Punjab

ਪਗੜੀ ‘ਤੇ ਪੂਛ ਫੇਰਨ ਦਾ ਮਾਮਲਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਵਲੋਂ ਖਿਮਾ-ਜਾਂਚਨਾ !

ਅੰਮ੍ਰਿਤਸਰ – ਪੰਜਾਬ ਵਿਧਾਨ ਸਭਾ ਦੇ ਨਵੇਂ ਬਣੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮਾਫ਼ੀਨਾਮਾ ਦਿੱਤਾ ਹੈ। ਕੱਲ੍ਹ ਦੇਰ ਰਾਤ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਾਫ਼ੀਨਾਮਾ ਦੇਣ ਪੁੱਜੇ। ਸਕੱਤਰੇਤ ਬੰਦ ਹੋਣ ਦੀ ਸੂਰਤ ਵਿਚ ਡਿਊਟੀ ’ਤੇ ਮੌਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਬਲਦੇਵ ਸਿੰਘ ਖੈਰਾਬਾਦ ਨੇ ਜਥੇਦਾਰ ਦੇ ਨਾਮ ਦਾ ਇਹ ਮਾਫ਼ੀਨਾਮਾ ਦੇਣ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਖਿਮਾ ਯਾਚਨਾ ਦੀ ਅਰਦਾਸ ਕੀਤੀ।

ਇਸ ਦੌਰਾਨ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਇਕ ਗਊਸ਼ਾਲਾ ਦੇ ਸਮਾਗਮ ਵਿਚ ਗਏ ਸਨ ਉਥੋਂ ਦੀ ਰੀਤ ਮੁਤਾਬਕ ਉਨ੍ਹਾਂ ਦੀ ਦਸਤਾਰ ਦੇ ਨਾਲ ਗਊ ਦੀ ਪੂਛ ਨੂੰ ਛੁਹਾਇਆ ਗਿਆ। ਉਹ ਅਣਜਾਣੇ ’ਚ ਹੋਈ ਗ਼ਲਤੀ ਦੀ ਮਾਫ਼ੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਜੋਂ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਦਿੱਤੇ ਮਾਫ਼ੀਨਾਮੇ ਵਿਚ ਵੀ ਉਨ੍ਹਾਂ ਨੇ ਲਿਖਿਆ ਹੈ ਕਿ ਦਾਸ ਆਪਣੇ ਧਾਰਮਿਕ ਅਕੀਦੇ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸੇ ਤਹਿਤ ਹੀ ਸੱਦਾ ਮਿਲਣ ਉਪਰੰਤ ਗਊਸ਼ਾਲਾ ਫੇਰੀ ਦੌਰਾਨ ਗਏ ਸੀ। ਹਾਲਾਤ ਅਜਿਹੇ ਬਣ ਗਏ ਕਿ ਉਥੇ ਮੌਜੂਦ ਧਾਰਮਿਕ ਪੁਜਾਰੀ ਵੱਲੋਂ ਮੇਰੀ ਦਸਤਾਰ ਉਪਰ ਗਊ ਦੀ ਪੂਛ ਛੁਹਾਈ ਗਈ।

ਮੈਨੂੰ ਗਿਆਤ ਹੋਇਆ ਕਿ ਇਹ ਅਹੁਦਾ ਅਕਾਲ ਪੁਰਖ ਵਾਹਿਗੁਰੂ ਦੀ ਇਸ ਨਿਮਾਣੇ ਉਪਰ ਬਖਸ਼ਿਸ਼ ਹੈ ਅਤੇ ਮੇਰੇ ਵੱਲੋਂ ਹੋਈ ਇਸ ਗ਼ਲਤੀ ਨਾਲ ਸਿੱਖ ਪੰਥ ਦੇ ਹਿਰਦਿਆਂ ਦਾ ਵਲੂੰਧਰਿਆ ਜਾਣਾ ਸੁਭਾਵਿਕ ਹੀ ਹੈ। ਜਿਸ ਲਈ ਦਾਸ ਪੰਥ ਪਾਸੋਂ ਖਿਮਾਂ ਦਾ ਜਾਚਕ ਹੈ। ਅਕਾਲ ਪੁਰਖ਼ ਵਾਹਿਗੁਰੂ ਜੀ ਦੇ ਚਰਨਾਂ ’ਚ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਦਾ ਸਿੱਖ ਹਮੇਸ਼ਾ ਸਿੱਖਦਾ ਰਹਿੰਦਾ ਹੈ ਅਤੇ ਦਾਸ ਨੂੰ ਅਜਿਹੀ ਬੱਲ-ਬੁੱਧੀ ਬਖਸ਼ੋ ਕਿ ਗੁਰੂ ਦੇ ਭਾਣੇ ਵਿਚ ਰਹਿ ਕੇ ਸਮਾਜ ਦੇ ਹਰ ਵਰਗ ਨੂੰ ਸਤਿਕਾਰ ਦੇ ਸਕਾਂ। ਕੁਲਤਾਰ ਸਿੰਘ ਸਿੰਧਵਾਂ ਨੇ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਨੂੰ ਬੁਲਾਉਣਗੇ ਤਾਂ ਨਿਮਾਣੇ ਸਿੱਖ ਵਜੋਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਆਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਗਿਆਤ ਹੈ ਕਿ ਗੁਰੂ ਤੇ ਗੁਰੂ ਪੰਥ ਬਖਸ਼ਣਯੋਗ ਤੇ ਉਨ੍ਹਾਂ ਦੀ ਗ਼ਲਤੀ ਨੂੰ ਵੀ ਮਾਫ਼ ਕਰੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਕੱਲ੍ਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੀ। ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਫੇਸਬੁਕ ‘ਤੇ ਇਕ ਫ਼ੋਟੋ ਤੇ ਪੋਸਟ ਪਾਈ ਅਤੇ ਇਕ ਸਲੋਕ ਲਿਖਿਆ ਕਿ:

ਸਲੋਕੁ॥
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ॥੧॥

ਵਰਨਣਯੋਗ ਹੈ ਕਿ ਵਰਨਣਯੋਗ ਹੈ ਕਿ ਬੀਤੇ ਦਿਨੀਂ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ ਵਿਖੇ ਕਪਿਲਾ ਗਾਂ ਦੀ ਪੂਜਾ ਕਰਨ ਲਈ ਪਹੁੰਚੇ ਸੀ। ਇਸ ਮੌਕੇ ਸੰਧਵਾਂ ਵੱਲੋਂ ਕਪਿਲਾ ਗਾਂ ਦੀ ਵਿਸ਼ੇਸ਼ ਤੌਰ ‘ਤੇ ਪੂਜਾ ਕੀਤੀ ਗਈ ਅਤੇ ਬਹੁਤ ਸਾਰੇ ਗਊ ਭਗਤ ਵੀ ਇਸ ਮੌਕੇ ਸ਼ਾਮਲ ਹੋਏ। ਇਸੇ ਦੌਰਾਨ ਗਊ ਪੂਜਨ ਕੀਤਾ ਗਿਆ ਤੇ ਸੰਧਵਾਂ ਨੇ ਪੂਜਨ ਵਿੱਚ ਹਿੱਸਾ ਲਿਆ ਤੇ ਗਊ ਸੇਵਕਾਂ ਨੇ ਪੂਜਾ ਦੌਰਾਨ ਸੰਧਵਾਂ ਨੂੰ ਗਊ ਦਾ ਅਸ਼ੀਰਵਾਦ ਦਿੱਤਾ ਤੇ ਉਨ੍ਹਾਂ ਦੀ ਪੱਗ ‘ਤੇ ਪੂਛ ਫੇਰੀ ਜਿਸ ਨੂੰ ਲੈਕੇ ਵਿਵਾਦ ਪੈਦਾ ਹੋ ਗਿਆ ਸੀ।

Related posts

ਐਡਵੋਕੇਟ ਧਾਮੀ ਨੇ ਫਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਸਮੁੱਚੀ ਰਿਪੋਰਟ ਭੇਜੀ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

editor

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ’ਚ ਕੌਮੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ

editor