India

ਚੱਲਦੀ ਕਾਰ ਵਿਚ ਲੱਗੀ ਭਿਆਨਕ ਅੱਗ, ਝੁਲਸੇ ਡਰਾਈਵਰ ਨੇ ਸੀਵਰ ’ਚ ਛਾਲ ਮਾਰ ਕੇ ਬਚਾਈ ਜਾਨ

ਗੁਰੂਗ੍ਰਾਮ – ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-31 ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਾਰ ਵਿਚ ਅੱਗ ਲੱਗਣ ਕਾਰਨ ਡਰਾਈਵਰ ਝੁਲਸ ਗਿਆ। ਅੱਗ ਲੱਗਦੇ ਹੀ ਡਰਾਈਵਰ ਨੇ ਖ਼ੁਦ ਨੂੰ ਬਚਾਉਣ ਲਈ ਸੀਵਰ ਵਿਚ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-40 ਥਾਣਾ ਪੁਲਸ ਅਤੇ ਫਾਇਰ ਬਿ੍ਰਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੀਵਰ ’ਚ ਡਿੱਗੇ ਵਿਅਕਤੀ ਨੇ ਮਦਦ ਲਈ ਆਵਾਜ਼ ਲਾਈ, ਜਿਸ ਤੋਂ ਬਾਅਦ ਫਾਇਰ ਬਿ੍ਰਗੇਡ ਵਿਭਾਗ ਦੀ ਟੀਮ ਨੇ ਰੈਸਕਿਊ ਕਰ ਕੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਦਿੱਲੀ ਦੇ ਸਦਫਰਜੰਗ ਹਸਪਤਾਲ ਭੇਜ ਦਿੱਤਾ।
ਅਧਿਕਾਰੀਆਂ ਮੁਤਾਬਕ ਜ਼ਖ਼ਮੀ ਦੀ ਪਛਾਣ ਮੂਲ ਰੂਪ ਤੋਂ ਹਿਸਾਰ ਦੇ ਰਹਿਣ ਵਾਲੇ ਰਣਧੀਰ ਦੇ ਰੂਪ ਵਿਚ ਹੋਈ ਹੈ। ਰਣਧੀਰ ਸੈਕਟਰ-40 ਵਿਚ ਆਪਣੇ ਪਰਿਵਾਰ ਨਾਲ ਕਿਰਾਇਆ ’ਤੇ ਰਹਿੰਦੇ ਹਨ। ਉਹ ਆਪਣੀ ਆਲਟੋ ਗੱਡੀ ਲੈ ਕੇ ਜਾ ਰਹੇ ਸਨ। ਜਦੋਂ ਉਹ ਸੈਕਟਰ-31 ’ਚ ਸਟਾਰ ਮਾਲ ਕੋਲ ਪਹੁੰਚੇ ਤਾਂ ਅਚਾਨਕ ਗੱਡੀ ਵਿਚ ਸ਼ਾਰਟ ਸਰਕਿਟ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ। ਅਜੇ ਰਣਧੀਰ ਕੁਝ ਸਮਝ ਪਾਉਂਦੇ ਤਾਂ ਗੱਡੀ ਅੱਗ ਦੀਆਂ ਲਪਟਾਂ ਵਿਚ ਘਿਰ ਗਈ ਅਤੇ ਰਣਧੀਰ ਝੁਲਸਣ ਲੱਗੇ। ਕਿਸੇ ਤਰ੍ਹਾਂ ਨਾਲ ਉਨ੍ਹਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਉਹ ਬਾਹਰ ਨਿਕਲ ਗਏ ਅਤੇ ਨੇੜੇ ਹੀ ਖੁੱਲ੍ਹੇ ਹੋਏ ਸੀਵਰ ’ਚ ਡਿੱਗ ਗਏ।
ਇਸ ਕਾਰਨ ਉਨ੍ਹਾਂ ਦੇ ਸਰੀਰ ’ਤੇ ਲੱਗੀ ਅੱਗ ਤਾਂ ਬੁੱਝ ਗਈ ਪਰ ਉਹ ਕਾਫੀ ਝੁਲਸ ਗਏ। ਇਸ ਦੀ ਸੂਚਨਾ ਲੋਕਾਂ ਨੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਸੈਕਟਰ-40 ਥਾਣਾ ਪੁਲਸ ਸਮੇਤ ਫਾਇਰ ਬਿ੍ਰਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੀਵਰ ਤੋਂ ਆਵਾਜ਼ ਆਉਣ ’ਤੇ ਟੀਮ ਨੂੰ ਪਤਾ ਲੱਗਾ ਕਿ ਇਕ ਵਿਅਕਤੀ ਇਸ ਘਟਨਾ ਵਿਚ ਝੁਲਸ ਗਿਆ ਹੈ ਤਾਂ ਜਿਸ ਨੂੰ ਤੁਰੰਤ ਹੀ ਸੀਵਰ ਤੋਂ ਰੈਸਕਿਊ ਕਰ ਕੇ ਪੁਲਸ ਦੀ ਮਦਦ ਨਾਲ ਹਸਪਤਾਲ ਭੇਜ ਦਿੱਤਾ।

Related posts

ਪ੍ਰਧਾਨ ਮੰਤਰੀ ਮੋਦੀ ਦੀ ਕਾਮਯਾਬੀ ਲਈ ਤਖ਼ਤ ਪਟਨਾ ਸਾਹਿਬ ਵਿਖੇ ਅਖੰਡ ਪਾਠ ਆਰੰਭ

editor

ਬੀ.ਆਰ.ਓ. ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

editor

ਮਾਨਤੋਵਾ ਨੋਰਦ ਹਾਈਵੇ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਮੌਤ

editor