Articles Health & Fitness

ਸਾਈਲੈਂਟ ਕਿਲਰ ਹੈ-ਹਾਈ-ਬਲੱਡ ਪੈਸ਼ਰ

ਡਬਲਯੂ ਐ ਓ ਅਤੇ ਅਮੈਰੀਕਨ ਹਾਰਟ ਐਸੋਸੀਏਸ਼ਨ ਮੁਤਾਬਿਕ ਵਿਸ਼ਵ ਭਰ ਵਿਚ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਹਾਈਪਰਟੈਨਸ਼ਨ ਹੈ। ਅੱਜ ਕਰੀਬਨ 1.13 ਬਿਲੀਅਨ, ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਹਾਈਪਰਟੈਨਸ਼ਨ ਦੇ ਸ਼ਿਕਾਰ ਹਨ। ਜਿਨਾਂ ਵਿਚ ਹਰ ਤੀਜਾ ਆਦਮੀ ‘ਤੇ ਹਰ ਦੂਜੀ ਔਰਤ ਹਾਈ ਬਲੱਡ ਪ੍ਰੈਸ਼ਰ ਦੇ ਘੇਰੇ ਵਿਚ ਹਨ। ਗੈਰ-ਮੁਸ਼ਕਿਲ ਬਿਮਾਰੀਆਂ ਲਈ ਅੰਤਰਰਾਸ਼ਟਰੀ ਪੱਧਰ ‘ਤੇ 2025 ਤੱਕ ਹਾਈਪਰਟੈਨਸ਼ਨ ਦੇ ਪ੍ਰਸਾਰ ਨੂੰ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ। ਤੇਜ਼ੀ ਨਾਲ ਬਦਲ ਰਿਹਾ ਲਾਈਫ ਸਟਾਈਲ ਦੇ ਰਿਹਾ ਹੈ-ਹਾਈ ਬਲੱਡ ਪ੍ਰੈਸ਼ਰ ਯਾਨਿ ਹਾਈਪਰਟੈਨਸ਼ਨ। ਬੱਚੇ, ਨੌਜਵਾਨ, ਔਰਤਾਂ, ਸੀਨੀਅਰਜ਼ ਅਤੇ ਗਰਭਵਤੀ ਅੋਰਤਾਂ ਵਿਚ ਬਿਮਾਰੀ ਦਾ ਆਂਕੜਾ ਵੱਧ ਰਿਹਾ ਹੈ। ਗੰਭੀਰ ਹਾਈ ਬਲੱਡ ਪ੍ਰੈਸ਼ਰ ਨਾਲ ਵੱਧ ਰਹੀਆਂ ਹਨ ਦਿਲ, ਦਿਮਾਗ ‘ਤੇ ਗੁਰਦੇ ਦੀਆਂ ਬਿਮਾਰੀਆਂ।ਹਾਈ ਬਲੱਡ ਪ੍ਰੈਸ਼ਰ ਦੀ 50 ਤੋਂ ਵੱਧ ਉਮਰ ਦੇ ਮਰਦਾਂ ਅਤੇ 45 ਦੀ ਉਮਰ ਵਿਚ ਔਰਤਾਂ ਵਿਚ ਸੰਭਾਵਨਾ ਬਰਾਬਰ ਬਣੀ ਰਹਿੰਦੀ ਹੈ।

ਪ੍ਰਾਈਮਰੀ ਹਾਈ ਬਲੱਡ ਪ੍ਰੈਸ਼ਰ ਸਮੇ ਨਾਲ ਹੌਲੀ-ਹੌਲੀ ਵੱਧਦਾ ਰਹਿੰਦਾ ਹੈ। ਕੁੱਝ ਲੋਕਾਂ ਦਾ ਹਾਈ ਬਲੱਡ ਪ੍ਰੈਸ਼ਰ ਬਾਰਡਰ ਲਾਈਨ ਰਹਿਣ ਨੂੰ ਸੈਕੰਡਰੀ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਦਵਾਈਆਂ, ਲਗਾਤਾਰ ਸਟ੍ਰੈਸ, ਅਤੇ ਸਦਮੇ ਨਾਲ ਵੀ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ।ਹਾਈ ਬਲੱਡ ਪ੍ਰੈਸ਼ਰ ਖੂਨ ਦੀਆਂ ਨਾੜੀਆਂ ਕਮਜ਼ੋਰ ਕਰਕੇ ਐਨਿਉਰਿਜ਼ਮ ਬਣਾ ਦਿੰਦਾ ਹੈ। ਜੇ ਐਨਿਉਰਿਜ਼ਮ ਫਟ ਜਾਵੇ ਤਾਂ ਜਾਨਲੇਵਾ ਵੀ ਹੋ ਸਕਦਾ ਹੈ।

ਜਦੋਂ ਦਿਲ ਧਮਨੀਆਂ ਰਾਹੀਂ ਖੂਨ ਨੂੰ ਪੰਪ ਕਰਦਾ ਹੈ, ਤਾਂ ਖੂਨ ਧਮਨੀਆਂ ਦੀ ਵਾਲਜ਼ (ਕੰਧਾਂ) ‘ਤੇ ਪੈਣ ਵਾਲੇ ਦਬਾਅ ਨੂੰ ਬਲੱਡ ਪ੍ਰੈਸ਼ਰ ਕਿਹਾ ਦਿੱਤਾ ਜਾਂਦਾ ਹੈ। ਬਲੱਡ ਪ੍ਰੈਸ਼ਰ ਤੁਹਾਡੇ ਨਾੜੀਆਂ ਦੀਆਂ ਵਾਲਜ਼ (ਕੰਧਾਂ) ਦੇ ਖਿਲਾਫ ਖੂਨ ਦਾ ਦਬਾਅ ਹੁੰਦਾ ਹੈ। ਨਾੜੀਆਂ ਇਨਸਾਨੀ ਦਿਲ ਤੋਂ ਖੂਨ ਸਰੀਰ ਦੇ ਬਾਕੀ ਹਿੱਸਿਆਂ ਵਿਚ ਲੈ ਜਾਂਦੀਆਂ ਹਨ। ਖੂਨ ਦੇ ਵੱਧ ਰਹੇ ਦਬਾਅ ਨੂੰ ਸਿਸਟੋਲਿਕ ਬਲੱਡ ਪ੍ਰੈਸ਼ਰ ਅਤੇ ਘੱਟ ਰਹੇ ਪ੍ਰੈਸ਼ਰ ਨੂੰ ਡਾਇਸਟੋਲਿਕ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਤੰਦਰੁਸਤ ਵਿਅਕਤੀ ਦਾ ਉਪਰਲਾ (ਸਿਸਟੋਲਿਕ) ਬਲੱਡ ਪ੍ਰੈਸ਼ਰ 120 ਅਤੇ ਥੱਲੇ ਦਾ ਯਾਨਿ ਡਾਇਸਟੋਲਿਕ ਬਲੱਡ ਪੈਸ਼ਰ 80 ਦੱਸਿਆ ਜਾਂਦਾ ਹੈ। ਉਮਰ ਮੁਤਾਬਿਕ ਅਤੇ ਸਰੀਰਕ-ਮਾਨਸਿਕ ਗਤੀਵਿਧੀਆਂ ਦੇ ਅਧਾਰ ਤੇ ਇਹ ਨੰਬਰ ਬਦਲਦਾ ਰਹਿਂਦਾ ਹੈ। ਮਾਹਿਰਾਂ ਵੱਲੋਂ ਸਿਸਟੋਲਿਕ ਅਤੇ ਡਾ. ਸੀਟੋਲਿਕ ਬਲੱਡ ਪ੍ਰੈਸ਼ਰ ਦੇ ਲੈਵਲ ਦੀ ਸਮੀਖਿਆ ਕਰਕੇ ਦਿਸ਼ਾ ਨਿਰਦੇਸ਼ਾਂ ਨਾਲ ਰੋਗੀ ਦੇ ਇਲਾਜ਼ ਵਿਚ ਮਦਦ ਕੀਤੀ ਹਾ ਰਹੀ ਹੈ।

ਆਮ ਬਲੱਡ ਪ੍ਰੈਸ਼ਰ ਰਹਿਣ ਵਾਲਿਆਂ ਨੂੰ ਬਰਾਬਰ ਜਾਂਚ ਅਤੇ ਇਲਾਜ਼ ਲਈ ਆਪਣੇ ਫੈਮਿਲੀ ਡਾਕਟਰ ਨਾਲ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ। ਹਾਈਪਰਟੈਨਸ਼ਨ ਦੇ ਰੋਗੀ ਰੋਜਾਨਾਂ ੧ ਬਾਰ ਆਪਣੇ ਘਰ ਵਿਚ ਰੱਖੇ ਬੀ. ਪੀ ਅਪਰੇਟਸ ਨਾਲ ਬਲੱਡ ਪ੍ਰੈਸ਼ਰ ਜਰੂਰ ਚੈਕ ਕਰਨ।ਡੇਲੀ 8 ਘੰਟੇ ਦੀ ਨੀਂਦ ਸਰੀਰ ਅੰਦਰ ਬਲੱਡ ਸਰਕੂਲੇਸ਼ਨ ਠੀਕ ਕਰਕੇ ਸਟ੍ਰੋਕ, ਦਿਲ ਦੇ ਦੌਰਾ ‘ਤੇ ਹਾਈ ਬਲੱਡ ਪ੍ਰੈਸ਼ਰ ਦੇ ਖਤਰੇ ਨੂੰ ਘੱਟ ਕਰਦੀ ਹੈ।

ਅੱਗੇ ਲਿਖੇ ਤਰੀਕੇ ਨਾਲ ਆਪਣਾ ‘ਤੇ ਪੂਰੇ ਪਰਿਵਾਰ ਦਾ ਖਿਆਲ ਰੱਖੋ :

  • ਬਿਮਾਰੀ ਦੀ ਗੰਭੀਰ ਹਾਲਤ ਤੋਂ ਬਚਣ ਲਈ ਪਰੋਪਰ ਇਲਾਜ, ਪੋਸ਼ਟਿਕ ਖੁਰਾਕ, ਸਾਈਕਲਿੰਗ, ਸੈਰ, ਕਸਰਤ ਅਤੇ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਓ। ਆਪਣੇ ਸਰੀਰ ਦਾ ਵਜ਼ਨ ਨਾ ਵਧਨ ਨਾ ਦਿਓ। ਭੌਜਣ ਤੋਂ ਬਾਅਦ ਰੌਜ਼ਾਨਾਂ ਘੱਟੋ-ਘੱਟ ਅੱਧਾ ਘੰਟਾ ਸੈਰ ਜਰੂਰ ਕਰੋ। ਬਚਪਨ ਤੋਂ ਹੀ ਬੱਚਿਆਂ ਨੂੰ ਖੇਡਾਂ, ਯੋਗਾ, ਸਾਈਕਲਿੰਗ, ਅਤੇ ‘ਤੇ ਮਾਨਿਸਿਕ ਐਕਟੀਵਿਟੀ ਲਈ ਤਿਆਰ ਕਰੋ।
  • ਹਾਈਪਰਟੈਨਸ਼ਨ ਦੀ ਫੈਮਿਲੀ ਹਿਸਟਰੀ ਵਾਲਿਆਂ ਨੂੰ, ਮੋਟਾਪੇ ਦੇ ਸ਼ਿਕਾਰ, ਗੈਰਕਨੂੰਨੀ ਨਸ਼ੀਲੀ ਦਵਾਈਆਂ ,ਤੇ ਸ਼ਰਾਬ ਦੀ ਵਾਧੂ ਵਰਤੋਂ, ਲਗਾਤਾਰ ਜੰਕ ਫੂਡ ਲੈਣਾ, ਬਿਨਾ ਮਤਲਬ ਸਟ੍ਰੈਸ ਰਹਿਣਾ, ਅਚਾਨਕ ਜ਼ਿਆਦਾ ਗੁੱਸਾ ਅਤੇ ਹਰ ਆਦਮੀ ਤੋਂ ਸ਼ਿਕਾਇਤ ਰੱਖਣ ਦੀ ਆਦਤ ਨੂੰ ਛੱਡਣ ਦੀ ਲੌੜ ਹੈ।
  • ਗਰਭਵਤੀ ਔਰਤਾਂ ਅੰਦਰ ਪਲ ਰਹੇ ਬੱਚੇ ਦੀ ਸੇਫਟੀ ਲਈ ਗੈਰਕਨੂੰਨੀ ਨਸ਼ੇ, ਵਾਈਨ, ਸਿਗਾਰ ਦੀ ਵਰਤੋਂ ਤੋਂ ਪ੍ਰਹੇਜ਼ ਕਰਨ। ਅਜਿਹਾ ਨਾ ਕਰਨ ਨਾਲ ਪੈਦਾ ਹੋਣ ਵਾਲਾ ਬੱਚਾ ਵਿਕਲਾਂਗ,’ਤੇ ਦਿਮਾਗੀ, ਦਿਲ ਦੇ ਰੌਗ ਲੈ ਕੈ ਆ ਸਕਦਾ ਹੈ।
  • ਡੇਲੀ ਖੂਰਾਕ ਵਿਚ ਜ਼ਿਆਦਾ ਨਮਕ (ਸੋਡੀਅਮ) ਬਲੱਡ ਪ੍ਰੈਸ਼ਰ ਵਧਾ ਦਿੰਦਾ ਹੈ। ਪੋਟਾਸ਼ੀਅਮ ਸਰੀਰ ਅੰਦਰ ਸੈੱਲਾਂ ਵਿਚ ਸੋਡੀਅਮ ਦੀ ਮਾਤਰਾ ਸੰਤੁਲਿਤ ਕਰਨ ਵਿਚ ਮਦਦ ਕਰਦਾ ਹੈ। ਪੋਸ਼ਟਿਕ ਖੁਰਾਕ ਵਿਚ ਤਾਜ਼ੇ ਫਲ ਅਤੇ ਸਬਜ਼ੀਆਂ ਸਲਾਦ ਦੀ ਸ਼ਕਲ ‘ਚ ਅਤੇ ਪੋਟਾਸ਼ੀਅਮ, ਫਾਈਬਰ, ਪ੍ਰੋਟੀਨ ਨੂੰ ਸ਼ਾਮਿਲ ਕਰੋ। ਤਾਜ਼ਾ ਚੁਕੰਦਰ ਅਤੇ ਚੁਕੰਦਰ ਦੇ ਜੂਸ ਅੰਦਰ ਮੌਜੂਦ ਨਾਈਟ੍ਰੇਟਸ ਖੂਨ ਦੀਆਂ ਨਾੜੀਆਂ ਰੀਲੈਕਸ ਕਰ ਕੇ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦਾ ਹੈ।
  • ਸਸਤਾ ਸਨੈਕ ਕੇਲੇ ਖਾਓ। ਕੇਲੇ ਅੰਦਰ ਮੌਜੂਦ ਪੋਟਾਸ਼ੀਅਮ 10% ਤੱਕ ਖੂਨ ਦੇ ਦਬਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੇ। ਤਾਜ਼ੇ ਦਹੀਂ ਵਿਚ ਕੇਲਾ ਮੈਸ਼ ਕਰਕੇ ਖੁੱਦ ਅਤੇ ਬਚਿਆਂ ਨੂੰ ਡੇਲੀ ਖਿਲਾਓ।
  • ਵਿਟਾਮਿਨ, ਹਰਬਲ ਸਪਲੀਮੈਂਟਸ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਸ਼ਾਮਿਲ ਕਰੋ।

ਨੌਟ: ਗੰਭੀਰ ਬਲੱਡ ਪ੍ਰੈਸ਼ਰ ਦੀ ਹਾਲਤ ਵਿਚ ਸਿਰ ਪੀੜ, ਥਕਾਵਟ, ਉਲਝਣ, ਛਾਤੀ ਵਿਚ ਦਰਦ, ਸਾਹ ਲੈਣ ਵਿਚ ਮੁਸ਼ਕਲ, ਦਿਲ ਦੀ ਤੇਜ਼ ਧੜਕਨ, ਘਬਰਾਹਟ, ਪਸੀਨਾ, ਚੱਕਰ ਆਉਣੇ, ਨੱਕ ‘ਚੋਂ ਅਤੇ ਪਿਸ਼ਾਬ ਨਾਲ ਖੂਨ ਆਉਣਾ, ਅੱਖਾਂ ‘ਤੇ ਜੌਰ ਪੈਣਾ, ਅੱਖਾਂ ਲਾਲ ਦਿਸਣਾ, ਨੀਂਦ ਮੁਸ਼ਕਲ ਵਗੈਰਾ ਲੱਛਣ ਦੇਖਣ ਨੂੰ ਮਿਲਦੇ ਹਨ। ਸਟ੍ਰੋਕ ਅਤੇ ਦਿਲ ਦੇ ਦੌਰੇ ਤੋਂ ਬਚਣ ਜਾਂ ਕਿਸੇ ਵੀ ਗੰਭੀਰ ਲੱਛਣ ਦੀ ਹਾਲਤ ਵਿਚ ਮੈਡੀਕਲ ਐਮਰਜੈਂਸੀ ਦੀ ਮਦਦ ਲਵੋ।

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin