Australia

ਵਰਜਿਨ ਆਸਟ੍ਰੇਲੀਆ ਫਲੀਟ ਵਿਚ ਹੋਰ ਬੋਇੰਗ737 ਜਹਾਜ਼ ਸ਼ਾਮਿਲ ਕਰੇਗਾ

ਕੈਨਬਰਾ – ਵਰਜਿਨ ਆਸਟ੍ਰੇਲੀਆ ਆਪਣੇ ਫਲੀਟ ਵਿਚ ਚਾਰ ਹੋਰ ਬੋਇੰਗ 737 ਮੈਕਸ 8 ਹਵਾਈ ਜਹਾਜ਼ ਸ਼ਾਮਿਲ ਕਰੇਗਾ ਜਿਸ ਨਾਲ ਇਸ ਦੇ ਬੋਇੰਗ 737ਐਸ ਜਹਾਜ਼ਾਂ ਦੀ ਗਿਣਤੀ ਵਧ ਕੇ 92 ਹੋ ਜਾਵੇਗੀ। ਕੰਪਨੀ ਨੇ ਐਲਾਨ ਕੀਤਾ ਕਿ ਏਅਰਲਾਈਨ ਨੂੰ ਹਵਾਈ ਜਹਾਜ਼ ਦੀ ਪਹਿਲੀ ਡਲਿਵਰੀ 2023 ਦੇ ਦੂਸਰੇ ਅੱਧ ਵਿਚ ਹੋਵੇਗੀ।

ਵਰਜਿਨ ਆਸਟ੍ਰੇਲੀਆ ਗਰੁੱਪ ਸੀਈਓ ਜੈਨ ਹਰਡਲਿਕਾ ਨੇ ਇਕ ਬਿਆਨ ਵਿਚ ਕਿਹਾ ਕਿ ਸਾਡੇ ਉਦਯੋਗ ਨੂੰ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਸਫਰ ਦੀ ਮੰਗ ਮਜ਼ਬੂਤ ਬਣੀ ਹੋਈ ਹੈ ਅਤੇ ਅਸੀਂ ਲੰਬੇ ਸਮੇਂ ’ਤੇ ਧਿਆਨ ਕੇਂਦਰਿਤ ਕਰਕੇ ਕੰਮ ਕਰ ਰਹੇ ਹਾਂ। ਵਰਜਿਨ ਆਸਟ੍ਰੇਲੀਆ ਜਿਸ ਨੇ 2050 ਤਕ ਸ਼ੁੱਧ ਸਿਫਰ ਨਿਕਾਸ ’ਤੇ ਪਹੁੰਚਣ ਦਾ ਪ੍ਰਣ ਕੀਤਾ ਮੁਤਾਬਿਕ ਬੋਇੰਗ 737 ਮੈਕਸ 8 ਹਵਾਈ ਜਹਾਜ਼ ਬੋਇੰਗ 737ਐਨਜੀ ਹਵਾਈ ਜਹਾਜ਼ ਨਾਲੋਂ 15 ਫ਼ੀਸਦੀ ਘੱਟ ਨਿਕਾਸੀ ਕਰਦਾ ਹੈ, ਭਾਵ ਘੱਟ ਪ੍ਰਦੂਸ਼ਣ ਪੈਦਾ ਕਰਦਾ ਹੈ।

ਵਰਜਿਨ ਆਸਟ੍ਰੇਲੀਆ ਨੇ ਇਹ ਵੀ ਕਿਹਾ ਕਿ ਉਸ ਨੇ ਪਰਥ ਨੇੜੇ ਜੰਡਾਕੋਟ ਵਿਚ ਇਕ ਬੋਇੰਗ 737 ਐਨਜੀ ਫੁੱਲ ਫਲਾਈਟ ਸਿਮੂਲੇਟਰ ਤਕ ਤਰਜੀਹੀ ਪਹੁੰਚ ਹਾਸਲ ਕੀਤੀ ਹੈ। ਗਲੋਬਲ ਹਵਾਬਾਜ਼ੀ ਸਿਖਲਾਈ ਪ੍ਰੋਵਾਈਡਰ ਸੀਏਈ ਨਾਲ ਲੰਬੇ ਸਮੇਂ ਦੀ ਭਾਈਵਾਲੀ ਰਾਹੀਂ ਅਪ੍ਰੈਲ 2023 ਵਿਚ ਉਪਲਬਧਤਾ ਸ਼ੁਰੂ ਹੋਵੇਗੀ। ਭਾਈਵਾਲੀ ਵਰਜਿਨ ਆਸਟ੍ਰੇਲੀਆ ਦੀ ਘਰੇਲੂ ਸਿੱਖਲਾਈ ਸਮਰਥਾ 25 ਫ਼ੀਸਦੀ ਤਕ ਵਧ ਜਾਵੇਗੀ ਅਤੇ ਇਹ ਇਸ ਦਾ ਵਿਕਟੋਰੀਆ ਜਾਂ ਕੁਈਨਜ਼ਲੈਂਡ ਤੋਂ ਬਾਹਰ ਪਹਿਲਾ ਸਿਮੂਲੇਟਰ ਹੋਵੇਗਾ। ਇਸ ਦਾ ਮਤਲਬ ਏਅਰਲਾਈਨ ਦੇ ਵੈਸਟ ਆਸਟ੍ਰੇਲੀਅਨ ਪਾਈਲਟਾਂ ਨੂੰ ਸਿੱਖਲਾਈ ਲਈ ਈਸਟ ਕੌਸਟ ਨੂੰ ਸਫਰ ਨਹੀਂ ਕਰਨਾ ਪਵੇਗਾ। 737 ਐਨਜੀ ਸਿਮੂਲੇਟਰ ਦੀ ਸਿਖਲਾਈ ਦੀ ਮੰਗ ਵਿਸ਼ਵ ਪੱਧਰ ’ਤੇ ਅਸਾਧਾਰਨ ਪੱਧਰ ’ਤੇ ਪਹੁੰਚੀ ਹੈ ਅਤੇ ਦੇਸ਼ ਵਿਚ ਹੀੇ ਇਹ ਸਮਰੱਥਾ ਹਾਸਲ ਕਰਨਾ ਵਰਜਿਨ ਆਸਟ੍ਰੇਲੀਆ ਅਤੇ ਸਾਡੇ ਪਾਈਲਟਾਂ ਲਈ ਵੱਡਾ ਲਾਭ ਹੋਵੇਗਾ ਜਿਹੜੇ ਸਿੱਖਲਾਈ ਲੈ ਰਹੇ ਹਨ। ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਸਮੇਂ ਏਅਰਲਾਈਨ ਵਲੰਟੀਅਰੀ ਐਡਮਿਨਸਟ੍ਰੇਸ਼ਨ ਹੇਠ ਆ ਗਈ ਸੀ ਭਾਵ ਇਕ ਸੁਤੰਤਰ ਰਜਿਸਟਰਡ ਲਿਕੂਡੇਟਰ ਨੇ ਕੰਟਰੋਲ ਕਰ ਲਿਆ ਸੀ ਜਿਸ ਨੂੰ ਪ੍ਰਾਈਵੇਟ ਇਕੁਇਟੀ ਕੰਪਨੀ ਬੇਨ ਕੈਪੀਟਲ ਨੇ ਖਰੀਦ ਲਿਆ ਅਤੇ ਨਵੰਬਰ 2020 ਵਿਚ ਮੁੜ ਸ਼ੁਰੂ ਕੀਤਾ ਸੀ। ਹਾਰਡਲਿਕਾ ਨੇ ਦੱਸਿਆ ਕਿ ਵਰਜਿਨ ਆਸਟ੍ਰੇਲੀਆ ਨੇ ਇਸ ਹਫ਼ਤੇ ਆਪਣੇ ਕਾਮਿਆਂ ਦੀ ਗਿਣਤੀ 7000 ਤੋਂ ਵੀ ਵਧਾ ਦਿੱਤੀ ਹੈ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor