International

Monkeypox ਵੈਕਸੀਨ 100% ਪ੍ਰਭਾਵਸ਼ਾਲੀ ਨਹੀਂ, WHO ਨੇ ਕੀਤਾ ਖੁਲਾਸਾ

ਜੇਨੀਵੀਆ – ਡਬਲਯੂਐਚਓ ਦੇ ਤਕਨੀਕੀ ਮੁਖੀ ਰੋਸਾਮੰਡ ਲੇਵਿਸ ਨੇ ਬੁੱਧਵਾਰ ਨੂੰ ਕਿਹਾ ਕਿ ਮੰਕੀਪੌਕਸ ਦੇ ਵਿਰੁੱਧ ਟੀਕੇ 100 ਫੀਸਦੀ ਪ੍ਰਭਾਵਸ਼ਾਲੀ ਨਹੀਂ ਹਨ ਅਤੇ ਇਸ ਲਈ ਲੋਕਾਂ ਨੂੰ ਆਪਣੇ ਲਾਗ ਦੇ ਜੋਖਮ ਨੂੰ ਘੱਟ ਕਰਨਾ ਚਾਹੀਦਾ ਹੈ। 92 ਤੋਂ ਵੱਧ ਦੇਸ਼ਾਂ ਵਿੱਚ, ਮੰਕੀਪੌਕਸ ਦੇ 35,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਬਿਮਾਰੀ ਕਾਰਨ 12 ਮੌਤਾਂ ਹੋਈਆਂ ਹਨ।ਇੱਕ ਪ੍ਰੈਸ ਬ੍ਰੀਫਿੰਗ ਵਿੱਚ, ਲੇਵਿਸ ਨੇ ਕਿਹਾ ਕਿ ਡਬਲਯੂਐਚਓ ਨੂੰ ਉਮੀਦ ਨਹੀਂ ਹੈ ਕਿ ਇਹ ਟੀਕੇ ਮੰਕੀਪੌਕਸ ਨੂੰ ਰੋਕਣ ਵਿੱਚ 100 ਫੀਸਦੀ ਪ੍ਰਭਾਵੀ ਹੋਣਗੇ।
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮੁਖੀ ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਜੇਨੀਵੀਆ ਵਿੱਚ ਆਪਣੀ ਨਿਯਮਤ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, ‘ਪਿਛਲੇ ਹਫ਼ਤੇ ਕਰੀਬ ਸਾਢੇ ਸੱਤ ਹਜ਼ਾਰ ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਉਸ ਤੋਂ ਇਕ ਹਫ਼ਤੇ ਪਹਿਲਾਂ ਦੀ ਤੁਲਨਾ ਵਿੱਚ ਲਗਪਗ 20 ਫੀਸਦੀ ਦਾ ਵਾਧਾ ਸੀ। ‘
ਮੰਕੀਪੌਕਸ ਇਨਫੈਕਸ਼ਨ ਦੇ ਜ਼ਿਆਦਾਤਰ ਮਾਮਲੇ ਯੂਰਪ ਅਤੇ ਅਮਰੀਕਾ ਦੇ ਖੇਤਰ ਤੋਂ ਸਾਹਮਣੇ ਆ ਰਹੇ ਹਨ ਅਤੇ ਜ਼ਿਆਦਾਤਰ ਮਾਮਲੇ ਮਰਦਾਂ ਨਾਲ ਜਿਣਸੀ ਸੰਬੰਧ ਬਣਾਉਣ ਵਾਲੇ ਮਰਦਾਂ ਵਿੱਚ ਦੇਖੇ ਗਏ ਹਨ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor