International Uncategorized

ਦੁਨੀਆਂ ਦਾ ਸਭ ਤੋਂ ਅਨੋਖਾ ‘ਪਾਸਪੋਰਟ’, ਸਿਰਫ਼ 500 ਲੋਕਾਂ ਕੋਲ ਉਪਲਬੱਧ

ਵੈਲੇਟਾ –  ਹੁਣ ਤਕ ਤੁਸੀਂ ਦੁਨੀਆਂ ਦੇ ਸਭ ਤੋਂ ਮਜ਼ਬੂਤ ਪਾਸਪੋਰਟ ਬਾਰੇ ਸੁਣਿਆ ਹੋਵੇਗਾ। ਜਿਵੇਂ ਜਾਪਾਨ ਜਾਂ ਜਰਮਨੀ ਦੇ ਪਾਸਪੋਰਟ, ਜੋ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ। ਪਾਸਪੋਰਟ ਕਿਸੇ ਵੀ ਦੇਸ ਦੀ ਤਾਕਤ ਨੂੰ ਦਰਸਾਉਂਦਾ ਹੈ। ਉਦਾਹਰਨ ਲਈ ਜਾਪਾਨੀ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਦੇ 194 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਪਰ ਕੀ ਤੁਸੀਂ ਅਨੋਖੇ ਪਾਸਪੋਰਟ ਬਾਰੇ ਜਾਣਦੇ ਹੋ? ਦੁਨੀਆਂ ਦਾ ਸਭ ਤੋਂ ਅਨੋਖਾ ਪਾਸਪੋਰਟ ਮਾਲਟਾ ਦੇ ਸੋਵਰੇਨ ਮਿਲਟਰੀ ਆਰਡਰ ਦਾ ਹੈ। ਇਸ ਨੂੰ ਮਾਲਟਾ ਦੇ ਨਾਈਟਸ ਵੀ ਕਿਹਾ ਜਾਂਦਾ ਹੈ। ਇਹ ਸੰਯੁਕਤ ਰਾਸ਼ਟਰ ਦੇ ਨਿਗਰਾਨ ਰੁਤਬੇ ਅਤੇ ਇਸ ਦੇ ਆਪਣੇ ਸੰਵਿਧਾਨ ਨਾਲ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ। ਪਰ ਇਸ ਕੋਲ ਕੋਈ ਜ਼ਮੀਨ ਨਹੀਂ ਹੈ।
ਇਸ ਦੇਸ਼ ਵਲੋਂ ਕਾਰ ਦਾ ਨੰਬਰ ਜਾਰੀ ਕੀਤਾ ਜਾਂਦਾ ਹੈ, ਉਹ ਵੀ ਉਦੋਂ ਜਦੋਂ ਇਸ ਕੋਲ ਆਪਣੀ ਕੋਈ ਸੜਕ ਨਹੀਂ ਹੈ। ਇਸ ਦਾ ਆਪਣਾ ਸਟੈਂਪ, ਕਰੰਸੀ ਅਤੇ ਪਾਸਪੋਰਟ ਹੈ। ਆਰਡਰ ਔਫ਼ ਮਾਲਟਾ ਨੇ 1300 ਦੇ ਦਹਾਕੇ ਦੌਰਾਨ ਪਹਿਲਾ ਪਾਸਪੋਰਟ ਜਾਰੀ ਕੀਤਾ ਸੀ, ਜਦੋਂ ਇਸ ਦੇ ਡਿਪਲੋਮੈੱਟਾਂ ਨੇ ਰਾਜਦੂਤ ਵਜੋਂ ਆਪਣੀ ਸਥਿਤੀ ਦੀ ਪੁਸ਼ਟੀ ਕਰਨ ਲਈ ਦਸਤਾਵੇਜ਼ਾਂ ਨਾਲ ਦੂਜੇ ਦੇਸ਼ਾਂ ਦੀ ਯਾਤਰਾ ਕੀਤੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਡਿਪਲੋਮੈੱਟਿਕ ਪਾਸਪੋਰਟ ਵਿਕਸਿਤ ਹੋਏ। ਵਰਤਮਾਨ ਵਿੱਚ ਆਰਡਰ ਵਲੋਂ ਲੱਗਭਗ 500 ਡਿਪਲੋਮੈੱਟਿਕ ਪਾਸਪੋਰਟ ਚਲਨ ਵਿੱਚ ਹਨ, ਜੋ ਇਸ ਨੂੰ ਦੁਨੀਆਂ ਦਾ ਸਭ ਤੋਂ ਅਨੋਖਾ ਪਾਸਪੋਰਟ ਬਣਾਉਂਦੇ ਹਨ।
ਆਰਡਰ ਦਾ ਕ੍ਰੀਮਸ਼ਨ ਪਾਸਪੋਰਟ ਸੰਭਵ ਤੌਰ ’ਤੇ ਯਿਸੂ ਮਸੀਹ ਦੇ ਲਹੂ ਦਾ ਪ੍ਰਤੀਕ ਹੈ। ਇਹ ਵਿਸ਼ੇਸ਼ ਤੌਰ ’ਤੇ ਕੌਂਸਲ ਦੇ ਮੈਂਬਰਾਂ ਅਤੇ ਕੂਟਨੀਤਕ ਮਿਸ਼ਨਾਂ ਦੇ ਨੇਤਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਲਾਲ ਰੰਗ ਦੇ ਇਸ ਪਾਸਪੋਰਟ ’ਤੇ ਸੰਸਥਾ ਦਾ ਨਾਂ ਫ਼ਰੈਂਚ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਹੋਇਆ ਹੈ। ਮਾਲਟਾ-ਆਧਾਰਤ ਆਰਡਰ ਦੇ ਪ੍ਰਧਾਨ ਡੀ. ਪੈਟਰੀ ਟੈਸਟਾਫ਼ੇਰਟਾ ਦਾ ਕਹਿਣਾ ਹੈ ਕਿ ਆਰਡਰ ਉਨ੍ਹਾਂ ਦੀ ਸਰਕਾਰ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਕਾਰਜ ਕਾਲ ਦੀ ਮਿਆਦ ਲਈ ਪਾਸਪੋਰਟ ਪ੍ਰਦਾਨ ਕਰਦਾ ਹੈ।
ਗ੍ਰੈਂਡ ਮਾਸਟਰਜ਼ ਦਾ ਪਾਸਪੋਰਟ ਇੱਕ ਦਹਾਕੇ ਲਈ ਵੈਧ ਹੁੰਦਾ ਹੈ, ਜੋ ਸਭ ਤੋਂ ਲੰਬੀ ਮਿਆਦ ਹੈ। ਕਿਉਂਕਿ ਉਹ ਦੋ ਕਾਰਜ ਕਾਲ ਲਈ ਚੁਣਿਆ ਜਾਂਦਾ ਹੈ। ਉਨ੍ਹਾਂ ਨੂੰ 85 ਸਾਲ ਦੀ ਉਮਰ ਤਕ ਸੇਵਾ ਮੁਕਤ ਹੋਣਾ ਜ਼ਰੂਰੀ ਹੈ। ਦੂਜੇ ਪਾਸੇ ਹੋਰ ਪਾਸਪੋਰਟ ਚਾਰ ਸਾਲਾਂ ਲਈ ਵੈਧ ਹੁੰਦੇ ਹਨ ਅਤੇ ਡਿਪਲੋਮੈੱਟਿਕ ਮਿਸ਼ਨਾਂ ਲਈ ਵਰਤੇ ਜਾਂਦੇ ਹਨ। ਪਾਸਪੋਰਟ ਦੇ 44 ਪੰਨੇ ਹੁੰਦੇ ਹਨ। ਕਿਸੇ ਤਸਵੀਰ ਜਾਂ ਹਵਾਲੇ ਦੀ ਬਜਾਏ ਇਸ ਵਿੱਚ ਸਿਰਫ਼ ਮਾਲਟਾ ਦੇ ਕਰਾਸ ਦਾ ਵਾਟਰਮਾਰਕ ਹੈ। 4e Petri “estaferrata ਅਨੁਸਾਰ ਪਾਸਪੋਰਟ ਨੂੰ ਸੈਂਗੇਨ ਦੇ 2 ਤਿਹਾਈ ਮੈਂਬਰਾਂ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ। ਰਸਮੀ ਕੂਟਨੀਤਕ ਸਬੰਧ ਨਾ ਹੋਣ ਦੇ ਬਾਵਜੂਦ ਆਰਡਰ ਫ਼ਰਾਂਸ, ਯੂ.ਕੇ. ਅਤੇ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਨਾਲ ਨੇੜਿਓਂ ਸਹਿਯੋਗ ਕਰਦਾ ਹੈ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor