Articles Health & Fitness

ਕਬਜ਼ (Constipation) ਹੈ ਜੰਕ ਤੇ ਮਾੜੇ ਫੂਡ ਦਾ ਨਤੀਜਾ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਵਿਸ਼ਵ ਭਰ ਵਿਚ ਹਰ ਚੌਥਾ ਆਦਮੀ ਲਾਈਫ ਸਟਾਇਲ ਨਾਲ ਜੁੜੀ ਆਮ ਬਿਮਾਰੀ ਕਾਂਸਟੀਪੇਸ਼ਨ ਦਾ ਸ਼ਿਕਾਰ ਹੋ ਚੁੱਕਾ ਹੈ। ਗੰਭੀਰ ਕਬਜ਼ ਦੀ ਸਮੱਸਿਆ ਨੇ ਅਮਰੀਕਾ ਵਿਚ ਲਗਭਗ 63 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਛੋਟੇ ਬੱਚੇ, ਨੌਜਵਾਨ, ਗਰਭਵਤੀ ਔਰਤਾਂ ਅਤੇ ਸੀਨੀਅਰਜ਼ ਇਸਦੇ ਘੇਰੇ ਵਿਚ ਆ ਰਹੇ ਹਨ। ਕਬਜ਼ ਯਾਨਿ ਮੱਲ (ਸਟੂਲ) ਦਾ ਮੁਸ਼ਕਲ ਨਾਲ ਪਾਸ ਹੋਣਾ ਹੈ। ਲਗਾਤਾਰ ਕਬਜ਼ ਦੀ ਹਾਲਤ ਵਿਚ ਰੋਗੀ ਵਾਸ਼ਰੂਮ ਵਿਚ 40 ਤੋਂ 50 ਮਿਨਟ ਲਗਾ ਕੇ, ਬਿਨਾ ਕੁੱਝ ਕੀਤੇ ਬਾਹਰ ਆ ਜਾਂਦਾ ਹੈ। ਕਦੇ-ਕਦੇ ਮਲ ਸਖਤ ‘ਤੇ ਥੋੜਾ-ਥੋੜਾ ਬਾਹਰ ਆਉਂਦਾ ਹੈ। ਪੇਟ ਦਰਦ ਦੇ ਨਾਲ ਆਦਮੀ ਪੇਟ ਫੱੁਲਿਆ ਹੋਇਆ ਮਹਿਸੂਸ ਕਰਦਾ ਹੈ। ਪੇਟ ਸਾਫ ਨਾ ਹੋਣ ਕਰਕੇ ਪੂਰਾ ਦਿਨ ਘਬਰਾਹਟ ‘ਤੇ ਥਕਾਵਟ ਰਹਿਂਦੀ ਹੈ। ਆਂਤੜੀਆਂ ਸਖਤ ਹੋ ਜਾਂਦੀਆਂ ਹਨ। ਸ਼ੁਰੂ ਵਿਚ ਧਿਆਣ ਨਾ ਦੇਣ ਨਾਲ ਬਿਮਾਰੀ ਵੱਧਦੀ ਜਾਂਦੀ ਹੈ। ਕਬਜ਼ ਪੁਰਾਣੀ ਹੋ ਜਾਣ ਕਰਕੇ ਬਵਾਸੀਰ, ਗੁਦਾ ਭੰਗ ਫੇਲ ਹੋਣ ਦਾ ਅਸਰ ਦੇਖਿਆ ਜਾਂਦਾ ਹੈ। ਕਈ ਬਾਰ ਤਾਂ ਵੀਕ ਵਿਚ 2 ਬਾਰ ਹੀ ਪੇਟ ਸਾਫ ਹੁੰਦਾ ਹੈ। ਅੰਤੜੀਆਂ ਵਿਚ ਰੁਕਿਆ ਹੋਇਆ ਮਲ ਗੁੰਝਲਦਾਰ ੳਤੇ ਸਖਤ ਰੁੱਕ-ਰੁੱਕ ਕੇ ਬਾਹਰ ਆਉਂਦਾ ਹੈ। ਪਰਾਣੇ ਰੋਗੀ ਆਪਣੀ ਗੁਦਾ ਵਿਚ ਉਂਗਲ ਨਾਲ ਬਾਹਰ ਕੱਢਣ ਦਾ ਯਤਨ ਵੀ ਕਰਦੇ ਹਨ।

ਜੰਕ ਫੂਡ, ਮੈਦਾ ਅਤੇ ਮਿਰਚ-ਮਸਾਲੇਦਾਰ, ਦੇਰ ਨਾਲ ਪਚਨ ਵਾਲੇ ਪਦਾਰਥ, ਯਾਨਿ ਮਾੜੀ ਖੂਰਾਕ ਦਾ ਲਗਾਤਾਰ ਇਸਤੇਮਾਲ ਚੰਗੇ-ਭਲੇ ਨੂੰ ਵੀ ਕਬਜ਼ ਦਾ ਰੋਗੀ ਬਣਾ ਦਿੰਦਾ ਹੈ। ਰੂਟੀਨ ਵਿਚ ਜਦੋਂ ਪਾਣੀ ਵਗੈਰਾ ਤਰਲ ਪਦਾਰਥਾਂ ਘੱਟ ਪੀਣ ਕਰਕੇ ਕਬਜ਼ ਵਾਲੀ ਹਾਲਤ ਪੈਦਾ ਹੋ ਜਾਂਦੀ ਹੈ। ਪਾਚਕ ਟ੍ਰੈਕਟ ਵਿਚ ਜਮਾਂ ਹੋਇਆ ਮਲ ਹੌਲੀ ਹੌਲੀ ਪਾਸ ਹੋ ਕੇ ਅੰਤੜੀਆਂ, ਗੁਦਾ ਵਿਚ ਰੁਕਾਵਟ ਪੈਦਾ ਕਰ ਦਿੰਦਾ ਹੈ। ਗੁਦਾ ਅੰਦਰ ‘ਤੇ ਆਸਪਾਸ ਦੀਆਂ ਨਾੜੀਆਂ ਵਿਚ ਸੋਜ ਹੋ ਸਕਦੀ ਹੈ। ਕੋਲਨ ‘ਤੇ ਗੁਦਾ ਦਾ ਕੈਂਸਰ ਵੀ ਗੰਭੀਰ ਪ੍ਰੇਸ਼ਾਨੀ ਪੈਦਾ ਕਰ ਦਿੰਦਾ ਹੈ।

ਆਉਟੋਨੋਮਿਕ ਨਿਉਰੋਪੈਥੀ ਸਰੀਰ ਦੇ ਹਰ ਕੰਮ ਨੂੰ ਕੰਟ੍ਰੋਲ ਕਰਦੀ ਹੈ। ਪਾਰਕਿੰਸਨ ਰੋਗ, ਮਲਟੀਪਲ ਸਕਲੋਰੋਸਿਸ, ਸਟ੍ਰੋਕ ਅਤੇ ਰੀੜ ਦੀ ਹੱਡੀ ਦੀ ਸੱਟ ਕਾਰਨ ਸਰੀਰ ਦੇ ਤੰਤੂਆਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਨੁਕਸਾਨ ਨਾਲ ਕੋਲਨ ‘ਤੇ ਗੁਦਾ ਦੀ ਮਾਸਪੇਸ਼ੀਆਂ ਦੀ ਐਕਟੀਵਿਟੀ ਘੱਟ ਜਾਂਦੀ ਹੈ। ਕਮਜੌਰ ਪੈਲਵਿਕ ‘ਤੇ ਬੋਅਲ ਮਾਸਪੇਸ਼ੀਆਂ ਰਿਲੈਕਸ ਨਾ ਹੋਣ ਕਰਕੇ ਆਰਾਮ ਤੇ ਸੁੰਗੜਨ ਦਾ ਆਪਸੀ ਤਾਲਮੇਲ ਨਹੀਂ ਬਣਦਾ। ਹਾਰਮੋਨ ਸਰੀਰ ਦੇ ਤਰਲ ਪਦਾਰਥਾਂ ਨੂੰ ਸੰਤੁਲਿਤ ਕਰਦੇ ਹਨ। ਡਾਇਬਟੀਜ਼, ਓਵਰਐਕਟਿਵ ਪੈਰਾਥੀਰੋਇਡ ਗਲੈਂਡ, ‘ਤੇ ਅੰਡਰਐਕਟਿਵ ਹਾਈਪੋਥਾਈਰੋਡਿਜ਼ਮ ਅਤੇ ਗਰਭਵਤੀ ਔਰਤਾਂ ਵਿਚ ਹਾਰਮੋਨਸ ਦਾ ਸੰਤੁਲਨ ਬਿਗੜਨ ਨਾਲ ਵੀ ਕਬਜ਼ ਦੀ ਹਾਲਤ ਬਣ ਜਾਂਦੀ ਹੈ। ਖਾਣ-ਪੀਣ ਸੰਬੰਧੀ ਵਿਕਾਰ, ਡਿਪਰੈਸ਼ਨ, ਦਰਦ ਦੀ ਦਵਾਈਆਂ, ਸਰੀਰਿਕ-ਮਾਨਸਿਕ ਕਸਰਤ ਦੀ ਕਮੀ ਵੀ ਕਬਜ਼ ਵਰਗੀ ਹਾਲਤ ਪੈਦਾ ਕਰ ਦਿੰਦੀ ਹੈ।

ਕਬਜ਼ ਤੋਂ ਬਚਣ ਲਈ ਖਿਆਲ ਰੱਖੋ :

  • ਖੂਰਾਕ ਵਿਚ ਰੋਜਾਨਾਂ 25-30 ਗ੍ਰਾਮ ਫਾਇਬਰ ਬ੍ਰਾਨ ਦੇ ਅਨਾਜ, ਓਟਮੀਲ, ਬਾਦਾਮ, ਜੌਂ, ਹਰੀ ਸਬਜ਼ੀਆਂ, ਤਾਜ਼ੇ ਫੱਲ, ਬੀਨਜ਼, ਹੋਲ ਵੀਟ, ਵਗੈਰਾ ਨੂੰ ਸਾਮਿਲ ਕਰੋ।
  • ਰੋਜਾਨਾਂ ਵਰਕ ਆਉਟ, ਸੈਰ, ਯੋਗਾ, ਮੈਡੀਟੇਸ਼ਨ ਅਭਿਆਸ ਕਰਨਾ ਚਾਹੀਦਾ ਹੈ। ਬਿਨਾ ਮਤਲਬ ਸਟ੍ਰੈਸ ਨਾ ਲਵੋ।
  • ਮਲ-ਤਿਆਗ ਮਹਿਸੂਸ ਹੁੰਦੇ ਹੀ ਨਜ਼ਰਅੰਦਾਜ਼ ਨਾ ਕਰੋ, ਫਾਰਿਗ ਹੋ ਕੇ ਆਓ।
  • ਸਬਜ਼ੀਆਂ ਦਾ ਸੂਪ, ਫਲਾਂ ਦਾ ਜੂਸ, ਗ੍ਰੀਨ-ਟੀ, ਨਮਕੀਨ ਨਿੰਬੂ-ਪਾਣੀ, ਗਰਮ ਪਾਣੀ ਜ਼ਿਆਦਾ ਪਓਿ। ਭੋਜਨ ਵਿਚ ਦਾਲਾਂ, ਸਬਜੀਆਂ ‘ਤੇ ਗ੍ਰੀਨ ਸਲਾਦ ਜਿਆਦਾ ਇਸਤੇਮਾਲ ਕਰੋ।
  • ਲਗਾਤਾਰ 3 ਹਫਤੇ ਤ੍ਰਿਫਲਾ ਚੂਰਨ 1 ਚਮਚ 1 ਕੱਪ ਪਾਣੀ ਵਿਚ ਪਾ ਕੇ ਪੂਰੀ ਰਾਤ ਰੱਖ ਕੇ ਜਾਗਦੇ ਸਾਰਾ ਪਾਣੀ ਪੀਣ ਨਾਲ ਕਬਜ਼ ਵਿਚ ਆਰਾਮ ਮਿਲਦਾ ਹੈ।
  • ਚਟਪਟੇ, ਫਰਾਈਡ, ਪਦਾਰਥ, ਅਤੇ ਪ੍ਰੋਸੈਸਡ ਭੋਜਨ ਘੱਟ ਲਵੋ।
  • ਪਾਚਨ-ਸ਼ਕਤੀ ਵਧਾਉਣ ਲਈ ਕੱਚਾ ਜਿੰਜਰ 5-10 ਗ੍ਰਾਮ ਸਲਾਦ ਦੀ ਸ਼ਕਲ ‘ਚ ਅਤੇ ਪੱਕਿਆ ਪਪੀਤਾ, ਪਰੂਨ ਫੱਲ ਇਸਤੇਮਾਲ ਕਰੋ।
  • ਨਾਨ-ਫਰੂਮੈਂਟੇਬਲ ਫਾਈਬਰ- ਸਾਈਲੀਅਮ, ਸੱਤ- ਇਸਬਗੋਲ, ਰੋਜਾਨਾਂ, 1 ਗਿਲਾਸ ਗਰਮ ਪਾਣੀ, ਜਾਂ ਫਲਾਂ ਦੇ ਰੱਸ ਵਿਚ ਮਿਲਾ ਕੇ ਲੈਣ ਨਾਲ, ਖੂਰਾਕ ਦੀ ਪੂਰਤੀ ਨਾਲ ਕੋਲਨ ਦੀ ਸਫਾਈ ਵਿਚ ਮਦਦ ਮਿਲਦੀ ਹੈ।
  • ਫਲੈਕਸ-ਸੀਡ ਪਾਉਡਰ 1 ਚਮਚ ਸਵੇਰੇ ਸ਼ਾਮ ਗਰਮ ਪਾਣੀ ਨਾਲ, ਜਾਂ ਯੋਗਰਟ ਵਿਚ ਮਿਲਾ ਕੇ ਡੇਲੀ ਸੇਵਨ ਕਰਨ ਨਾਲ ਪੇਟ ਹਲਕਾ ਰਹਿੰਦਾ ਹੈ।
  • ਡੀਹਾਈਡ੍ਰੇਸ਼ਨ ਕਾਰਨ ਹੋਣ ਵਾਲੀ ਕਬਜ਼ ਵਿਚ 8-10 ਗਿਲਾਸ ਪਾਣੀ ਪੀ ਕੇ ਆਰਾਮ ਮਹਿਸੂਸ ਕਰੋ। ਸਾਫਟ ਡ੍ਰਿਂਕਸ ਕਬਜ਼ ਵਧਾ ਸਕਦੇ ਹਨ।
  • ਕਾਫੀ ਅੰਦਰ ਘੁਲਣਸ਼ੀਲ ਫਾਈਬਰ ਅੰਤੜੀਆਂ ਦੀ ਮਾਸਪੇਸ਼ੀਆਂ ਨੂੰ ਉਤੇਜਿਤ ਕਰਕੇ ਕਬਜ਼ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰ ਸਕਦੀ ਹੈ।
  • ਲੈਗਜ਼ੇਟਿਵ ਸੇਨਾ ਪੱਤੇ ਦਾ ਪਾਉਡਰ 1 ਚਮਚ ਸੱਤ-ਇਸਬਗੋਲ ਵਿਚ ਮਿਲਾ ਕੇ ਬੈੱਡ ‘ਤੇ ਜਾਣ ਤੋਂ ਪਹਿਲਾਂ ਘੱਟ ਗਰਮ ਪਾਣੀ ਨਾਲ ਲਗਾਤਾਰ ਸਿਤੇਮਾਲ ਕਰਨ ਨਾਲ ਆਰਾਮ ਮਿਲਦਾ ਹੈ।
  • ਪੁਰਾਣੀ ਕਬਜ਼ ਵਿਚ ਰਾਤ ਦੇ ਸਮੇਂ 1 ਕੱਪ ਗਰਮ ਵਿਚ ਕੈਸਟਰ ਆਇਲ 1 ਛੋਟਾ ਚਮਚ ਮਿਲਾ ਕੇ ਪੀਣ ਨਾਲ ਫਾਇਦਾ ਮਹਿਸੂਸ ਕਰੋ।
  • ਪ੍ਰੋਬਾਇਓਟਿਕ ਪਦਾਰਥਾਂ ਦਾ ਕਬਜ਼ ਦੀ ਪਰੇਸ਼ਾਨੀ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਬ੍ਰੇਕਫਾਸਟ ਸੀਰੀਅਲਸ ਵਿਚ 1 ਚਮਚ ਸੈਸਮੇ (ਤਿਲ) ਸੀਡਜ਼ ਮਿਲਾ ਕੇ ਫਾਇਦਾ ਲੈ ਸਕਦੇ ਹੋ। ਅੰਤੜੀਆਂ ਵਿਚ ਸੈਸਮੇ ਤੇਲ ਦੇ ਗੁਣਾਂ ਕਰਕੇ ਨਮੀ ਬਣੀ ਰਹਿੰਦੀ ਹੈ। ਤਿਲਾਂ ਨੂੰ ਡੇਲੀ ਭੋਜਨ ਨਾਲ ਸਲਾਦ ਉਪਰ ਬਰੂਰ ਕੇ ਇਸਤੇਮਾਲ ਕਰੋ।

ਨੌਟ: ਕਮਜੌਰ ਡਾਈਜੇਸਟਿਵ ਸਿਸਟਮ ਜ਼ਿਆਦਾ ਕਬਜ਼ ਜਾਂ ਤਕਲੀਫ ਵਿਚ ਅਤੇ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ‘ਤੇ ਸੀਨੀਅਰਜ਼ ਲਈ ਅਤਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਲੈਗਜੇਟਿਵ ਸਪਲੀਮੈਂਟਸ ਦੀ ਵਰਤੋਂ ਕਰਨੀ ਚਾਹੀਦੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin