Bollywood

ਸਿਨੀ ਸ਼ੈੱਟੀ ਨੇ ਮਿਸ. ਇੰਡੀਆ ਵਰਲਡ-2022 ਦਾ ਖ਼ਿਤਾਬ ਜਿੱਤਿਆ

ਮੁੰਬਈ – ਕਰਨਾਟਕ ਦੀ ਸਿਨੀ ਸ਼ੈਟੀ ਨੂੰ ‘ਫੇਮਿਨਾ ਮਿਸ ਇੰਡੀਆ ਵਰਲਡ-2022 ਚੁਣਿਆ ਗਿਆ ਹੈ। 21 ਸਾਲਾ ਸਿਨੀ ਸ਼ੈੱਟੀ ਨੂੰ ਐਤਵਾਰ ਰਾਤ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ ’ਚ ਆਯੋਜਿਤ ਗ੍ਰੈਂਡ ਫਿਨਾਲੇ ਵਿੱਚ ਫੇਮਿਨਾ ਮਿਸ ਇੰਡੀਆ ਵਰਲਡ ਦਾ ਤਾਜ ਪਹਿਨਾਇਆ ਗਿਆ। ਰਾਜਸਥਾਨ ਦੀ ਰੁਬਲ ਸ਼ੇਖਾਵਤ ਨੂੰ ਫਸਟ ਰਨਰ ਅੱਪ ਚੁਣਿਆ ਗਿਆ। ਉੱਤਰ ਪ੍ਰਦੇਸ਼ ਦੀ ਸ਼ਿੰਟਾ ਚੌਹਾਨ ਸੈਕਿੰਡ ਰਨਰ ਅੱਪ ਰਹੀ। ਅਭਿਨੇਤਰੀ ਨੇਹਾ ਧੂਪੀਆ, ਮਲਾਇਕਾ ਅਰੋੜਾ, ਅਭਿਨੇਤਾ ਡੀਨੋ ਮੋਰੀਆ, ਡਿਜ਼ਾਈਨਰ ਰੋਹਿਤ ਗਾਂਧੀ ਅਤੇ ਰਾਹੁਲ ਖੰਨਾ, ਕੋਰੀਓਗ੍ਰਾਫਰ ਸ਼ਿਆਮਕ ਡਾਵਰ ਤੇ ਸਾਬਕਾ ਕ੍ਰਿਕਟਰ ਮਿਤਾਲੀ ਰਾਜ ਨੂੰ ਮਿਸ ਇੰਡੀਆ ਚੁਣਨ ਲਈ ਜਿਊਰੀ ਮੈਂਬਰ ਬਣਾਇਆ ਗਿਆ ਸੀ। ਇਸ ਸਾਲ ਦਾ ਸੁੰਦਰਤਾ ਮੁਕਾਬਲਾ ਹਾਈਬ੍ਰਿਡ ਫਾਰਮੈਟ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਤਹਿਤ ਦੇਸ਼ ਦੇ ਕੋਨੇ-ਕੋਨੇ ਤੋਂ ਪ੍ਰਤੀਯੋਗੀਆਂ ਦੀ ਚੋਣ ਕਰਨ ਲਈ ਆਨਲਾਈਨ ਆਡੀਸ਼ਨ ਕਰਵਾਏ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਤੀਯੋਗੀਆਂ ਦੀ ਚੋਣ ਲਈ ਵਿਸਤ੍ਰਿਤ ਮੁਹਿੰਮ ਚਲਾਈ ਗਈ ਸੀ। ਇਸ ਤੋਂ ਬਾਅਦ ਇਕ ਇੰਟਰਵਿਊ ਰਾਊਂਡ ਹੋਇਆ ਅਤੇ ਰਾਜ ਦੇ ਜੇਤੂਆਂ ਨੂੰ ਫਾਈਨਲ ਰਾਊਂਡ ਲਈ ਮੁੰਬਈ ਬੁਲਾਇਆ ਗਿਆ। ਆਖਰੀ ਗੇੜ ਤੋਂ ਪਹਿਲਾਂ, ਭਾਗੀਦਾਰਾਂ ਨੂੰ ਮੁੰਬਈ ਵਿੱਚ ਤੀਬਰ ਸਿਖਲਾਈ ਦਿੱਤੀ ਗਈ ਸੀ। ਗ੍ਰੈਂਡ ਫਿਨਾਲੇ ਤੋਂ ਪਹਿਲਾਂ ਮਨੋਰੰਜਨ ਉਦਯੋਗ ਦੀਆਂ ਉੱਘੀਆਂ ਹਸਤੀਆਂ ਦੁਆਰਾ ਉਸਨੂੰ ਸਲਾਹ ਦਿੱਤੀ ਗਈ ਸੀ। ਸਾਬਕਾ ਫੇਮਿਨਾ ਮਿਸ ਇੰਡੀਆ ਯੂਨੀਵਰਸ ਨੇਹਾ ਧੂਪੀਆ ਨੇ ਕਿਹਾ ਕਿ ਇਸ ਪ੍ਰਤੀਯੋਗਿਤਾ ਨਾਲ ਉਨ੍ਹਾਂ ਦੀਆਂ ਅਨਮੋਲ ਯਾਦਾਂ ਜੁੜੀਆਂ ਹੋਈਆਂ ਹਨ। ਰਾਂਚੀ ਦੀ ਰੀਆ ਟਿਰਕੀ ਵੀ ਫੇਮਿਨਾ ਮਿਸ ਇੰਡੀਆ ਦੇ ਗ੍ਰੈਂਡ ਫਿਨਾਲੇ ਵਿੱਚ ਪਹੁੰਚੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਮੁਕਾਮ ‘’ਤੇ ਪਹੁੰਚਣ ਵਾਲੀ ਪਹਿਲੀ ਆਦਿਵਾਸੀ ਔਰਤ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਹੇਮੰਤ ਸੋਰੇਨ ਨੇ ਲਿਖਿਆ ਹੈ ਕਿ ਝਾਰਖੰਡ ਲਈ ਇਹ ਮਾਣ ਵਾਲਾ ਪਲ ਹੈ।

Related posts

ਐਸ਼ਵਰਿਆ ਨੇ ਟੁੱਟੇ ਹੱਥ ਨਾਲ ‘ਕਾਨਸ’ ਦੀ ਰੈਡ ਕਾਰਪੇਟ ‘’ਤੇ ਕੀਤੀ ਗ੍ਰੈਂਡ ਐਂਟਰੀ, ਤਿੱਤਲੀ ਬਣ ਕੇ ਲੁੱਟੀ ਮਹਿਫ਼ਿਲ

editor

ਸੁਨੰਦਾ ਸ਼ਰਮਾ ਨੇ ਪੰਜਾਬੀ ਪਹਿਰਾਵੇ ’ਚ ਵਿਰਾਸਤ ਨੂੰ ਕੀਤਾ ਪ੍ਰਦਰਸ਼ਿਤ

editor

ਰਾਜਕੁਮਾਰ ਰਾਵ, ਜਾਨਹਵੀ ਕਪੂਰ, ਸ਼ਰਣ ਸ਼ਰਮਾ, ਮੁਹੰਮਦ ਫੈਜ ਅਤੇ ਜਾਨੀ ਨੇ ਮੁੰਬਈ ’ਚ ਇੱਕ ਪ੍ਰੋਗਰਾਮ ’ਚ ‘ਮਿਸਟਰ ਐਂਡ ਮਿਸੇਜ ਮਾਹੀ’ ਦਾ ਪਹਿਲਾ ਗੀਤ ‘ਦੇਖਾ ਤੈਨੂੰ’ ਲਾਂਚ ਕੀਤਾ

editor