India

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਲਈ ਦਿਲਚਸਪ ਹੋਇਆ ਮੁਕਾਬਲਾ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀ ਸੱਤਾ ਕਿਸ ਪਾਰਟੀ ਨੂੰ ਮਿਲੇਗੀ, ਇਸ ਦਾ ਫ਼ੈਸਲਾ 22 ਜਨਵਰੀ ਨੂੰ ਹੋ ਜਾਵੇਗਾ। 55 ਮੈਂਬਰੀ ਕਮੇਟੀ ’ਚ 51 ਮੈਂਬਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ’ਚ ਹਿੱਸਾ ਲੈਂਦੇ ਹਨ। ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਗੇ ਹੈ। ਸੱਤਾ ’ਤੇ ਕਾਬਜ਼ ਹੋਣ ਲਈ ਜ਼ਰੂਰੀ ਗਿਣਤੀ 26 ਤੋਂ ਵੱਧ ਮੈਂਬਰ ਉਨ੍ਹਾਂ ਕੋਲ ਹਨ, ਪਰ ਇਨ੍ਹਾਂ ਨੂੰ ਇਕਜੁੱਟ ਰੱਖਣ ਦੀ ਚੁਣੌਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਕੋਲ ਸਿਰਫ਼ 21 ਮੈਂਬਰ ਹਨ। ਪਾਰਟੀ ਦੇ ਨੇਤਾਵਾਂ ਦਾ ਦਾਅਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਈ ਮੈਂਬਰ ਉਸ ਦੇ ਸੰਪਰਕ ’ਚ ਹਨ। ਇਸ ਨਾਲ ਸੱਤਾ ਲਈ ਮੁਕਾਬਲਾ ਦਿਲਚਸਪ ਹੋ ਗਿਆ ਹੈ।

ਕਮੇਟੀ ’ਚ ਕੁਲ 55 ਮੈਂਬਰ ਹੁੰਦੇ ਹਨ। ਇਨ੍ਹਾਂ ’ਚੋਂ 46 ਸਿੱਧਾ ਸੰਗਤ ਤੋਂ ਚੁਣ ਕੇ ਆਉਂਦੇ ਹਨ। ਦੋ ਨਾਮਜ਼ਦ ਮੈਂਬਰਾਂ ਦੀ ਚੋਣ ਜਿੱਤੇ ਹੋਏ ਮੈਂਬਰ ਵੋਟਿੰਗ ਰਾਹੀਂ ਕਰਦੇ ਹਨ। ਦਿੱਲੀ ਦੇ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਦੋ ਲਾਟਰੀ ਰਾਹੀਂ ਚੁਣ ਕੇ ਕਮੇਟੀ ’ਚ ਪਹੁੰਚਦੇ ਹਨ। ਇਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਨੁਮਾਇੰਦਾ ਹੁੰਦਾ ਹੈ। ਇਨ੍ਹਾਂ 51 ਮੈਂਬਰਾਂ ਨੂੰ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਵੋਟਿੰਗ ’ਚ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ। ਬਾਕੀ ਚਾਰ ਮੈਂਬਰ ਵੱਖ-ਵੱਖ ਤਖ਼ਤਾਂ ਦੇ ਜਥੇਦਾਰ ਹੁੰਦੇ ਹਨ ਤੇ ਇਨ੍ਹਾਂ ਨੂੰ ਮਤਦਾਨ ਦਾ ਅਧਿਕਾਰ ਨਹੀਂ ਹੁੰਦਾ ਹੈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor