Australia

ਆਸਟ੍ਰੇਲੀਆ ‘ਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1 ਲੱਖ ਦਾ ਅੰਕੜਾ ਪਾਰ ਕਰ ਗਈ !

ਕੈਨਬਰਾ – ਆਸਟ੍ਰੇਲੀਆ ਕੋਵਿਡ-19 ਵਾਇਰਸ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਆਸਟ੍ਰੇਲੀਆ ਨੇ ਕੋਰੋਨਾ ਵਾਇਰਸ ਦੇ 100,813 ਪੁਸ਼ਟੀ ਕੀਤੇ ਕੇਸਾਂ ਨੂੰ ਪਾਰ ਕਰ ਲਿਆ। ਤਾਜ਼ਾ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਵਿੱਚ ਪਿਛਲੇ ਸਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਕੋਵਿਡ-19 ਦੇ 100,813 ਪੁਸ਼ਟੀ ਕੀਤੇ ਕੇਸ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਆਸਟ੍ਰੇਲੀਆ ਨੇ ਕੋਰੋਨਾ ਵਾਇਰਸ ਦੇ 100,813 ਪੁਸ਼ਟੀ ਕੀਤੇ ਕੇਸਾਂ ਨੂੰ ਪਾਰ ਕਰ ਲਿਆ। ਤਾਜ਼ਾ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਵਿੱਚ ਕੋਵਿਡ-19 ਨਾਲ ਸਬੰਧਤ 1245 ਮੌਤਾਂ ਹੋ ਚੁੱਕੀਆਂ ਹਨ।

ਸਿਹਤ ਮੰਤਰੀ ਗ੍ਰੇਗ ਹੰਟ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਤੋਂ ਆਸਟ੍ਰੇਲੀਅਨ ਆਪਣੇ ਘਰ ਵਿੱਚ ਹੀ ਕੋਵਿਡ-19 ਲਈ ਖੁਦ ਦੀ ਜਾਂਚ ਕਰ ਸਕਣਗੇ ਅਤੇ ਟੈਸਟ ਨਿਰਮਾਤਾਵਾਂ ਨੂੰ ਘਰੇਲੂ ਵਰਤੋਂ ਲਈ ਅਰਜ਼ੀ ਦੇ ਸਕਣਗੇ। ਉਹਨਾਂ ਕਿਹਾ,’ਇਹ ਆਸਟ੍ਰੇਲੀਅਨ ਲੋਕਾਂ ਲਈ ਇੱਕ ਮਹੱਤਵਪੂਰਣ ਵਾਧੂ ਸੁਰੱਖਿਆ ਹੈ।” ਥੇਰੇਪੂਟਿਕ ਗੁਡਸ ਐਡਮਿਿਨਸਟ੍ਰੇਸ਼ਨ ਨੇ ਕਿਹਾ ਹੈ ਕਿ ਸਵੈ-ਟੈਸਟਾਂ ਦੀ ਸੁਰੱਖਿਅਤ ਵਰਤੋਂ ਨੂੰ ਸਮਰਥਨ ਦੇਣ ਲਈ, ਇਹ ਇੱਕ ਨਵਾਂ ਨਿਯਮ ਬਣਾਏਗਾ, ਜਿਸ ਨਾਲ ਕੰਪਨੀਆਂ 1 ਅਕਤੂਬਰ ਤੋਂ ਬਾਅਦ ਰਸਮੀ ਤੌਰ ‘ਤੇ ਟੀਜੀਏ ਰੈਗੂਲੇਟਰੀ ਪ੍ਰਵਾਨਗੀ ਲਈ ਅਰਜ਼ੀ ਦੇ ਸਕਣਗੀਆਂ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor