Punjab

ਜਿਸ ਦਾ ਕੋਈ ਨਹੀਂ ਹੋਵੇਗਾ ਉਸ ਦਾ ਚੰਨੀ ਹੋਵੇਗਾ – ਚੰਨੀ

ਹੁਸ਼ਿਆਰਪੁਰ – ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸਰਕਾਰ ਬਣਨ ‘ਤੇ ਪੈਸਾ ਸਿਰਫ਼ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਘਰ ਨਹੀਂ ਜਾਇਗਾ। ਅਜਿਹੀ ਵਿਵਸਥਾ ਬਣਾਈ ਜਾਵੇਗੀ ਕਿ ਪੈਸਾ ਹਰੇਕ ਘਰ ਤਕ ਪਹੁੰਚੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਦੇ ਰੌਸ਼ਨ ਗਰਾਉਂਡ ਵਿਖੇ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪੱਖ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ।ਚੰਨੀ ਨੇ ਬਾਦਲਾਂ ਨੂੰ ਰਡਾਰ ‘ਤੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਇਨਾਂ੍ਹ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਸੀ ਪਰ ਹੁਣ ਯੁਗ ਬਦਲ ਗਿਆ ਹੈ ਤੇ ਰਾਜ ਵੱਡੇ ਘਰਾਂ ਤੋਂ ਨਿਕਲ ਕੇ ਆਮ ਘਰਾਂ ਵਿੱਚ ਆਉਣ ਲੱਗਾ ਹੈ। ਆਪਣੇ ਭਾਸ਼ਣ ਵਿੱਚ ਚੰਨੀ ਨੇ ਭਾਜਪਾ ਦਾ ਜ਼ਿਕਰ ਤਕ ਨਹੀਂ ਕੀਤਾ। ਉਨਾਂ੍ਹ ਦੇ ਨਿਸ਼ਾਨੇ ‘ਤੇ ਅਕਾਲੀ ਦਲ ਤੋਂ ਵੱਧ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਹੇ। ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਹਿ ਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਚੋਣਾਂ ਦੇਖ ਕੇ ਕੇਜਰੀਵਾਲ ਨੂੰ ਪੰਜਾਬ ਲੁੱਟਣ ਦੀ ਯਾਦ ਆ ਗਈ ਹੈ। ਜਿਨਾਂ੍ਹ ਯੋਜਨਾਵਾਂ ਨੂੰ ਲਾਗੂ ਕਰਨ ਦੀ ਗੱਲ ਕੇਜਰੀਵਾਲ ਪੰਜਾਬ ਵਿੱਚ ਕਰ ਰਹੇ ਹਨ ਉਹ ਪਹਿਲਾਂ ਦਿੱਲੀ ਵਿੱਚ ਤਾਂ ਲਾਗੂ ਕਰ ਕੇ ਦਿਖਾਵੇ। ਚੰਨੀ ਨੇ ਅੱਗੇ ਕਿਹਾ ਕਿ ‘ਆਪ’ ਮੌਡਰਨ ਈਸਟ ਇੰਡੀਆ ਕੰਪਨੀ ਹੈ।ਚੰਨੀ ਨੇ ਦਾਅਵਾ ਕੀਤਾ ਕਿ ਉਨਾਂ੍ਹ ਨੇ ਵਾਅਦਾ ਨਹੀਂ ਕੀਤਾ ਹੈ ਸਗੋਂ ਕਰ ਕੇ ਦਿਖਾਇਆ ਹੈ। ਪੰਦਰਾਂ ਸੌ ਕਰੋੜ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ ਹਨ। ਬਿਜਲੀ ਸਸਤੀ ਕਰ ਦਿੱਤੀ ਹੈ, ਪੈਟਰੋਲ ਡੀਜ਼ਲ ਸਸਤਾ ਕੀਤਾ, ਰੇਤ ਸਸਤੀ ਕੀਤੀ। ਅਜਿਹਾ ਇਸ ਲਈ ਕਰਨ ਪਿਆ ਕਿਉਂਕਿ ਮਹਿੰਗਾਈ ਕਾਰਨ ਲੋਕਾਂ ਦੇ ਪੈਰ ਚਾਦਰ ਤੋਂ ਬਾਹਰ ਆ ਗਏ ਸਨ। ਰਾਹਤ ਦੇਣ ਦਾ ਕੰਮ ਕੀਤਾ ਗਿਆ ਹੈ। ਚੰਨੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਬਰਾਬਰਤਾ ਦਾ ਰਾਜ ਦਿੱਤਾ ਜਾਵੇਗਾ ਤੇ ਜਿਸ ਦਾ ਕੋਈ ਨਹੀਂ ਹੋਵੇਗਾ ਉਸ ਦਾ ਚੰਨੀ ਹੋਵੇਗਾ।ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਥਾਪੜਾ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਅਗਲੀ ਸਰਕਾਰ ਬਣਦੇ ਹੀ ਅਰੋੜਾ ਪਹਿਲੀ ਕਤਾਰ ਦੇ ਮੰਤਰੀ ਹੋਣਗੇ। ਇਸ ਮੌਕੇ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਵੀ ਸੰਬੋਧਨ ਕੀਤਾ।ਕੈਪਸ਼ਨ 18ਐੱਚਐੱਸਪੀ 19 ਹੁਸ਼ਿਆਰਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ।

Related posts

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

editor

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਲਈ ਸਿੱਖ ਮਿਸ਼ਨ ਕੀਤਾ ਗਿਆ ਕਾਰਜਸ਼ੀਲ

editor

ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਕਰਕੇ ਵਿੱਤੀ ਵੈਂਟੀਲੇਟਰ ‘ਤੇ ਸੁੱਟਿਆ- ਮਜੀਠੀਆ

editor