India

ਕੋਰੋਨਾ ਦੇ ਐਕਟਿਵ ਕੇਸਾਂ ‘ਚ ਆਈ ਵੱਡੀ ਗਿਰਾਵਟ, 24 ਘੰਟਿਆਂ ਵਿੱਚ ਨਵੇਂ ਕੇਸਾਂ ਤੋਂ ਵੱਧ ਆਇਆ ‘ਮੌਤਾਂ’ ਦਾ ਅੰਕੜਾ

ਨਵੀਂ ਦਿੱਲੀ – ਦੇਸ਼ ‘ਚ ਹੁਣ ਹਰ ਰੋਜ਼ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਅਤੇ ਇਸ ਕਾਰਨ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਸਿਰਫ 1,660 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ, 4100 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਇਹ ਅੰਕੜਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਕਈ ਸੂਬਿਆਂ ਨੇ ਕਈ ਦਿਨਾਂ ਤੋਂ ਪੂਰੇ ਅੰਕੜੇ ਜਾਰੀ ਨਹੀਂ ਕੀਤੇ ਸਨ, ਜਿਨ੍ਹਾਂ ਨੂੰ ਹੁਣ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਮੌਤਾਂ ਦੀ ਕੁੱਲ ਗਿਣਤੀ 5,20,855 ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ 24 ਘੰਟਿਆਂ ਵਿੱਚ 2,349 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਐਕਟਿਵ ਕੇਸ ਵੀ ਦਿਨੋਂ-ਦਿਨ ਘੱਟ ਹੋ ਰਹੇ ਹਨ। ਹੁਣ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 16,741 ‘ਤੇ ਆ ਗਈ ਹੈ। ਇਸ ਨਾਲ ਹੁਣ ਕੁੱਲ ਰਿਕਵਰੀ ਦਾ ਅੰਕੜਾ ਵੀ ਘੱਟ ਕੇ 4,24,80,436 ਹੋ ਗਿਆ ਹੈ। ਸਰਕਾਰ ਦੀ ਟੀਕਾਕਰਨ ਮੁਹਿੰਮ ਵੀ ਕੋਰੋਨਾ ਦੇ ਘਟ ਰਹੇ ਮਾਮਲਿਆਂ ਦਾ ਇੱਕ ਕਾਰਨ ਹੈ। ਮੋਦੀ ਸਰਕਾਰ ਦੀ ਇਸ ਤੇਜ਼ੀ ਨਾਲ ਚਲਾਈ ਗਈ ਮੁਹਿੰਮ ਦੇ ਕਾਰਨ ਹੁਣ ਕੋਰੋਨਾ ਦੇ ਮਾਮਲੇ ਨਾ-ਮਾਤਰ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਵਿੱਚ ਕੁੱਲ ਟੀਕਾਕਰਨ ਦਾ ਅੰਕੜਾ ਵੀ ਹੁਣ 1,82,87,68,476 ਖੁਰਾਕਾਂ ਤੱਕ ਪਹੁੰਚ ਗਿਆ ਹੈ।

 

ਸਰਕਾਰ ਵੱਲੋਂ ਕੋਰੋਨਾ ਦੇ ਟੈਸਟ ਨੂੰ ਲੈ ਕੇ ਕੋਈ ਸੰਕੋਚ ਨਹੀਂ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਵੀ ਟੈਸਟਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਸਾਰ, ਕੱਲ੍ਹ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ 6,58,489 ਸੈਂਪਲ ਟੈਸਟ ਕੀਤੇ ਗਏ ਹਨ। ਦੱਸ ਦੇਈਏ ਕਿ ਹੁਣ ਤਕ ਕੁੱਲ 78,63,02,714 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor