Poetry Geet Gazal

ਅੰਮ੍ਰਿਤਪਾਲ ਸਿੰਘ ਧੁੰਨ

“ਤਅਚਲਤ ਪੈਂਤੀ”
ਉਮੀਦ , ਉਧਾਰ , ਉਪਾਧੀ , ਊਰਜਾ , ਲੋੜ ਮੁਤਾਬਿਕ ਚੰਗੇ ਨੇ ।
ਅਦਨ , ਅਖੀਰ , ਅੱਥਰੂ , ਅਰੀਲ , ਹਰਸਾਹ ਵਿੱਚ ਰੰਗੇ ਨੇ ।
ਏਕਤਾ , ਇੱਜਤ , ਇਰਾਦਾ , ਇੰਡੀਕਾ , ਵਿਕਸਿਤ ਕਰਦੇ ਬੰਦੇ ਨੂੰ ।
ਸਿੱਖਿਆ , ਸਮਥ , ਸਲਾਘਾ , ਸੁੱਧਤਾ , ਹੋਰ ਮਹਿਕਾਉਂਦੇ ਧੰਦੇ ਨੂੰ ।
ਹਉਮੈ , ਹੰਕਾਰ , ਹੰਗਾਮਾ , ਹਮਕ , ਨਾਜ਼ੁਕ ਕਰਦੇ ਮੋਹਿਕ ਤੰਦਾਂ ਨੂੰ ।
ਕੂਕਣਾ , ਕਤਲ , ਕੰਗਾਲੀ , ਕੀਰਨੇ , ਚਿੰਨ੍ਹ ਹਨ ਤਕਲੀਫ਼ੀ ਦੇ ।
ਖਰੂਦ , ਖੁਨਾਮੀ , ਖਿੰਝਣਾ , ਖਾਪਟ , ਚਿੰਨ੍ਹ ਨਹੀ ਸ਼ਰੀਫ਼ੀ ਦੇ ।
ਗਲਪ , ਗੁਆਂਢੀ , ਗਵਾਹ , ਗਲੇਡੂ , ਸੱਚੇ ਔਖੇ ਮਿਲਦੇ ਹਨ ।
ਘੜੂਕਾ , ਘੜੂਆ , ਘੋਟਣਾ , ਘੁਰਾੜੇ , ਪਿੰਡਾਂ ਵਿੱਚ ਖਿੜਦੇ ਹਨ ।
ਙਣਤਾ , ਙਿਣਤੀ , ਙਿਆਨ , ਙਿਆਤਾ, ਦਰਜ ਹਨ ਵਿੱਚ ‘ਬਾਵਨ’ ਦੇ ।
ਚਉਂਕੀ , ਚਉਂਕਾ , ਚਿਦਾਰ , ਚਸਿਆ , ਅਲੋਪ ਹਨ ਅਲੋਪ ਹਨ ।
ਛਉਂੜੀ , ਛਟਾਂਕ , ਛਗਲ , ਛਤਨਾ , ਤੇ ਵੀ ਹੋਏ ਕਰੋਪ ਹਨ ।
ਜਪੁਜੀ , ਜਜ਼ਬਾ , ਜ਼ੀਨਤ , ਜੁਝਾਰੂ , ਮਨੁੱਖਤਾ ਲਈ ਮਨੁੱਖਾਂ ਨੂੰ ।
ਝੂਝਨਾ , ਝੁਕਾਉ , ਝਿਜਕ , ਝਮਕ , ਸਵਾਰਨਾ ਨਿਸ਼ਚੇ ਕੁੱਖਾਂ ਨੂੰ ।
ਞਤਨ, ਞਾਣਹੁ, ਞਿਆਨ, ਞਾਣਤ, ਦਰਜ “ਬਾਵਨ” “ਓਅੰਕਾਰ” ਹਨ ।
ਟਣਾਣਾ , ਟਹਲ , ਟਾਹਲੀ , ਟੋਭੜਾ , ਪੰਆਬ ਦੀਆਂ ਮਿੱਠ ਯਾਦਾਂ ਸੀ ।
ਠੂੰਗਣਾ, ਠੂੰਸਣਾ, ਠੇਲਨਾ, ਠਾਹਣਾ, ਠੇਠ ਉਚਾਰਦੀਆਂ ਔਲਾਦਾਂ ਸੀ ।
ਡੰਗਰ, ਡੀਉਂਢੀ, ਡੋਲਨੀ, ਡੰਗੋਰੀ, ਘਰ – ਘਰ ਦਾ ਮਾਣ ਸਨ ।
ਢੋਲਕ, ਢੰਡੋਰੀ, ਢੰਡੋਰਾ, ਢੰਢਾਰ, ਸੰਚਾਰਕ ਸਾਧਨ ਵਿਗਿਆਨ ਸਨ ।
ਣਾਮ ਣਿਆਰਾ ਸਦ ਣਮੋਕਾਰ , ਜਾਪ ਬਿਨ ਣਾਪ ਦੇ ।
ਤ੍ਰਿਲੋਕ , ਤ੍ਰਿਮਾਨ , ਤ੍ਰਿਵੇਦੀ , ਤ੍ਰਿਪੁਰ , ਮਨੌਤ ਹਿੰਦ ਉਪਾਸ਼ਕ ਦੀ ।
ਥੀਸਿਸ , ਥੱਥਲਾ, ਥਾਵਰੀ, ਥਧਾਈ, ਦ੍ਰਿਸ਼ਟੀ ਜਾਣ ਜਾਂਦੀ ਜਾਗਸਿ ਦੀ ।
ਦਹੇਜ, ਦਲੀਲ, ਦਾਵਤ, ਦਲਾਲੀ, ਦੇਖ ਕੇ ਆਪਣੀ ਚਾਂਦਰ ਨੂੰ ।
ਧਰਮ , ਧੀਰਜ , ਧਿਆਨ , ਧਉਲਾ , ਵਧਾਉਂਦੇ ਸਾਡੇ ਆਦਰ ਨੂੰ ।
ਨਿੰਦਿਆ, ਨੱਠਣਾ, ਨਿਰਾਸ਼ਾ, ਨੀਚਤਾ, ਨਹੀ ਸੋਭਦਾ ਜਿੰਦਾ ਜਮੀਰਾਂ ਨੂੰ ।
ਪੰਜਾਬ , ਪੰਜਾਬੀ, ਪ੍ਸੰਸਾ , ਪ੍ਰਸਿੱਧੀ, ਕਿਸਮਤ ਵਾਲਿਆਂ  ਨੂੰ ਰਾਸ ਹਨ ।
ਫਤਹਿ , ਫਜ਼ਲ , ਫਾਂਦਨੇ , ਫਰਜ਼ , ਹਰ ਦਮ ਮਿਲਦੇ ਪਾਸ ਹਨ ।
ਬੇਰੰਗੀ, ਬੰਜਰ, ਬੇਤਾਬੀ, ਬੇਕਾਬੂ, ਜਿੰਦਗੀ ਜਿਊਣਾਂ ਹੀ ਫਿਟਕਾਰ ਹੈ।
ਭ੍ਰਿਸ਼ਟ, ਭੈਰਵੀ, ਭਗੌੜਾ, ਭਿਖਾਰੀ, ਸਮਾਜ ਘੱਟ ਹੀ ਦੇਂਦਾ ਸਤਿਕਾਰ ਹੈ ।
ਮਲ੍ਹਮ, ਮਿਲਾਪ, ਮੁਆਫ਼ੀ, ਮੁਨਾਫਾ , ਮੱਘਦੇ ਹਿਰਦੇ ਠੰਡੇ ਕਰਦੇ ਹਨ ।
ਯੋਜਕ, ਯਾਚਨ, ਯੁਗਾਂਤ, ਯੁਗਾਦਿ, ਗਹਿਰੇ ਹਨ ਅਰਥ ਪੰਜਾਬੀ ਦੇ ।
ਰਸਕ, ਰਜ਼ਕ, ਰਣਕ , ਰਫੀਕ, ਬੇਅੰਤ ਅਮੀਰ ਬੋਲ ਨਵਾਬੀ ਦੇ ।
ਲਾਲਚੀ, ਲੁਟੇਰਾ, ਲੂਤੀਆ, ਲੋਭੀਆ, ਪਾਪ ਕਰਮ ਵੱਲ ਰਹਿੰਦਾ ਧਿਆਨ।
ਵਹਿਮ, ਵੇਸਵਾ, ਵਿਰੋਧੀ , ਵਿਵਾਦ, ਘੱਟ ਹੀ ਲਾਗਾ ਕਰਦੇ ਸੂਝਵਾਨ ।
ਦੁੜੰਗਾ, ਦੁੜਕੀ, ਚੜਤ, ਗੁੜ੍ਹਤੀ, ਮਨੁੱਖੀ ਚਹਿਰੇ ਮੁਸਕਰਾਉਂਦੇ ਹਨ ।
ਤਅਚਲਤ= ਤਿੰਨ ਅੱਖਰੀ ਚਾਰ ਲਫ਼ਜ ਲੋਕ ਤੱਥ

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin