Articles Health & Fitness

ਤੰਦਰੁਸਤੀ ਲਈ ਜਰੂਰੀ ਹੈ – ਪੌਸ਼ਟਿਕ ਖੁਰਾਕ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਮਾਰਚ 2021 ਰਾਸ਼ਟਰੀ ਪੋਸ਼ਣ ਮਹੀਨੇ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਕਮਿਉਨਿਟੀ, ਸਰਕਾਰੀ, ਗੈਰ-ਸਰਕਾਰੀ ਪੱਧਰ ‘ਤੇ ਅਵੇਅਰਨੈਸ ਪ੍ਰੋਗਰਾਮ ਦੁਆਰਾ ਪੋਸ਼ਟਿਕ ਖੁਰਾਕ ਲੈਣ, ਅਤੇ ਜੰਕ ਫੂਡ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਹਰ ਉਮਰ ਵਿਚ ਖੁਰਾਕ, ਖਾਣ-ਪੀਣ ਦੀਆਂ ਆਦਤਾਂ ਸੁਧਾਰਣ ‘ਤੇ ਜੋਰ ਦਿੱਤਾ ਜਾਂਦਾ ਹੈ। ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਨੇ ਇਨਸਾਨ ਦੇ ਖਾਣ-ਪੀਣ ਦਾ ਰੂਟੀਨ ਵਿਗਾੜ ਦਿੱਤਾ ਹੈ। ਵਰਕ-ਪਲੇਸ ‘ਤੇ ਰੋਟੇਸ਼ਨ ਸ਼ਿਫਟਾਂ, ਬੇ-ਟਾਈਮ ਨੀਂਦ, ਖਾਣਾ ਅਤੇ ਜੰਕ-ਫੂਡ ਨੇ ਸਰੀਰਕ ‘ਤੇ ਮਾਨਸਿਕ ਬਿਮਾਰੀਆਂ ਵਧਾ ਦਿੱਤੀਆਂ ਹਨ। ਪੋਸ਼ਟਿਕ ਭੋਜਨ ਦਾ ਵਿਗਿਆਨ ਅਤੇ ਸਿਹਤ ਨਾਲ ਖਾਸ ਸੰਬੰਧ ਹੈ ਕਿਉਂ ਕਿ ਭੋਜਨ, ਸਿਹਤ ਅਤੇ ਬਿਮਾਰੀ ਵਿਚ ਅਹਿਮ ਰੋਲ ਅਦਾ ਕਰਦਾ ਹੈ।
ਪੌਸ਼ਟਿਕ ਭੋਜਨ ਸਰੀਰ’ਤੇ ਮਨ ਦੀ ਪ੍ਰਕਿਰਿਆਵਾਂ ਨੂੰ ਨਿਯਮਿਤ ਕਰਨ ਲਈ ਅਨਰਜੀ ਪੈਦਾ ਕਰਦਾ ਹੈ। ਪੋਸ਼ਣ ਬਿਹਤਰ ਬੱਚਿਆਂ, ਸੁਰੱਖਿਅਤ ਗਰਭ ਅਤੇ ਗਰਭਵਤੀ ਔਰਤਾਂ ਦੀ ਸਿਹਤ, ਗੈਰ-ਸੰਚਾਰੀ ਰੋਗਾਂ ਦੇ ਖਤਰੇ ਨੂੰ ਘੱਟ ਕਰਦਾ ਹੈ। ਚੰਗੀ ਖੁਰਾਕ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਦੇ ਨਾਲ ਜ਼ਿੰਦਗੀ ਵਧਾ ਦਿੰਦੀ ਹੈ। ਬੱਚੇ ਦੇ ਜਨਮ ਤੋਂ ਪਹਿਲੇ ਛੇ ਮਹੀਨੇ ਸਤਨਪਾਨ (ਮਾਂ ਦਾ ਦੁੱਧ) ਜਰੂਰੀ ਹੈ ਕਿੳਂ ਕਿ ਸਤਨਪਾਨ ਬੱਚੇ ਦੇ ਆਮ ਰੋਗ ਦਸਤ, ਸਾਹ-ਨਲੀ ਦੀ ਲਾਗ, ਐਲਰਜੀ, ਮੋਟਾਪਾ, ਡਾਇਬਟੀਜ਼, ਵਗੈਰਾ ਦੇ ਖਤਰੇ ਨੂੰ ਘੱਟ ਕਰਕੇ ਲੰਬੀ ਜ਼ਿੰਦਗੀ ਲਈ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ ਅਤੇ ਮਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।
ਤੰਦਰੁਸਤੀ ਲਈ ਸਰੀਰ ਨੂੰ ਪੌਸ਼ਟਿਕ ਤੱਤ ਪ੍ਰੋਟੀਨ, ਫੈਟ, ਕਾਰਬੋਹਾਈਡ੍ਰੇਟਸ, ਵਿਟਾਮਿਨ ਅਤੇ ਮਿਨਰਲਜ਼ ਦੀ ਲੋੜ ਹੁੰਦੀ ਹੈ। ਹੈਲਦੀ ਲਾਈਫ ਲਈ ਐਫ.ਡੀ.ਏ ਦੀ ਅੱਪਡੇਟਿਡ ਜਾਣਕਾਰੀ ਅਨੁਸਾਰ ਡੇਲੀ ਕੈਲਸੀਅਮ-1300 ਮਿਲੀਗ੍ਰਾਮ, ਖੁਰਾਕੀ ਫਾਈਬਰ-28 ਐਮ.ਜੀ, ਫੈਟ-78 ਐਮ.ਜੀ, ਮੈਗਨੀਸੀਅਮ-420 ਐਮ.ਜੀ, ਮੈਂਗਨੀਜ਼-2.3 ਐਮ.ਜੀ, ਫਾਸਫੋਰਸ-1250 ਐਮ.ਜੀ, ਪੋਟਾਸੀਅਮ-4700 ਐਮ.ਜੀ, ਵਿਟਾਮਿਨ ਸੀ-90 ਐਮ.ਜੀ, ਵਿਟਾਮਿਨ ਡੀ-20 ਐਮਸੀਜੀ, ਵਿਟਾਮਿਨ ਕੇ-120 ਐਮਸੀਜੀ, ਵਿਟਾਮਿਨ ਏ-900 ਐਮਸੀਜੀ, ਵਿਟਾਮਿਨ ਬੀ 6-1.7 ਐਮਜੀ, ਵਿਟਾਮਿਨ ਬੀ 12-2.4 ਐਮਸੀਜੀ, ਵਿਟਾਮਿਨ ਈ-15 ਐਮਜੀ ਐਲਫਾ-ਟੋਕੋਫੀਰੋਲ, ਜ਼ਿੰਕ-11 ਮਿਲੀਗ੍ਰਾਮ, ਸੋਡੀਅਮ-2300 ਐਮਜੀ, ਐਡਿਡ ਸੂਗਰ-50 ਗ੍ਰਾਮ ਦੱਸੀ ਗਈ ਹੈ।
ਹੈਲਦੀ ਖਾਓ- ਹੈਲਦੀ ਪੀਓ:
• ਪ੍ਰੈਗਨੈਂਸੀ ਦੌਰਾਣ ਮਾਂ ਅਤੇ ਗਰਭ ਨੂੰ ਚੰਗੇ ਪੋਸ਼ਣ ਦੀ ਲੋੜ ਹੁੰਦੀ ਹੈ। ਗਰਭਵਤੀ ਔਰਤਾਂ ਨੂੰ ਆਪਣੀ ਰੂਟੀਨ ਵਿਚ ਦੁੱਧ, ਪਨੀਰ , ਦਾਲਾਂ, ਸੋਇਆਬੀਨ, ਸਲਾਦ, ਹਰੀਆਂ ਸਬਜ਼ੀਆਂ, ਤਾਜ਼ੇ ਫੱਲ, ਫੱਲਾਂ ਦਾ ਰੱਸ, ਮਿਕਸ ਵੇਜ਼ਟਿੇਬਲ ਅਤੇ ਕਾਲੇ ਚਨੇ ਦਾ ਸੂਪ, ਨਿੰਬੂ ਪਾਣੀ, ਮੀਟ, ਅੰਡਾ, ਮੱਛੀ, ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਪ੍ਰੈਗਨੈਂਸੀ ਦੌਰਾਣ ਆਸਾਣੀ ਨਾਲ ਹਜ਼ਮ ਹੋਣ ਵਾਲੀ ਖੂਰਾਕ ਲੈਣੀ ਚਾਹੀਦੀ ਹੈ।
• ਬੱਚੇ ਦੀ ਸਿਹਤ ਅਤੇ ਪੋਸ਼ਣ ਲਈ ਪਹਿਲੇ ਛੇ ਮਹੀਨੇ ਮਾਂ ਨੂੰ ਆਪਣਾ ਦੁੱਧ ਹੀ ਪਿਲਾਣਾ ਚਾਹੀਦਾ ਹੈ। ਮਾਂ ਦੇ ਦੁੱਧ ਵਿੱਚ ਮੌਜੂਦ ਕੋਲੋਸਟਰਮ, ਜੋ ਬੱਚੇ ਨੂੰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਬੱਚੇ ਦੀ ਵੱਧਦੀ ਉਮਰ ਦੇ ਨਾਲ-ਨਾਲ ਚਾਵਲ, ਉਬਲਿਆ ਆਲੂ, ਕੇਲਾ, ਅੰਡਾ, ਸੂਜ਼ੀ ਦੀ ਖੀਰ, ਸੀਰੀਅਲ ਅਤੇ ਹੈਲਦੀ ਸਨੈਕਸ ਸ਼ੁਰੂ ਕਰ ਦਿਓ।
• ਨਾਸ਼ਤੇ ਵਾਲੇ ਸੀਰੀਅਲ ਵਿਚ ਨਟਸ ਯਾਨਿ ਬਾਦਾਮ, ਪੰਪਕਿਨ ਅਤੇ ਸਨਫਲਾਵਰ ਸੀਡਜ਼, ਅੰਦਰ ਲੋਡਿਡ ਵਿਟਾਮਿਨ ਈ, ਫਾਈਬਰ, ਮੈਗਨੀਸੀਅਮ, ਅਤੇ ਦਹੀਂ ਵਿੱਚ ਪੱਕਿਆ ਕੇਲਾ ‘ਤੇ ਬੇਰੀਜ਼ ਮਿਕਸ ਕਰਕੇ ਇਸਤੇਮਾਲ ਕਰੋ। ਘੱਟ ਕੈਲੋਰੀ ਵਾਲੀ ਖੂਰਾਕ ਸੈਟ ਕਰੋ।
• ਕੁਕਿੰਗ ਵਿਚ ਐਕਸਟਰਾ ਵਿਰਜ਼ਿਨ ਓਲਿਵ ਆਇਲ, ਹੋਲ-ਗ੍ਰੇਨ ਆਟਾ, ਬਰਾਉਨ ਚਾਵਲ, ਹੋਲ ਵੀਟ ਬ੍ਰੈਡ, ਧਨੀਆ, ਪੁਦੀਨਾ, ਲਸਣ, ਅਦਰਕ, ਕਾਲੀ ਮਿਰਚ, ਸੌਂਫ, ਛੋਟੀ-ਬੜੀ ਇਲਾਚੀ, ਐਪਲ ਸਾਈਡਰ ਵਿਨੇਗਰ, ਵਰਤੋ।
• ਤੰਦਰੁਸਤ ਮਨ ਅਤੇ ਸਰੀਰ ਲਈ ਚੰਗੀ ਖੂਰਾਕ-ਨੀਂਦ ਦੇ ਨਾਲ-ਨਾਲ ਰੋਜ਼ਾਨਾ ਵਰਕ-ਆਉਟ, ਤੇਜ਼ ਸੈਰ, ਯੋਗਾ ਅਤੇ ਮੇਡੀਟੇਸ਼ਨ ਦੀ ਆਦਤ ਪਾ ਲਵੋ।
• ਜੰਕ-ਫੂਡ ਜ਼ਿਆਦਾ ਸ਼ੂਗਰੀ ਡਿ੍ਰਂਕਸ, ਨਮਕ ਅਤੇ ਅਲਕੋਹਲ, ਅਤੇ ਡ੍ਰਗਜ਼ ਦੀ ਓਵਰਡੋਜ਼ ਤੋਂ ਹਮੇਸ਼ਾ ਬਚੋ। ਹਰਬਲ ‘ਤੇ ਗ੍ਰੀਨ-ਟੀ, ਬਿਨਾ ਚੀਨੀ ਕਾੱਫੀ ਲੀ ਸਕਦੇ ਹੋ।
ਨੌਟ: ਬਿਮਾਰੀ ਦੀ ਹਾਲਤ ਵਿਚ, ਪ੍ਰੈਗਨੈਂਸੀ ਦੌਰਾਣ, ਲੰਬੀ ਉਮਰ,‘ਤੇ ਬੱਚਿਆਂ ਲਈ ਕੋਈ ਵੀ ਸਪਲੀਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਡਾਈਟੀਸ਼ੀਅਨ ਅਤੇ ਫੈਮਿਲੀ ਡਾਕਟਰ ਦੀ ਸਲਾਹ ਜਰੂਰ ਲਵੋ।

 

 

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin