India

ਅਮਰਨਾਥ ਯਾਤਰਾ ਲਈ 20 ਦਿਨਾਂ ਚ 2.38 ਲੱਖ ਤੀਰਥ ਯਾਤਰੀਆਂ ਨੇ ਕਰਵਾਇਆ ਰਜਿਸਟਰੇਸ਼ਨ

ਜੰਮੂ – ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਪ੍ਰਕਿਰਿਆ ਦੇ ਪਹਿਲੇ 20 ਦਿਨਾਂ ’ਚ 2.38 ਲੱਖ ਤੀਰਥ ਯਾਤਰੀਆਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 15 ਅਪ੍ਰੈਲ ਤੋਂ ਸ਼ੁਰੂ ਹੋਈ ਰਜਿਸਟਰੇਸ਼ਨ ਪ੍ਰਕਿਰਿਆ ’ਚ ਹੁਣ ਤੱਕ 2.38 ਲੱਖ ਤੀਰਥ ਯਾਤਰੀਆਂ ਨੇ ਆਫ਼ਲਾਈਨ ਅਤੇ ਆਨਲਾਈਨ ਮੋਡ ਦੇ ਮਾਧਿਅਮ ਨਾਲ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਆਪਣਾ ਰਜਿਸਟਰੇਸ਼ਨ ਕਰਵਾਇਆ ਹੈ। ਇਸ ਸਾਲ 29 ਜੂਨ ਤੋਂ ਸ਼ੁਰੂ ਹੋ ਕੇ 52 ਦਿਨਾ ਯਾਤਰਾ 19 ਅਗਸਤ (ਰੱਖੜੀ) ਨੂੰ ਸਮਾਪਤ ਹੋ ਜਾਵੇਗੀ। ਹਾਲਾਂਕਿ ਐਤਵਾਰ ਨੂੰ ਸ਼੍ਰੀ ਅਮਰਨਾਥ ’ਲਿੰਗਮ’ ਦੀ ਪਹਿਲੀ ਤਸਵੀਰ ਵੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਹਮਣੇ ਆਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (ਐੱਸ.ਏ.ਐੱਸ.ਬੀ.) ਗੁਫ਼ਾ ਤੀਰਥ ਸਥਾਨ ਤੱਕ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ ਜਲਦ ਹੀ ਆਨਲਾਈਨ ਹੈਲੀਕਾਪਟਰ ਬੁਕਿੰਗ ਸੇਵਾ ਵੀ ਸ਼ੁਰੂ ਕਰੇਗਾ। ਇਸ ਵਿਚ ਤੀਰਥ ਯਾਤਰੀਆਂ ਨੂੰ ਪਰੇਸ਼ਾਨੀ ਮੁਕਤ ਸੇਵਾ ਅਤੇ ਸਹੂਲਤ ਪ੍ਰਦਾਨ ਕਰਨ ਲਈ ਜੰਮੂ ਸਥਿਤ ਯਾਤਰੀ ਨਿਵਾਸ ਅਤੇ ਹੋਰ ਸਹੂਲਤਾਂ ’ਚ ਵਿਵਸਥਾ ਅਤੇ ਤਿਆਰੀਆਂ ਦਾ ਕੰਮ ਜ਼ੋਰਾਂ ’ਤੇ ਹੈ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor