International

ਮਕਬੂਜ਼ਾ ਕਸ਼ਮੀਰ ਦੇ ਵਾਸੀ ਦੀ ਪੁਕਾਰ, ਜ਼ੁਲਮ ਤੋਂ ਛੁਟਕਾਰਾ ਦਿਵਾਓ ਮੋਦੀ ਸਰਕਾਰ

ਮੁਜ਼ੱਫਰਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਦੇ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਦੇ ਜ਼ੁਲਮ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੀ ਹੈ। ਭਾਰਤ ਵੱਲ ਮਦਦ ਦੀ ਆਸ ਲਾ ਕੇ ਦੇਖਣ ਵਾਲੇ ਮਲਿਕ ਵਸੀਮ ਅਤੇ ਉਸ ਦੇ ਬੀਵੀ-ਬੱਚਿਆਂ ਨੂੰ ਪੀਓਕੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਘਰੋਂ ਬਾਹਰ ਕੱਢ ਦਿੱਤਾ ਹੈ। ਹੁਣ ਇਸ ਹੱਡ ਕੰਬਾਊ ਠੰਢ ’ਚ ਪੂਰਾ ਪਰਿਵਾਰ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਹੈ।ਵਾਇਰਲ ਹੋ ਚੁੱਕੇ ਇਕ ਵੀਡੀਓ ’ਚ ਮਲਿਕ ਵਸੀਮ ਨੂੰ ਭਾਰਤ ਤੋਂ ਮਦਦ ਮੰਗਦੇ ਦੇਖਿਆ ਜਾ ਸਕਦਾ ਹੈ ਤਾਂ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮੁਜ਼ੱਫਰਾਬਾਦ ਦੇ ਪ੍ਰਸ਼ਾਸਨ ਦੇ ਜ਼ੁਲਮਾਂ ਤੋਂ ਬਚਾਇਆ ਜਾ ਸਕੇ। ਸੜਕ ਕਿਨਾਰੇ ਇਕ ਮੰਜੇ ’ਤੇ ਪਰਿਵਾਰ ਨਾਲ ਬੈਠੇ ਮਲਿਕ ਵਸੀਮ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਮੁਜ਼ੱਫਰਾਬਾਦ ’ਚ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਉਸ ਵਿਅਕਤੀ ਦੇ ਘਰ ਤੇ ਜ਼ਮੀਨ ’ਤੇ ਕੁਝ ਰਸੂਖਦਾਰ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ। ਉਸ ਆਦਮੀ ਦਾ ਕਹਿਣਾ ਹੈ ਕਿ ਉਹ ਜ਼ਮੀਨ ਭਾਰਤ ਦੀ ਹੈ ਤੇ ਉਸ ਦਾ ਮਾਲਕਾਣਾ ਹੱਕ ਗ਼ੈਰ-ਮੁਸਲਮਾਨਾਂ ਤੇ ਸਿੱਖਾਂ ਕੋਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਨਾਗਰਿਕ ਆਪਣੇ ਪਰਿਵਾਰਾਂ ਸਣੇ ਬੇਘਰ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਮਕਾਨ ਸੀਲ ਕਰ ਦਿੱਤੇ ਗਏ ਹਨ ਤੇ ਉਹ ਲੋਕ ਖ਼ਰਾਬ ਮੌਸਮ ’ਚ ਵੀ ਸੜਕਾਂ ’ਤੇ ਰਹਿਣ ਲਈ ਮਜਬੂਰ ਹਨ। ਪੀਓਕੇ ’ਚ ਕਈ ਲੋਕਾਂ ਨੂੰ ਪ੍ਰਸ਼ਾਸਨ ਨੇ ਜ਼ਬਰਦਸਤੀ ਉਨ੍ਹਾਂ ਦੇ ਘਰਾਂ ’ਚੋਂ ਕੱਢ ਦਿੱਤਾ ਹੈ।

Related posts

ਖੁੰਝ ਗਿਆ ਪੁਤਿਨ ਆਪਣਾ ਨਿਸ਼ਾਨਾ! ਰਾਸ਼ਟਰਪਤੀ ਜ਼ੇਲੈਂਸਕੀ ਦੀ ਹੱਤਿਆ ਦੀ ਸਾਜਿਸ਼ ਨਾਕਾਮ

editor

ਸਿੱਖਾਂ ਲਈ ਪਾਕਿਸਤਾਨ ਦੇ ਦਰਵਾਜ਼ੇ ਖੁੱਲ੍ਹੇ ਹਨ: ਮਸੂਦ ਖਾਨ

editor

ਨਿੱਝਰ ਦੀ ਹੱਤਿਆ ਦੇ ਦੋਸ਼ ’ਚ ਗਿ੍ਰਫ਼ਤਾਰ 3 ਭਾਰਤੀ ਅਦਾਲਤ ’ਚ ਪੇਸ਼

editor