Articles Pollywood

ਜੱਸੀ ਗਿੱਲ, ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ਦੀ ਤਿੱਕੜੀ ‘ਫੁੱਫੜ ਜੀ’ ‘ਚ ਕਰੇਗੀ ਕਮਾਲ…!

ਲੇਖਕ: ਸੁਰਜੀਤ ਜੱਸਲ

ਜੱਸੀ ਗਿੱਲ ਪੰਜਾਬੀ ਹਿੰਦੀ ਸਿਨਮੇ ਦਾ ਇਕ ਜਾਣਿਆ ਪਛਾਣਿਆ ਅਦਾਕਾਰ ਹੈ। ਗਾਇਕੀ ਤੋਂ ਬਾਅਦ ਫ਼ਿਲਮੀ ਪਰਦੇ ‘ਤੇ ਦਰਸ਼ਕਾਂ ਦਾ ਮਣਾਂ ਮੂੰਹੀਂ ਪਿਆਰ ਖੱਟਣ ਵਾਲੇ ਇਸ ਕਲਾਕਾਰ ਨੂੰ ਦਰਸ਼ਕਾਂ ਨੇ ਵੱਖ ਵੱਖ ਕਿਰਦਾਰਾਂ ‘ਚ ਪਸੰਦ ਕੀਤਾ ਹੈ। ਹੁਣ ਨਵੀਂ ਆ ਰਹੀ ਫ਼ਿਲਮ ‘ ਫੁੱਫੜ ਜੀ ’ ਵਿੱਚ ਜੱਸੀ ਗਿੱਲ ਇਕ ਬਹੁਤ ਹੀ ਜਬਰਦਸਤ ਨਵੇਂ ਕਿਰਦਾਰ ‘ਚ ਨਜ਼ਰ ਆਵੇਗਾ।
ਲਾਕ ਡਾਊਨ ਤੋਂ ਬਾਅਦ ਪੰਜਾਬੀ ਸਿਨਮਾ ਮੁੜ ਪਰਵਾਜ਼ ਭਰਨ ਦੀ ਤਿਆਰੀ ਵਿੱਚ ਹੈ। ਇਸ ਦੌਰ ‘ਚ ਮੁੜ ਸਰਗਰਮ ਹੁੰਦਿਆਂ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਦਾ ਕੰਮ ਸੁਰੂ ਹੋਇਆ ਹੈ। ਜੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ‘ ਫੁੱਫੜ ਜੀ’ ਦੀ ਸੂਟਿੰਗ ਇੰਨ੍ਹੀ ਦਿਨੀਂ ਜੋਰਾਂ ਸ਼ੋਰਾਂ ‘ਤੇ ਚੱਲ ਰਹੀ ਹੈ। ਜਿਕਰਯੋਗ ਹੈ ਕਿ ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ਦੀ ਇਸ ਫ਼ਿਲਮ ਵਿੱਚ ਹੁਣ ਪੰਜਾਬੀ ਤੇ ਹਿੰਦੀ ਸਿਨਮੇ ‘ਚ ਵੱਡੀ ਪਛਾਣ ਰੱਖਣ ਵਾਲਾ ਜੱਸੀ ਗਿੱਲ ਵੀ ਸ਼ਾਮਿਲ ਹੋ ਗਿਆ ਹੈ। ਅਦਾਕਾਰੀ ਦੀ ਇਸ ਸਫ਼ਲ ਤਿੱਕੜੀ ਨਾਲ ‘ਫੁੱਫੜ ਜੀ ’ ਹੋਰ ਵੀ ਮਨੋਰੰਚਕ ਬਣੇਗੀ। ਫਿਲਮ ਦੀ ਕਹਾਣੀ ਮੁਤਾਬਕ ਜੱਸੀ ਗਿੱਲ ਦਾ ਕਿਰਦਾਰ ਵੀ ਬਹੁਤ ਪ੍ਹਭਾਵਸ਼ਾਲੀ ਹੋਵੇਗਾ। ਪੰਕਜ ਬੱਤਰਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਰਾਜੂ ਵਰਮਾ ਪੰਜਾਬ ਪੰਜਾਬੀਅਤ ਅਤੇ ਵਿਰਸੇ ਨਾਲ ਜੁੜਿਆ ਇੱਕ ਸਮਰੱਥ ਲੇਖਕ ਹੈ। ਉਸਦੇ ਜਿਹਨ ‘ਚ ਹਮੇਸ਼ਾ ਹੀ ਸਮਾਜਕ ਅਤੇ ਸੱਭਿਆਚਾਰਕ ਅਧਾਰਤ ਮਨੋਰੰਜਕ ਕਹਾਣੀਆਂ ਉਭਰਦੀਆਂ ਹਨ ਜੋ ਦਰਸ਼ਕਾਂ ਦੀ ਪਸੰਦ ਬਣਦੀਆਂ ਹਨ । ਉਸਦੀ ਇਹ ਫ਼ਿਲਮ ਵੀ ਕਾਮੇਡੀ ਅਤੇ ਪਿਆਰ ਮੁਹੱਬਤਾਂ ਦੀ ਗੱਲ ਕਰਦੀ ਸਮਾਜ ਨਾਲ ਜੁੜੀ ਇੱਕ ਮਨੋਰੰਜਨ ਭਰਪੂਰ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਦਿਲ ਜਿੱਤੇਗੀ। ਆਪਾਂ ਜਾਣਦੇ ਹੀ ਹਾਂ ਕਿ ‘ਫੁੱਫੜ’ ਹਰ ਛੋਟੇ ਵੱਡੇ ਪਰਿਵਾਰ ਦੇ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ ਸਾਡੇ ਵਿਰਸੇ ਸ਼ਿੰਗਾਰ ਰਿਹਾ ਹੈ। ‘ਫੁੱਫੜ ਜੀ ’ ਬਾਰੇ ਫ਼ਿਲਮ ਬਣਨਾ ਇੱਕ ਚੰਗਾ ਕਦਮ ਹੈ।
