International

ਕੈਨੇਡਾ ‘ਚ ਪੜ੍ਹਦੇ ਪਿੰਡ ਬੱਸੀਆਂ ਨਾਲ ਸਬੰਧਤ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ

ਰਾਏਕੋਟ – ਕੈਨੇਡਾ ਦੇ ਐਡਮਿੰਟਨ ਸਕੂਲ ਵਿਚ ਪੜ੍ਹਦੇ ਰਾਏਕੋਟ ਦੇ ਪਿੰਡ ਬੱਸੀਆਂ ਦੇ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਪੰਜਾਬੀ ਮੁੰਡਿਆਂ ਨੇ ਕਤਲ ਕਰ ਦਿੱਤਾ। ਕਰਨਵੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਰਨਵੀਰ ‘ਤੇ ਕਾਤਲਾਨਾ ਹਮਲੇ ਵੇਲੇ ਉਸ ਦੇ ਪਿਤਾ ਸਤਨਾਮ ਸਿੰਘ ਪਿੰਡ ਬੱਸੀਆਂ ਆਏ ਹੋਏ ਸਨ। ਇਸ ਦਰਦਨਾਕ ਘਟਨਾ ਦਾ ਪਤਾ ਲੱਗਦੇ ਹੀ ਉਹ ਕੈਨੇਡਾ ਲਈ ਰਵਾਨਾ ਹੋ ਗਏ।

ਕੈਨੇਡਾ ਦੇ ਐਡਮਿੰਟਨ ਦੇ ਸਕੂਲ ਦੇ ਬਾਹਰ ਖੜ੍ਹੇ ਕਰਨਵੀਰ ‘ਤੇ ਕੁਝ ਪੰਜਾਬੀ ਮੁੰਡਿਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਗੰਭੀਰ ਜ਼ਖਮੀ ਕਰਨਵੀਰ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਹਸਪਤਾਲ ਵਿਚ ਦਮ ਤੋੜ ਗਿਆ। ਇਸ ਘਟਨਾ ‘ਤੇ ਤੁਰੰਤ ਸਰਗਰਮ ਹੋਈ ਉਥੋਂ ਦੀ ਪੁਲਿਸ ਨੇ ਕਾਤਲਾਂ ਨੂੰ ਗਿ੍ਫਤਾਰ ਕਰ ਲਿਆ। ਪਰਿਵਾਰ ਅਨੁਸਾਰ ਗਿ੍ਫਤਾਰ ਮੁੰਡਿਆਂ ਨੇ ਬਿਆਨ ਦਿੱਤਾ ਕਿ ਉਨ੍ਹਾਂ ਦਾ ਕਰਨਵੀਰ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਸੀ, ਭੁਲੇਖੇ ਨਾਲ ਹੀ ਉਸ ‘ਤੇ ਹਮਲਾ ਹੋ ਗਿਆ।

ਬੱਸੀਆਂ ‘ਚ ਕਰਨਵੀਰ ਦੇ ਰਿਸ਼ਤੇਦਾਰ ਉਸ ਦੀ ਮੌਤ ‘ਤੇ ਭੁੱਬਾਂ ਮਾਰ ਰੋਏ। ਉਨ੍ਹਾਂ ਦਾ ਕਹਿਣਾ ਸੀ ਕਿ ਕਾਤਲਾਂ ਦੀ ਗਲਤੀ ਨੇ ਉਨ੍ਹਾਂ ਦੇ ਘਰ ਦਾ ਇਕਲੌਤਾ ਚਿਰਾਗ ਬੁਝਾ ਦਿੱਤਾ। ਕਰਨਵੀਰ ਸਹੋਤਾ ਦਾ ਪਿਤਾ ਸਤਨਾਮ ਸਿੰਘ ਪਿੰਡ ਬੱਸੀਆਂ ਦਾ ਜੰਮਪਲ ਹੈ ਅਤੇ 2017-18 ‘ਚ ਕੈਨੇਡਾ ਗਿਆ ਸੀ, ਜਦਕਿ ਪਿੰਡ ਵਿਚ ਸਤਨਾਮ ਸਿੰਘ ਦਾ ਪਿਤਾ ਭਾਗ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਹੀ ਰਹਿੰਦੇ ਹਨ।

ਸਤਨਾਮ ਸਿੰਘ ਦੇ ਰਿਸ਼ਤੇਦਾਰ ਜਸਕਿਰਨ ਕੌਰ, ਭਾਗ ਸਿੰਘ ਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਕਰਨਵੀਰ ਸਾਊ ਸੁੁਭਾਅ ਦਾ ਮਾਲਕ ਸੀ, ਬਲਕਿ ਉਹ ਪੜ੍ਹਨ ਅਤੇ ਖੇਡਣ ਵਿਚ ਕਾਫ਼ੀ ਹੁਿੁਸ਼ਆਰ ਸੀ ਜਿਸ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor