰਮਦ ਫੈਜ ਅਤੇ ਜਾਨੀ ਨੇ ਮੁੰਬਈ ’ਚ ਇੱਕ ਪ੍ਰੋਗਰਾਮ ’ਚ ‘ਮਿਸਟਰ ਐਂਡ ਮਿਸੇਜ ਮਾਹੀ’ ਦਾ ਪਹਿਲਾ ਗੀਤ ‘ਦੇਖਾ ਤੈਨੂੰ’ ਲਾਂਚ ਕੀਤਾ

editor