Breaking News Latest News Punjab

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ‘ਬੈਸਟ ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨ

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ. ਰੋਡ ਵਲੋਂ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਪੰਜਾਬ ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨ ਕੀਤਾ ਗਿਆ। ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਧੀਆ ਅਧਿਆਪਕਾਂ ਨੂੰ ਸਨਮਾਨ ਭੇਟ ਕਰਨ ਉਪਰੰਤ ਬੱਚਿਆਂ ਨੂੰ ਅਧਿਆਪਕ ਦੀ ਅਹਿਮੀਅਤ ਅਤੇ ਇਕ ਸਫ਼ਲ ਇਨਸਾਨ ਪਿੱਛੇ ਟੀਚਰ ਦੀ ਦੇਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਉਨਤੀ ਤੇ ਤਰੱਕੀ ’ਚ ਅਧਿਆਪਕਾਂ ਦਾ ਇਕ ਅਹਿਮ ਰੋਲ ਹੁੰਦਾ ਹੈ।

ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ। ਇਸ ਉਪਰੰਤ ਸ: ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਦੇ ਅਧਿਆਪਕਾਂ ਦੁਆਰਾ ਅਧਿਆਪਨ ਅਤੇ ਸਮਾਜਿਕ ਖੇਤਰ ’ਚ ਦਿੱਤੇ ਯੋਗਦਾਨ ਲਈ ਖਾਸ ਪਹਿਚਾਨ ਦਿਵਾਉਣ ਲਈ ਉਕਤ ਐਵਾਰਡ ਲਈ ਐਂਟਰੀਆਂ ਮੰਗਵਾਈਆਂ ਗਈਆਂ ਸਨ ਜਿਸ ’ਚ ਪੰਜਾਬ ਭਰ ਤੋਂ 50 ਦੇ ਕਰੀਬ ਅਧਿਆਪਕਾਂ ਨੇ ਅਪਲਾਈ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਕਾਲਜ ਅਤੇ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਕੋਆਰਡੀਨੇਟਰ ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ ਸਾਂਝੇ ਤੌਰ ’ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕਿੱਤਾ ਬਹੁਤ ਮਹਾਨ ਹੈ। ਕਿਉਂਕਿ ਬੱਚਿਆਂ ਦਾ ਜੀਵਨ ਸੰਵਾਰਨ ’ਚ ਵਧੇਰੇ ਸਮਾਂ ਅਧਿਆਪਕਾਂ ਦਾ ਹੁੰਦਾ ਹੈ, ਜੋ ਕਿ ਉਸ ਨੂੰ ਸਮਾਜ ’ਚ ਵਿਚਰਨ, ਜ਼ਿੰਦਗੀ ਦੇ ਅਹਿਮ ਫ਼ੈਸਲੇ ਅਤੇ ਅਨੁਸ਼ਾਸ਼ਨ ਸਬੰਧੀ ਭਰਪੂਰ ਜਾਣਕਾਰੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਦੀ ਸਖਤ ਮਿਹਨਤ ਸਦਕਾ ਹੀ ਬੱਚੇ ਸਿਖ਼ਰਾਂ ਨੂੰ ਛੂਹਦੇ ਹੋਏ ਜੀਵਨ ’ਚ ਆਪਣੇ ਅਸਲ ਮਕਸਦ ਨੂੰ ਪਛਾਣਦੇ ਹਨ।

 

 

 

 

 

ਇਸ ਸਮਾਰੋਹ ਮੌਕੇ ਸ: ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ ਨਾਲ ਮਿਲ ਕੇ ਸ: ਹਰਮੀਤ ਸਿੰਘ (ਲੈਕਚਰਾਰ, ਪੋਲੀਟੀਕਲ ਸਾਇੰਸ, ਬਾਬਾ ਸੋਹਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾਂ ਕਲਾਂ) ਨੂੰ ‘ਬੈਸਟ ਟੀਚਰ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ’ਚ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੂਸਰੇ ਨੰਬਰ ’ਤੇ ਸ੍ਰੀਮਤੀ ਪ੍ਰੇਰਨਾ ਖੰਨਾ (ਸਪੈਸ਼ਲ ਐਜੂਕੇਟਰ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ) ਨੂੰ ਪ੍ਰਸੰਸਾ ਪੱਤਰ ਅਤੇ 25000 ਰੁਪਏ ਦੀ ਰਾਸ਼ੀ, ਸ: ਸੁਨਿੰਦਰਪਾਲ ਸਿੰਘ (ਈ.ਟੀ.ਟੀ. ਅਧਿਆਪਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਮੁਰਾਦਪੁਰ ਨਰਿਆਲ) ਨੂੰ ਰੁ: 15000 ਰੁਪਏ ਅਤੇ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਗਿਆ।

 

 

 

 

ਇਸ ਮੌਕੇ ਉਕਤ ਤੋਂ ਇਲਾਵਾ ਸ਼ਾਰਟਲਿਸਟ ਕੀਤੇ ਗਏ 5 ਹੋਰ ਅਧਿਆਪਕ ਸ੍ਰੀ ਦੀਪਕ ਕੁਮਾਰ, ਸ: ਅਮਨਿੰਦਰਜੀਤ ਸਿੰਘ ਕੋਹਲੀ, ਮੈਡਮ ਗੁਨੀਤ ਅਰੋੜਾ, ਸ੍ਰੀਮਤੀ ਅਮਿਤਾ ਸ਼ਿੰਗਾਰੀ ਨੂੰ ਵੀ ਸ਼ਾਲ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

 

 

 

 

ਇਸ ਮੌਕੇ ਪ੍ਰਿੰ: ਡਾ. ਹਰਪ੍ਰੀਤ ਕੌਰ ਨੇ ਅਧਿਆਪਕਾਂ ਜੋ ਕਿ ਬੱਚੇ ਦੀ ਜੀਵਨ ਨੂੰ ਉਜਵਲ ਲਈ ਜਦੋਂ ਜਹਿਦ ਕਰਦੇ ਹਨ ਅਤੇ ਉਨ੍ਹਾਂ ਨੂੰ ਆਧੁਨਿਕ ਨਾਲ ਭਰਪੂਰ ਸੁਵਿਧਾਵਾਂ ਬਾਰੇ ਜਿੱਥੇ ਗਿਆਨ ਸਾਂਝੇ ਕਰਦੇ ਹੋਏ, ਉਥੇ ਬੀਤੇ ਕੋਵਿਡ‐19 ਦੌਰਾਨ ਵੀ ਅਧਿਆਪਕਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਬੱਚਿਆਂ ਦੇ ਭਵਿੱਖ ਲਈ ਕਈ ਅਜਿਹੇ ਉਪਰਾਲੇ ਕੀਤੇ ਕਿ ਵਿਦਿਆਰਥੀਆਂ ਦਾ ਪੜ੍ਹਾਈ ਪੱਖੋਂ ਸਮਾਂ ਨਾ ਖ਼ਰਾਬ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਐਵਾਰਡ ਦਾ ਆਯੋਜਨ ਡਾ: ਨਿਰਮਲਜੀਤ ਕੌਰ ਸੰਧੂ, ਡਾ: ਗੁਰਜੀਤ ਕੌਰ, ਡਾ: ਬਿੰਦੂ ਸ਼ਰਮਾ, ਡਾ: ਮਨਿੰਦਰ ਕੌਰ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਡਾ: ਅਵਨੀਤ ਦੀ ਯੋਗ ਅਗਵਾਈ ਹੇਠ ਕੀਤਾ ਗਿਆ।

Related posts

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

editor

ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ‘ਆਪ’ ਨੂੰ ਮਿਲਿਆ ਹੁਲਾਰਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਥਾਪਰ ‘ਆਪ’ ‘ਚ ਸ਼ਾਮਲ

editor