India

ਦੇਸ਼ ’ਚ ਇਕ ਦਿਨ ’ਚ ਓਮੀਕ੍ਰੋਨ ਦੇ 495 ਨਵੇੇਂ ਕੇਸ, ਕੇਂਦਰ ਨੇ ਰਾਜਾਂ ਨੂੰ ਕੀਤਾ ਸੁਚੇਤ

ਨਵੀ ਦਿੱਲੀ – ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਭਾਰਤ ’ਚ ਵੀਰਵਾਰ ਨੂੰ ਇਕ ਦਿਨ ’ਚ ਸਭ ਤੋਂ ਵੱਧ 495 ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਨਾਲ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 2630 ਹੋ ਗਈ।ਉੱਧਰ ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 90,928 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ 200 ਦਿਨਾਂ ’ਚ ਸਭ ਤੋਂ ਵੱਧ ਗਿਣਤੀ ਹੈ। ਪਿਛਲੇ ਸਾਲ 10 ਜੂਨ ਨੂੰ 91,702 ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ 325 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,82,876 ਹੋ ਗਈ। ਮਰਨ ਵਾਲੇ 325 ਲੋਕਾਂ ’ਚ ਕੇਰਲ ਦੇ 258 ਤੇ ਬੰਗਾਲ ਦੇ 17 ਲੋਕ ਸ਼ਾਮਲ ਹਨ। ਫਿਲਹਾਲ ਸਰਗਰਮ ਮਾਮਲਿਆਂ ਦੀ ਗਿਣਤੀ 2,85,401 ਹੈ। ਜੋ ਕੁਲ ਇਨਫੈਕਸ਼ਨ ਦਾ 0.81 ਫ਼ੀਸਦੀ ਹੈ। ਇਕ ਦਿਨ ’ਚ ਐਕਟਿਵ ਕੇਸਲੋਡ ’ਚ 71,397 ਮਾਮਲਿਆਂ ’ਚ ਵਾਧਾ ਦਰਜ ਕੀਤਾ ਗਿਆ। ਮੰਤਰਾਲੇ ਮੁਤਾਬਕ ਕੋਰੋਨਾ ਦੀ ਦੈਨਿਕ ਪਾਜ਼ੇਟਿਵਿਟੀ ਦਰ 6.43 ਫ਼ੀਸਦੀ ਦਰਜ ਕੀਤੀ ਗਈ, ਜਦਕਿ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 3.47 ਫ਼ੀਸਦੀ ਰਹੀ। ਉੱਥੇ ਠੀਕ ਹੋਣ ਦੀ ਦਰ ਘਟ ਕੇ 97.81 ਫ਼ੀਸਦੀ ਰਹਿ ਗਈ। ਰਾਸ਼ਟਰ ਪੱਧਰੀ ਟੀਕਾਕਰਨ ਮੁਹਿੰਮ ਤਹਿਤ ਹੁਣ ਤਕ ਦੇਸ਼ ’ਚ ਲੋਕਾਂ 148.67 ਕਰੋੜ ਤੋਂ ਵੱਧ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਨਵੇਂ ਮਾਮਲਿਆਂ ਦਾ ਸਿਲਸਿਲਾ ਜਾਰੀ ਰਿਹਾ। ਅੰਕੜਿਆਂ ਮੁਤਾਬਕ ਮਹਾਰਾਸ਼ਟਰ ’ਚ ਇਸ ਵੈਰੀਐਂਟ ਨਾਲ ਸਭ ਤੋਂ ਵੱਧ 797 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਸ ਤੋਂ ਬਾਅਦ ਦਿੱਲੀ ’ਚ 465, ਰਾਜਸਥਾਨ ’ਚ 236, ਕੇਰਲ ’ਚ 234, ਕਰਨਾਟਕ ’ਚ 226, ਗੁਜਰਾਤ ’ਚ 204 ਤੇ ਤਾਮਿਲਨਾਡੂ ’ਚ 121 ਲੋਕ ਇਨਫੈਕਟਿਡ ਹੋ ਚੁੱਕੇ ਹਨ।

ਆਓ ਜਾਣਦੇ ਹਾਂ ਕਿਸ ਰਾਜ ਵਿਚ ਓਮੀਕ੍ਰੋਨ ਦੇ ਕਿੰਨੇ ਮਾਮਲੇ ਸਾਹਮਣੇ ਆਏ ਹਨ।

ਸੂਬੇ -ਕੁੱਲ ਮਾਮਲੇ- ਸਿਹਤਮੰਦ

ਮਹਾਰਾਸ਼ਟਰ-797-330

ਦਿੱਲੀ-465-57

ਕੇਰਲ-234-58

ਕਰਨਾਟਕ-226-18

ਗੁਜਰਾਤ-204-95

ਰਾਜਸਥਾਨ-236-88

ਤਾਮਿਲਨਾਡੂ-121-108

ਤੇਲੰਗਾਨਾ-84-32

ਹਰਿਆਣਾ-71-59

ੋਓਡੀਸ਼ਾ-61-4

ਉੱਤਰ ਪ੍ਰਦੇਸ਼-31-4-

ਆਂਧਰ ਪ੍ਰਦੇਸ਼ 28-6

ਬੰਗਾਲ-20-4

ਗੋਆ-19-1

ਮੱਧ ਪ੍ਰਦੇਸ਼ 9-9

ਉਤਰਾਖੰਡ -8-5

ੈਮੇਘਾਲਿਆ-5-0

ਚੰਡੀਗੜ੍ਹ-3-2

ਜੰਮੂ ਕਸ਼ਮੀਰ-3-3-

ਅੰਡੇਮਾਨ-2-0-

ੁਪੰਜਾਬ-2-2

ਅਸਮ-1-1

ਛਤੀਸਗੜ੍ਹ-1-1

ਹਿਮਾਚਲ-1-1ਲੱਦਾਖ-1-1

ਮਣੀਪੁਰ-1-1

(ਅੰਕੜੇ ਸਿਹਤ ਮੰਤਰਾਲੇ ਅਨੁਸਾਰ)

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor