International

ਬਾਈਡੇਨ ਤੇ ਐਲਨ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਟੇਸਲਾ ਦਾ ਕਰਮਚਾਰੀ ਗਿ੍ਰਫ਼ਤਾਰ

ਸਾਨ ਫ੍ਰਾਂਸਿਸਕੋ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਤਕਨੀਕੀ ਅਰਬਪਤੀ ਐਲਨ ਮਸਕ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਟੇਸਲਾ ਦੇ ਇੱਕ ਕਰਮਚਾਰੀ ਨੂੰ ਟੈਕਸਾਸ ਵਿੱਚ ਗਿ੍ਰਫ਼ਤਾਰ ਕਰ ਲਿਆ ਗਿਆ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ 31 ਸਾਲਾ ਜਸਟਿਨ ਮੈਕਕੌਲੀ ਨੇ ਇਹ ਧਮਕੀ ਮੰਗਲਵਾਰ ਨੂੰ ਐਕਸ ਪੋਸਟ ‘ਚ ਦਿੱਤੀ, ਜਿਸ ‘ਚ ਲਿਖਿਆ ਗਿਆ ਸੀ, ‘ਜੋਅ ਬਾਈਡੇਨ, ਐਲਨ ਮਸਕ, ਮੈਂ ਤੁਹਾਨੂੰ ਸਾਰਿਆਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹਾਂ।’’ ਮੈਕਕੌਲੀ ਨੇ ਇਕ ਹੋਰ ਪੋਸਟ ਵਿਚ ਲਿਖਿਆ,’’ਮੈਂ ਟੈਕਸਾਸ ਪਹੁੰਚਾਂਗਾ, ਜਿੱਥੇ ਕਈ ਮੋਰਚਿਆਂ ‘ਤੇ ਜੰਗ ਸ਼ੁਰੂ ਹੋ ਚੁੱਕੀ ਹੈ।’ ਦੋਸ਼ਾਂ ਅਨੁਸਾਰ ਮੈਕਕੌਲੀ ਦੀ ਪਤਨੀ ਨੇ ਰੋਜਰਜ਼ ਪੁਲਸ ਨਾਲ ਸੰਪਰਕ ਕੀਤਾ ਜਦੋਂ ਉਸਨੇ ਉਸਨੂੰ ਦੱਸਿਆ ਕਿ ਉਹ ਟੈਕਸਾਸ ਜਾ ਰਿਹਾ ਹੈ ਅਤੇ ਕਦੇ ਵਾਪਸ ਨਹੀਂ ਆਵੇਗਾ। ਉਸਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਮੈਕਕੌਲੀ ਨੇ ਆਪਣਾ ਫ਼ੋਨ ਘਰ ਛੱਡ ਦਿੱਤਾ ਸੀ, ਜਿਸ ਨਾਲ ਉਸਨੂੰ ਲੱਭਣਾ ਅਸੰਭਵ ਹੋ ਗਿਆ ਸੀ। ਦੋਸ਼ਾਂ ਅਨੁਸਾਰ ਮੈਕਕੌਲੀ ਨੂੰ 26 ਜਨਵਰੀ ਨੂੰ ਓਕਲਾਹੋਮਾ ਵਿੱਚ ਪੁਲਸ ਨੇ ਰਾਜ ਵਿੱਚ ਯਾਤਰਾ ਕਰਦੇ ਸਮੇਂ ਰੋਕਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਮੈਕਕੌਲੀ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਨਾਲ ਗੱਲ ਕਰਨਾ ਚਾਹੁੰਦਾ ਹੈ। ਜਦੋਂ ਉਸ ਨੂੰ ਕਾਰਨ ਪੁੱਛਿਆ ਗਿਆ ਤਾਂ ਉਸਨੇ ਕਥਿਤ ਤੌਰ ‘ਤੇ ਜਵਾਬ ਦਿੱਤਾ, ‘ਜੇਕਰ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਕੱਲ੍ਹ ਮਰਨ ਜਾ ਰਹੇ ਹੋ ਤਾਂ ਕੀ ਤੁਸੀਂ ਰਾਸ਼ਟਰਪਤੀ ਨਾਲ ਗੱਲ ਨਹੀਂ ਕਰਨਾ ਚਾਹੋਗੇ?’ ਅਗਲੀ ਸਵੇਰ ਅਧਿਕਾਰੀਆਂ ਨੂੰ ਔਸਟਿਨ ਵਿੱਚ ਟੇਸਲਾ ਗੀਗਾਫੈਕਟਰੀ ਵਿੱਚ ਇੱਕ ਧਮਕੀ ਭਰੀ ਕਾਲ ਬਾਰੇ ਸੂਚਿਤ ਕੀਤਾ ਗਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਾਲ 31 ਸਾਲਾ ਕਰਮਚਾਰੀ ਨੇ ਕੀਤੀ ਸੀ ਜਾਂ ਨਹੀਂ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਔਸਟਿਨ ਵਿੱਚ ਮੈਕਕੌਲੀ ਨੂੰ ਰੋਕ ਦਿੱਤਾ। ਉਸਨੇ ਕਥਿਤ ਤੌਰ ‘ਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਮਸਕ ਨਾਲ ਗੱਲ ਕਰਨ ਲਈ ਟੇਸਲਾ ਗੀਗਾਫੈਕਟਰੀ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਬਾਅਦ ਮੈਕਕੌਲੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।ਇਸ ਦੌਰਾਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਟੇਸਲਾ ਆਪਣੇ ਦਫਤਰ ਨੂੰ ਡੇਲਾਵੇਅਰ ਤੋਂ ਟੈਕਸਾਸ ਤੱਕ ਲਿਜਾਣ ਲਈ ਸ਼ੇਅਰਹੋਲਡਰ ਵੋਟ ਕਰਵਾਉਣ ਲਈ ਤੁਰੰਤ ਕਦਮ ਚੁੱਕੇਗੀ।

Related posts

ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉਡਿਆ ਮਿਸ਼ਨ ਮੁਲਤਵੀ, ਰਾਕਟ ਹੋਇਆ ਖ਼ਰਾਬ, 10 ਨੂੰ ਦੁਬਾਰਾ ਉਡਾਣ ਸੰਭਵ

editor

ਈਪਰ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ

editor

ਨਿਊਜ਼ੀਲੈਂਡ: ਰਾਸ਼ਟਰੀ ਫਲਾਈਟ ਵਿੱਚ ਏਅਰ ਸੁਰੱਖਿਆ ਲਈ ਪਹਿਲੀ ਵਾਰ ਵਰਤੀ ‘ਸੰਕੇਤਕ ਭਾਸ਼ਾ’

editor