India

ਦਿੱਲੀ ਕੂਚ ’ਤੇ ਅੜਿਆ ਚੜੂਨੀ ਧਿਰ,ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਭਵਨ ’ਚ ਕੀਤਾ ਜਾਵੇਗਾ ਪ੍ਰਦਰਸ਼ਨ

ਸੋਨੀਪਤ – ਖੇਤੀ ਸੁਧਾਰ ਕਾਨੂੰਨ ਦੇ ਵਿਰੁੱਧ ’ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਚੱਲ ਰਹੇ ਪ੍ਰਦਰਸ਼ਨ ਨੂੰ 26 ਨਵੰਬਰ ਨੂੰ ਇਕ ਸਾਲ ਪੂੁਰੇ ਹੋ ਜਾਣਗੇ। ਇਕ ਸਾਲ ਹੋਣ ’ਤੇ ਧਰਨਾ-ਪ੍ਰਦਰਸ਼ਨ ਦੀ ਆਗਾਮੀ ਰੂਪ ਰੇਖਾ ਤਿਆਰ ਕਰਨ ਨੂੰ ਲੈ ਕੇ ਮੰਗਲਵਾਰ ਨੂੰ ਕੁੰਡਲੀ ਬਾਰਡਰ ’ਤੇ ਆਯੋਜਿਤ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਕਾਫੀ ਹੰਗਾਮੇਦਾਰ ਰਹੀ। ਬੈਠਕ ’ਚ ਭਾਰਤੀ ਕਿਸਾਨ ਯੂਨੀਅਨ (ਚਡ਼ੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਡ਼ੂਨੀ ਨੇ 26 ਨਵੰਬਰ ਨੂੰ ਦਿੱਲੀ ਕੂਚ ਦਾ ਪ੍ਰਸਤਾਵ ਰੱਖਿਆ।ਜਾਣਕਾਰੀ ਅਨੁਸਾਰ ਕੁੰਡਲੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਨੇ ਮੰਗਲਵਾਰ ਨੂੰ ਅਹਿਮ ਬੈਠਕ ਕੀਤੀ, ਜਿਸ ’ਚ ਰਾਕੇਸ਼ ਟਿਕੈਤ, ਗੁਰਨਾਮ ਚਡ਼ੂਨੀ ਦੇ ਇਲਾਵਾ ਸਾਰੀਆਂ ਜਥੇਬੰਦੀਆਂ ਦੇ ਮੁਖੀਆਂ ਨੇ ਹਿੱਸਾ ਲਿਆ।ਦੂਜੇ ਪਾਸੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਨੂੰ ਤੇਜ਼ ਕਰਨ ਲਈ ਪ੍ਰਸਤਾਵ ਰੱਖਣ ਦੇ ਨਾਲ ਹੀ ਬੈਠਕ ’ਚ ਵੀ ਹੰਗਾਮਾ ਸ਼ੁਰੂ ਹੋ ਗਿਆ। ਚਡ਼ੂਨੀ ਨੇ ਦਿੱਲੀ ਕੂਚ ਦਾ ਪ੍ਰਸਤਾਵ ਰੱਖਿਆ ਤਾਂ ਹਰਿਆਣਾ ਤੇ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕ ਸਾਲ ਪੂਰੇ ਹੋਣ ’ਤੇ ਵੱਡੇ ਫੈਸਲੇ ਲੈਣ ਦੀ ਸਲਾਹ ਦਿੰਦੇ ਹੋਏ ਆਪਣੇ ਪ੍ਰਸਤਾਵ ਰੱਖੇ। ਇਸ ’ਤੇ ਬੈਠਕ ’ਚ ਹੰਗਾਮਾ ਹੋਇਆ ਤੇ ਚਡ਼ੂਨੀ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਗਿਆ। ਇਸ ਦੇ ਬਾਅਦ ਚਡ਼ੂਨੀ ਬਗੈਰ ਕੁਝ ਬੋਲੇ ਬੈਠਕ ’ਚੋਂ ਚਲੇ ਗਏ। ਇਸ ਦੇ ਬਾਅਦ ਚਡ਼ੂਨੀ ਸਮਰਥਕ ਮੋਰਚਾ ਦੇ ਦਫਤਰ ਦੇ ਬਾਹਰ ਹੰਗਾਮਾ ਕਰਦੇ ਰਹੇ ਤੇ ਦਿੱਲੀ ਕੂਚ ’ਤੇ ਅਡ਼ੇ ਰਹੇ।ਕਰੀਬ ਸਾਢੇ ਤਿੰਨ ਘੰਟੇ ਚੱਲੀ ਬੈਠਕ ਦੇ ਬਾਅਦ ਮੋਰਚਾ ਦੇ ਮੁੱਖ ਆਗੂ ਜਗਜੀਤ ਸਿੰਘ ਦੱਲੇਵਾਲ ਬਾਹਰ ਆਏ ਤੇ ਬੈਠਕ ’ਚ ਲਏ ਗਏ ਫੈਸਲੇ ਦੇ ਬਾਰੇ ’ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ 23 ਤੋਂ 26 ਨਵੰਬਰ ਤਕ ਸਾਰੇ ਮੋਰਚਿਆਂ ’ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਇਲਾਵਾ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਪ੍ਰਦਰਸ਼ਨਕਾਰੀ ਰੋਜ਼ਾਨਾ ਸੰਸਦ ਭਵਨ ਜਾ ਕੇ ਪ੍ਰਦਰਸ਼ਨ ਕਰਨਗੇ। ਇਸਦੇ ਲਈ ਆਵਾਜਾਈ ਲਈ ਖੋਲ੍ਹੇ ਗਏ ਗਾਜੀਪੁਰ ਤੇ ਟਿੱਕਰੀ ਬਾਰਡਰ ਤੋਂ ਰੋਜ਼ਾਨਾ 500-500 ਪ੍ਰਦਰਸ਼ਨਕਾਰੀ ਟ੍ਰੈਕਟਰ -ਟਰਾਲੀਆਂ ’ਚ ਰਵਾਨਾ ਹੋਣਗੇ। ਇਨ੍ਹਾਂ ’ਚ ਸਾਰੀਆਂ ਜਥੇਬੰਦੀਆਂ ਦੇ ਲੋਕਾਂ ਦੇ ਇਲਾਵਾ ਔਰਤਾਂ ਵੀ ਸ਼ਾਮਿਲ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਜਿੱਥੇ ਵੀ ਪੁਲਿਸ ਉਨ੍ਹਾਂ ਨੂੰ ਰੋਕੇਗੀ ਉਥੇ ਹੀ ਉਹ ਗ੍ਰਿਫਤਾਰੀ ਦੇਣਗੇ।ਮੋਰਚਾ ਦੀ ਬੈਠਕ ਦੌਰਾਨ ਹੀ ਭਾਕਿਯੂ ਦੇ ਬੁਲਾਰੇ ਰਾਕੇਸ਼ ਟਿਕੈਤ ਉਠ ਕੇ ਦੂੁਜੇ ਕਮਰੇ ’ਚ ਚਲੇ ਗਏ। ਇਸ ’ਤੇ ਬਾਹਰ ਖਡ਼੍ਹੇ ਚਡ਼ੂਨੀ ਦੇ ਸਮਰਥਕਾਂ ਨੇ ਸਵਾਲ ਉਠਾਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਚਡ਼ੂਨੀ ਸਮਰਥਕਾਂ ਨੇ ਕਿਹਾ ਕਿ ਬੈਠਕ ਦੇ ਵਿਚ ਹੀ ਟਿਕੈਤ ਮੀਡੀਆ ਨਾਲ ਗੱਲ ਕਰਨ ਕਿਉਂ ਜਾ ਰਹੇ ਹਨ। ਮੀਡੀਆ ਅਹਿਮ ਹੈ ਜਾਂ ਫਿਰ ਮੋਰਚਾ ਦੀ ਬੈਠਕ। ਇਹੀ ਨਹੀਂ ਚਡ਼ੂਨੀ ਸਮਰਥਕਾਂ ਨੇ ਟਿਕੈਤ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਹੂਟਿੰਗ ਵੀ ਕੀਤੀ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor