India

ਕੁਲਗਾਮ ’ਚ 10 ਲੱਖ ਦਾ ਇਨਾਮੀ ਅੱਤਵਾਦੀ 2 ਸਾਥੀਆਂ ਸਮੇਤ ਢੇਰ

ਸ੍ਰੀਨਗਰ – ਜੰਮੂ-ਕਸ਼ਮੀਰ ਵਿੱਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕਸ਼ਮੀਰ ਦੇ ਕੁਲਗਾਮ ’ਚ ਚੱਲ ਰਹੇ ਸਰਚ ਆਪਰੇਸ਼ਨ ’ਚ ਫੌਜ ਦੇ ਜਵਾਨਾਂ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਫੌਜ ਨੂੰ ਕੁਲਗਾਮ ’ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਨਜ਼ਦੀਕੀ ਸੂਤਰਾਂ ਤੋਂ ਸੂਚਨਾ ਮਿਲੀ ਸੀ।
ਅਜਿਹੇ ’ਚ ਫੌਜ ਦੇ ਜਵਾਨਾਂ ਨੇ ਸੋਮਵਾਰ ਰਾਤ ਨੂੰ ਇਲਾਕੇ ’ਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਸੀ, ਜੋ ਮੰਗਲਵਾਰ ਸਵੇਰੇ ਪੂਰਾ ਹੋਇਆ। ਫੌਜ ਨੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਤਿੰਨਾਂ ਨੂੰ ਢੇਰ ਕਰ ਦਿੱਤਾ। ਸਰਚ ਆਪਰੇਸ਼ਨ ’ਚ ਮਾਰੇ ਗਏ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਸੁਰੱਖਿਆ ਬਲਾਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਲਗਾਮ ’ਚ ਮਾਰੇ ਗਏ ਤਿੰਨ ਅੱਤਵਾਦੀਆਂ ’ਚੋਂ ਇਕ ਲਸ਼ਕਰ-ਏ-ਤੋਇਬਾ ਦੀ ਸ਼ਾਖਾ ਟੀਆਰਐੱਫ ਦਾ ਮੁਖੀ ਬਾਸਿਤ ਡਾਰ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਰੇਦਵਾਨੀ
ਇਲਾਕੇ ’ਚ ਢੇਰ ਕਰ ਦਿੱਤਾ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਬਸੀਤ ਨਾਮ ਦੇ ਅੱਤਵਾਦੀ ’ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਬਸੀਤ 2021 ਤੋਂ ਘਾਟੀ ਵਿੱਚ ਸਰਗਰਮ ਸੀ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor