India

ਇਸ ਵਾਰ ਅਨੋਖੀ ਹੋਵੇਗੀ ਗਣਤੰਤਰ ਦਿਵਸ ਪਰੇਡ, ਆਸਮਾਨ ਤੋਂ ਦਿਸੇਗੀ ਭਾਰਤ ਦੀ ਤਾਕਤ

ਨਵੀਂ ਦਿੱਲੀ – ਗਣਤੰਤਰ ਦਿਵਸ ਦੀ ਪਰੇਡ ਨੂੰ ਦੇਸ਼ ਭਰ ‘ਚ ਪ੍ਰਦਰਸ਼ਿਤ ਝਾਕੀ ਦੇ ਕਾਰਨ ਕਾਫੀ ਪਸੰਦ ਕੀਤਾ ਜਾਂਦਾ ਹੈ। ਝਾਕੀ ਵਿੱਚ ਭਾਰਤ ਦੀ ਵਿਰਾਸਤ ਅਤੇ ਸੱਭਿਆਚਾਰਕ ਝਲਕੀਆਂ ਦਿਖਾਈ ਦਿੰਦੀਆਂ ਹਨ। ਪਰ ਇਸ ਵਾਰ ਗਣਤੰਤਰ ਦਿਵਸ ਪਰੇਡ ਕਾਫੀ ਵਿਲੱਖਣ ਹੋਣ ਜਾ ਰਹੀ ਹੈ। ਇਸ ਵਾਰ ਸਮਾਗਮ ਦੌਰਾਨ 5 ਰਾਫੇਲ ਸਮੇਤ 75 ਲੜਾਕੂ ਜਹਾਜ਼ ‘ਸਭ ਤੋਂ ਸ਼ਾਨਦਾਰ ਫਲਾਈਪਾਸਟ’ ‘ਚ ਹਿੱਸਾ ਲੈਣਗੇ ਜੋ ਦੇਸ਼ ਦੀ ਤਾਕਤ ਨੂੰ ਆਸਮਾਨ ਤੋਂ ਦੁਨੀਆ ਨੂੰ ਦਿਖਾਉਣਗੇ। ਦੱਸ ਦੇਈਏ ਕਿ 26 ਜਨਵਰੀ ਨੂੰ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ 75 ਲੜਾਕੂ ਜਹਾਜ਼ ਉਡਾਣ ਭਰਨਗੇ। ਇਹ ਰਾਜਪਥ ‘ਤੇ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਫਲਾਈਪਾਸਟ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਭਾਰਤੀ ਹਵਾਈ ਸੈਨਾ (IAF) ਨੇ ਦਿੱਤੀ ਹੈ।

Related posts

ਮੋਦੀ ਦੀ ਧਾਕੜ ਸਰਕਾਰ ਨੇ ਸੁੱਟ ਦਿੱਤੀ ਧਾਰਾ 370 ਦੀ ਕੰਧ : ਪ੍ਰਧਾਨ ਮੰਤਰੀ

editor

ਯੋਗੀ ਦਾ ਬੁਲਡੋਜ਼ਰ ਰਾਖਵਾਂਕਰਨ ਦੇ ਖ਼ਿਲਾਫ਼: ਕਾਂਗਰਸ

editor

ਮਾਲੀਵਾਲ ਕੁੱਟਮਾਰ ਮਾਮਲਾ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਰਿਹਾਇਸ਼ ਤੋਂ ਬਿਭਵ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ

editor