ਲੇਖਕ ਰਾਜੂ ਵਰਮਾ ਤੋਂ ਬਾਅਦ ਪੰਕਜ ਬੱਤਰਾ ਵੀ ਪੰਜਾਬੀ ਸਿਨਮੇ ਦਾ ਇੱਕ ਪਰਪੱਕ ਨਿਰਦੇਸ਼ਕ ਹੈ ਜਿਸਨੇ ‘ਬੰਬੂਕਾਟ’ ਅਤੇ ’ਸੱਜਣ ਸਿੰਘ ਰੰਗਰੂਟ’ ਵਰਗੀਆਂ ਚਰਚਿਤ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਪੰਕਜ ਬੱਤਰਾ ਨੇ ਆਪਣੀਆਂ ਭਾਵਨਾਵਾਂ ਪ੍ਰਗਟਾਉਦਿਆ ਕਿਹਾ ਕਿ ਕਰੋਨਾ ਮਹਾਂਮਾਰੀ ਕਰਕੇ ਲੰਮੇ ਸਮੇਂ ਬਾਅਦ ‘ਫੁੱਫੜ ਜੀ ਦੇ ਸੈੱਟ ‘ਤੇ ਸਾਰਿਆਂ ਦਾ ਮੁੜ ਇਕੱਠੇ ਹੋਣਾ ਆਪਣੇ ਅਸਲ ਪਰਿਵਾਰ ਵਿੱਚ ‘ਘਰ ਵਾਪਸੀ’ ਵਾਂਗ ਹੈ। ਇਸ ਫ਼ਿਲਮ ਦਾ ਬਹੁਤ ਸੋਹਣਾ ਕੰਮ ਹੋ ਰਿਹਾ ਹੈ। ਇਹ ਫ਼ਿਲਮ ਇੱਕ ਪੀਰੀਅਡ ਫ਼ਿਲਮ ਹੈ ਜੋ ਪੰਜਾਬੀ ਸਿਨਮਾ ਇਤਿਹਾਸ ਵਿੱਚ ਅਹਿਮ ਯੋਗਦਾਨ ਪਾਵੇੇਗੀ। ਇਸ ਫ਼ਿਲਮ ਦੇ ਕਲਾਕਾਰ ਪਹਿਲੀਆਂ ਫ਼ਿਲਮਾ ਤੋ ਬਹੁਤ ਵੱਖਰੇ ਕਿਰਦਾਰਾਂ ‘ਚ ਨਜ਼ਰ ਆਉਣਗੇ। ਹਰ ਅਦਾਕਾਰ ਨੇ ਆਪਣੇ ਕਿਰਦਾਰ ‘ਚ ਜਾਨ ਪਾਈ ਹੈ।
ਇਸ ਫ਼ਿਲਮ ‘ਚ ਗੁਰਨਾਮ ਭੁੱਲਰ, ਜੱਸੀ ਗਿੱਲ ਤੇ ਬੀਨੂੰ ਢਿੱਲੋਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਅਲੰਕ੍ਰਿਤਾ ਸ਼ਰਮਾ,ਅਨੂ ਚੌਧਰੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਬਾਰੇ ਜੀ ਸਟੂਡੀਓਜ਼ ਦੇ ਸੀ ਬੀ ਓ ਸ਼ੀਰੀਕ ਪਟੇਲ ਨੇ ਕਿਹਾ ਕਿ ਅਸੀਂ ਖੇਤਰੀ ਸਿਨਮੇ ਖਾਸ ਕਰਕੇ ਪੰਜਾਬੀ ਫ਼ਿਲਮਾਂ ਵੱਲ ਵਧੇਰੇ ਧਿਆਨ ਦੇ ਰਹੇ ਹਾਂ ਜਿਸ ਅਧੀਨ ਚੰਗੀਆਂ ਨਸੀਅਤ ਦਿੰਦੀਆਂ ਸਮਾਜਕ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜੰਨ ਕਰਨਾ ਹੀ ਸਾਡਾ ਮੁੱਖ ਮਕਸਦ ਹੈ। ਜੱਸੀ ਗਿੱਲ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਹਿੱਸਾ ਬਣਨਾ ਉਸ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਇਸ ਫ਼ਿਲਮ ‘ਚ ਉਸਦਾ ਕਿਰਦਾਰ ਬਹੁਤ ਜਬਰਦਸਤ ਹੈ ਜੋ ਦਰਸ਼ਕਾਂ ਨੂੰ ਪਸੰਦ ਆਵੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor