Punjab

ਨਵਜੋਤ ਸਿੰਘ ਸਿੱਧੂ ਨੇ ਮੁੜ ਘੇਰੀ ਆਪਣੀ ਸਰਕਾਰ

ਸੁਲਤਾਨਪੁਰ ਲੋਧੀ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਨਾ ਸਿਰਫ਼ ਮਾਫ਼ੀਆ ਨੂੰ ਨਿਸ਼ਾਨੇ ‘ਤੇ ਲਿਆ ਬਲਕਿ ਚੰਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ‘ਤੇ ਸਵਾਲ ਉਠਾਇਆ। ਬਾਬੇ ਨਾਨਕ ਦੀ ਨਗਰੀ ‘ਚ ਨਤਮਸਤਕ ਹੋਣ ਆਏ ਸਿੱਧੂ ਨੇ ਕਿਹਾ ਕਿ ਜਾਂ ਮਾਫ਼ੀਆ ਜ਼ਿਆਦਾ ਰੱਖ ਲਓ ਜਾਂ ਫਿਰ ਪੰਜਾਬ ਨੂੰ ਜ਼ਿੰਦਾ ਰੱਖ ਲਓ। ਮਾਫ਼ੀਆ ਨੂੰ ਖ਼ਤਮ ਕੀਤੇ ਬਿਨਾਂ ਪੰਜਾਬ ਨਹੀਂ ਬਚੇਗਾ।

ਨਵਜੋਤ ਸਿੰਘ ਸਿੱਧੂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ 500 ਵਾਅਦੇ ਕੀਤੇ ਗਏ ਤੇ ਦੋ ਵੀ ਪੂਰੇ ਨਹੀਂ ਹੋਏ। ਜੇਕਰ ਪੰਜਾਬ ਨੇ ਬਚਣਾ ਹੈ ਤਾਂ ਪੰਜਾਬ ਦੇ ਖ਼ਜ਼ਾਨੇ ਨੂੰ 25 ਤੋਂ 40 ਹਜ਼ਾਰ ਕਰੋੜ ਰੁਪਏ ਦੀ ਆਮਦਨੀ ਪੈਦਾ ਕਰਨੀ ਪਵੇਗੀ। ਸਿੱਧੂ ਨੇ ਕਿਹਾ ਕਿ ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਹੀ ਪੰਜਾਬ ਕਰਜ਼ੇ ਦੀ ਇਸ ਦਲਦਲ ‘ਚੋਂ ਨਿਕਲੇਗਾ। ਬਾਬੇ ਦਾ ਫ਼ਲਸਫ਼ਾ ਪੰਜਾਬ ਨੂੰ ਮੁੜ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਵੱਲ ਲੈ ਜਾਵੇਗਾ।

ਸਿੱਧੂ ਨੇ ਕਿਹਾ ਕਿ ਬਾਬੇ ਨਾਨਕ ਦਾ ਤੇਰਾ-ਤੇਰਾ ਵਾਲੇ ਸੰਦੇਸ਼ ਨੂੰ ਬੱਚੇ-ਬੱਚੇ ਤਕ ਪਹੁੰਚਾਉਣਾ ਹੋਵੇਗਾ, ਪਰ ਇਹ ਕੀ ਹੋ ਰਿਹਾ ਹੈ ਕਿ ਸਿਆਸਤ ਵਪਾਰ ਬਣ ਗਈ ਹੈ। ਹਰ ਬੰਦਾ ਮੇਰਾ-ਮੇਰਾ ਆਖਦਾ ਹੈ। ਪੰਜਾਬ ‘ਚ ਅਵਸਰਾਂ ਦੀ ਘਾਟ ਕਾਰਨ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਜੇਕਰ ਅਸੀਂ ਬੱਚਿਆਂ ਨੂੰ ਅਵਸਰ ਮੁਹੱਈਆ ਨਾ ਕਰਵਾਏ ਤਾਂ ਉਹ ਇੱਧਰ-ਉੱਧਰ ਚਲੇ ਜਾਣਗੇ, ਪਰ ਸਾਨੂੰ ਇਸ ਰੁਝਾਨ ਨੂੰ ਬਦਲਣਾ ਪਵੇਗਾ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor