Australia Breaking News Latest News

7 ਅਫਗਾਨੀ ਖਿਡਾਰਨਾਂ ਵਲੋਂ ਆਸਟ੍ਰੇਲੀਆ ‘ਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ !

ਮੈਲਬੌਰਨ – ਇੱਕ ਬਹੁਤ ਹੀ ਜ਼ੋਖਮ ਭਰੇ ਬਚਾਅ ਮਿਸ਼ਨ ਦੇ ਦੁਆਰਾ ਪਾਕਿਸਤਾਨ ਰਾਹੀਂ ਲਿਆਂਦੀਆਂ ਗਈਆਂ ਅਫ਼ਗਾਨਿਸਤਾਨ ਦੀ ਮਹਿਲਾ ਤਾਈਕਵਾਂਡੋ ਟੀਮ ਦੀਆਂ 7 ਮੈਂਬਰ ਕੁੜੀਆਂ, ਡਾਰਵਿਨ ਦੇ ਵਿੱਚ ਕੁਆਰੰਟੀਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਬਾਹਰ ਆ ਗਈਆਂ ਹਨ ਜਿਹਨਾਂ ਦੇ ਮੈਲਬੌਰਨ ਦੇ ਵਿੱਚ ਵਸਣ ਦੀ ਯੋਜਨਾ ਹੈ।

ਅਫ਼ਗਾਨਿਸਤਾਨ ਦੇ ਉਪਰ ਤਾਲਿਬਾਨ ਦੇ ਵਲੋਂ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਅਫ਼ਗਾਨਿਸਤਾਨ ਦੀ ਮਹਿਲਾ ਤਾਈਕਵਾਂਡੋ ਟੀਮ ਆਪਣੀ ਜਾਨ ਬਚਾਉਣ ਦੇ ਲਈ ਰੂਪੋਸ਼ ਹੋ ਗਈਆਂ ਸਨ। ਇਹਨਾਂ 7 ਮਹਿਲਾ ਤਾਇਕਵਾਂਡੋ ਖਿਡਾਰਨਾਂ ਦੇ ਵਲੋਂ ਸਰਹੱਦ ਪਾਰ ਕਰਨ ਦੀ ਪਹਿਲੀ ਕੋਸ਼ਿਸ਼ ਅਸਫਲ ਹੋ ਗਈ ਸੀ। ਬੇਸ਼ੱਕ ਇਹਨਾਂ ਕੋਲ ਸਾਰੇ ਕਾਗਜ਼ਾਤ ਸਨ ਪਰ ਸੁਰੱਖਿਆ ਗਾਰਡਾਂ ਦੇ ਵਲੋਂ ਉਹਨਾਂ ਨੂੰ ਸਰਹੱਦ ਪਾਰ ਨਹੀਂ ਕਰਨ ਦਿੱਤੀ ਗਈ ਸੀ। ਇਹਨਾਂ ਕੁੜੀਆਂ ਵਲੋਂ ਇਸਲਾਮਾਬਾਦ ਜਾਣ ਦੇ ਲਈ 19 ਘੰਟੇ ਦਾ ਸਫ਼ਰ ਤਹਿ ਕੀਤਾ ਗਿਆ ਅਤੇ ਉਥੋਂ ਇਹ ਦੁਬਈ ਤੇ ਫਿਰ ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ ਆ ਗਈਆਂ। ਇਹਨਾਂ ਦੀਆਂ 8 ਹੋਰ ਸਾਥਣਾ ਹਾਲੇ ਵੀ ਅਫ਼ਗਾਨਿਸਤਾਨ ਦੇ ਵਿੱਚ ਹੀ ਹਨ ਜਿਹਨਾਂ ਨੂੰ ਉਥੋਂ ਕੱਢਣ ਦੇ ਲਈ ਆਸਟ੍ਰੇਲੀਅਨ ਮਿਸ਼ਨ ਯਤਨ ਕਰ ਰਿਹਾ ਹੈ।

ਆਸਟ੍ਰੇਲੀਅਨ ਤਾਇਕਵਾਂਡੋ ਸੰਘ ਦੀ ਮੁੱਖ ਕਾਰਜਕਾਰੀ ਹੀਥਰ ਗੈਰਿਯੋਕ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਸਟ੍ਰੇਲੀਅਨ ਰਾਸ਼ਟਰੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਕ੍ਰੇਗ ਫੋਸਟਰ ਨੇ ਇਹਨਾਂ ਖਿਡਾਰਨਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਵਿਚ ਆਸਟ੍ਰੇਲੀਅਨ ਸਰਕਾਰ, ਆਸਟ੍ਰੇਲੀਅਨ ਤਾਇਕਵਾਂਡੋ ਅਤੇ ਓਸਨੀਆ ਤਾਇਕਵਾਂਡੋ ਨਾਲ ਮਿਲ ਕੇ ਕੰਮ ਕੀਤਾ। ਉਹਨਾਂ ਕਿਹਾ ਕਿ ਇਹਨਾਂ ਮਹਿਲਾ ਖਿਡਾਰਨਾਂ ਦੀ ਜਾਨ ਖਤਰੇ ਵਿਚ ਸੀ। ਸਾਨੂੰ ਅਸਲ ਵਿਚ ਖੁਸ਼ੀ ਹੈ ਕਿ ਇਹ ਮਹਿਲਾ ਖਿਡਾਰਨਾਂ ਸੁਰੱਖਿਅਤ ਹਨ ਤੇ ਇਹ ਖਿਡਾਰਨਾਂ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਵਿਚ ਮਦਦ ਕਰਨ ਲਈ ਆਸਟ੍ਰੇਲੀਅਨ ਸਰਕਾਰ ਅਤੇ ਓਸਨੀਆ ਤਾਇਕਵਾਂਡੋ ਦੀਆਂ ਧੰਨਵਾਦੀ ਹਨ। ਇਹਨਾਂ ਖਿਡਾਰਨਾਂ ਵਿਚੋਂ ਇਕ ਫਾਤਿਮਾ ਅਹਿਮਦੀ ਨੇ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਵਿਚ ਮਦਦ ਕਰਨ ਵਾਲੇ ਸਾਰੇ ਪੱਖਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਮੈਂ ਆਸਟ੍ਰੇਲੀਆ ਆ ਕੇ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ। ਅਸੀਂ ਇੱਥੇ ਬਿਨਾਂ ਕਿਸੇ ਖਤਰੇ ਤੋਂ ਸੁਰੱਖਿਅਤ ਹਾਂ।

ਵਰਨਣਯੋਗ ਹੈ ਆਸਟ੍ਰੇਲੀਅਨ ਡਿਫੈਂਸ ਫੋਰਸ 50 ਤੋਂ ਵੱਧ ਅਫ਼ਗਾਨੀ ਖਿਡਾਰੀਆਂ ਨੂੰ ਉਥੋਂ ਸੁਰੱਖਿਅਅਤ ਕੱਢ ਚੁੱਕਾ ਹੈ। ਅਫਗਾਨਿਸਤਾਨ ਦੀਆਂ ਮਹਿਲਾ ਫੁੱਟਬਾਲ ਟੀਮ ਦੀਆਂ ਖਿਡਾਰਨਾਂ ਉਹਨਾਂ ਦਰਜਨਾਂ ਅਫਗਾਨੀ ਖਿਡਾਰੀਆਂ ਵਿਚ ਸ਼ਾਮਲ ਹੈ ਜਿਹਨਾਂ ਨੂੰ ਆਸਟ੍ਰੇਲੀਆ ਵਿਚ ਰਹਿਣ ਲਈ ਵੀਜ਼ਾ ਦਿੱਤਾ ਗਿਆ ਹੈ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor