Australia

ਆਸਟ੍ਰੇਲੀਆ ‘ਚ ਕੋਵਿਡ-19 ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ !

ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਕੋਵਿਡ-19 ਦੇ ਹਾਲਾਤ ਖਤਰੇ ਦੇ ਨਿਸ਼ਾਨ ਵੱਲ ਵੱਧ ਰਹੇ ਹਨ ਇਹੀ ਕਾਰਣ ਹੈ ਕਿ ਨੈਸ਼ਨਲ ਕੈਬਨਿਟ ਦੀ ਮੀਟਿੰਗ ਜੋ ਕਿ ਫਰਵਰੀ ਮਹੀਨੇ ਦੇ ਵਿੱਚ ਹੋਣੀ ਸੀ, ਕੱਲ੍ਹ ਬੁੱਧਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਕੋਵਿਡ-19 ਦੀ ਗੰਭੀਰ ਹੋ ਰਹੀ ਸਥਿਤੀ ਉਪਰ ਵਿਚਾਰ ਕੀਤਾ ਗਿਆ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਵਿੱਚ ਕੋਵਿਡ-19 ਦੇ ਨਵੇਂ ਉਭਾਰ ਉਪਰ ਗੰਭੀਰ ਚਰਚਾ ਕੀਤੀ ਗਈ ਅਤੇ ਨਵੇਂ ਉਪਾਅ ਕੀਤੇ ਜਾਣ ਦਾ ਫੈਸਲਾ ਲਿਆ ਗਿਆ। ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਦੇ ਪ੍ਰੀਮੀਅਰਾਂ ਨੂੰ ਰਾਜ ਦੀ ਸਥਿਤੀ ਦੇ ਅਨੁਸਾਰ ਕੋਵਿਡ-19 ਉਪਾਅ ਲਾਗੂ ਕਰਨ ਦੇ ਲਈ ਕਿਹਾ ਹੈ। ਇਸਦੇ ਨਾਲ-ਨਾਲ ਬੂਸਟਰ ਡੋਜ਼ ਦੇ ਲਈ ਗੈਪ ਘਟਾਉਣ ਅਤੇ ਹੋਰ ਜਿਆਦਾ ਬੁਸਟਰ ਡੋਜ਼ਜ਼ ਉਪਲਬਧ ਕਰਾਏ ਜਾਣ ਉਪਰ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅੱਤ ਰਾਤ 11:59 ਵਜੇ ਤੋਂ ਵਿਕਟੋਰੀਆ ਦੇ ਵਿੱਚ ਘਰਾਂ ਤੋਂ ਇਲਾਵਾ ਅੰਦਰ ਅਤੇ ਭੀੜ ਵਾਲੀਆਂ ਥਾਵਾਂ ਉਪਰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਦੇ ਵਲੋਂ ਕ੍ਰਿਸਮਸ ਦੀਆਂ ਛੁੱਟੀਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵੱਡੇ ਫੈਲਾਅ ਦਾ ਪਹਿਲਾਂ ਹੀ ਖਦਸ਼ਾ ਜ਼ਾਹਿਰ ਕੀਤਾ ਹੈ। ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕ੍ਰਿਸਮਸ ਪਾਰਟੀਆਂ ਦੇ ਦੌਰਾਨ ਮੇਲ-ਜੋਲ ਇਸ ਢੰਗ ਦੇ ਨਾਲ ਕਰਨ ਕਿ ਵਾਇਰਸ ਦਾ ਫੈਲਾਅ ਜਿਆਦਾ ਨਾ ਹੋ ਸਕੇ।

ਵਿਕਟੋਰੀਆ ਦੇ ਵਿੱਚ ਅੱਜ 2,005 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 10 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ 14,801 ਐਕਟਿਵ ਕੇਸ ਹਨ ਅਤੇ 398 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 72 ਇੰਟੈਂਸਿਵ ਕੇਅਰ ਵਿੱਚ ਹਨ ਅਤੇ 39 ਵੈਂਟੀਲੇਟਰ ’ਤੇ ਹਨ। ਕੱਲ੍ਹ ਸਿਹਤ ਅਧਿਕਾਰੀਆਂ ਦੁਆਰਾ ਪ੍ਰਾਪਤ 85,112 ਟੈਸਟ ਨਤੀਜਿਆਂ ਤੋਂ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 655 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 1,476 ਲੋਕਾਂ ਦੀ ਕੋਵਿਡ-19 ਦੇ ਨਾਲ ਜਾਨ ਚਲੀ ਗਈ ਹੈ।

ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੇ ਵਿੱਚ ਅੱਜ 5,715 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਜਦਕਿ ਕੱਲ੍ਹ ਨਵੇਂ ਆਏ ਕੇਸਾਂ ਦੀ ਗਿਣਤੀ 3,763 ਸੀ। ਇਸ ਦੌਰਾਨ ਵੈਸਟਰਨ ਸਿਡਨੀ ਇਲਾਕੇ ਦੇ ਵਿੱਚ ਇੱਕ 40 ਸਾਲਾ ਵਿਅਕਤੀ ਦੀ ਅੱਜ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਨਿਊ ਸਾਊਥ ਵੇਲਜ਼ ਦੇ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 648 ਲੋਕਾਂ ਦੀ ਕੋਵਿਡ-19 ਦੇ ਨਾਲ ਜਾਨ ਚਲੀ ਗਈ ਹੈ। ਇਸ ਵੇਲੇ ਵਾਇਰਸ ਦੇ 21,991 ਐਕਟਿਵ ਕੇਸ ਹਨ ਅਤੇ 302 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 40 ਇੰਟੈਂਸਿਵ ਕੇਅਰ ਵਿੱਚ ਹਨ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor