Australia Sport

ਅਸ਼ਲੀਲ ਫੋਟੋਆਂ ਭੇਜਣ ਕਾਰਣ ਆਸਟ੍ਰੇਲੀਅਨ ਕ੍ਰਿਕਟ ਕੈਪਟਨ ਟਿਮ ਪੇਨ ਵਲੋਂ ਅਸਤੀਫ਼ਾ

ਹੋਬਾਰਟ – ਆਪਣੇ ਨਾਲ ਕੰਮ ਕਰਦੀ ਇੱਕ ਲੜਕੀ ਨੂੰ ਅਸ਼ਲੀਲ ਮੈਸੇਜ਼ ਭੇਜਣ ਦੇ ਦੋਸ਼ਾਂ ਦੇ ਤਹਿਤ ਆਸਟ੍ਰੇਲੀਅਨ ਐਸ਼ੇਜ਼ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਸਿਰਫ 19 ਦਿਨ ਪਹਿਲਾਂ ਟੀਮ ਦੇ ਕੈਪਟਨ ਟਿਮ ਪੇਨ ਨੂੰ ਕੈਪਟਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ।

ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਰੋਂਦੇ ਹੋਏ ਆਪਣੇ ਦੋਸ਼ਾਂ ਦੀ ਮੁਆਫ਼ੀ ਮੰਗਦਿਆਂ ਟਿਮ ਪੇਨ ਨੇ ਕਿਹਾ ਕਿ, ‘ਮੈਂ ਆਸਟ੍ਰੇਲੀਆ ਪੁਰਸ਼ ਕ੍ਰਿਕਟ ਟੀਮ ਦੇ ਕੈਪਟਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਇਹ ਬਹੁਤ ਮੁਸ਼ਕਲ ਫੈਸਲਾ ਹੈ, ਪਰ ਮੇਰੇ ਪਰਿਵਾਰ ਅਤੇ ਕ੍ਰਿਕਟ ਲਈ ਸਹੀ ਹੈ। ਚਾਰ ਸਾਲ ਪਹਿਲਾਂ ਮੈਂ ਇੱਕ ਸਹਿਯੋਗੀ ਨੂੰ ਸੁਨੇਹਾ ਭੇਜਿਆ ਸੀ। ਉਸ ਸਮੇਂ ਇਸ ਦੀ ਜਾਂਚ ਕੀਤੀ ਗਈ ਸੀ। ਮੈਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ। ਉਸ ਸਮੇਂ ਪਤਾ ਲੱਗਾ ਕਿ ਮੈਂ ਕ੍ਰਿਕਟ ਆਸਟ੍ਰੇਲੀਆ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਕੀਤੀ। ਮੈਨੂੰ ਆਪਣੀ ਗਲਤੀ ਲਈ ਉਸ ਸਮੇਂ ਪਛਤਾਵਾ ਸੀ ਅਤੇ ਅੱਜ ਵੀ ਹੈ। ਹੁਣ ਉਸ ਨਿੱਜੀ ਸੰਦੇਸ਼ ਨੂੰ ਜਨਤਕ ਕਰ ਦਿੱਤਾ ਗਿਆ ਹੈ। ਉਸ ਸਮੇਂ ਮੇਰੀ ਪਤਨੀ ਅਤੇ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ। ਇਸ ਲਈ ਮੈਂ ਉਸ ਦਾ ਧੰਨਵਾਦੀ ਹਾਂ।

ਆਸਟ੍ਰੇਲੀਅਨ ਬੋਰਡ ਨੇ ਟਿਮ ਪੇਨ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਹੁਣ ਨਵਾਂ ਟੈਸਟ ਕੈਪਟਨ ਨਿਯੁਕਤ ਕੀਤਾ ਜਾਵੇਗਾ ਪਰ ਟਿਮ ਪੇਨ ਟੀਮ ਦਾ ਹਿੱਸਾ ਬਣਿਆ ਰਹੇਗਾ। ਟਿਮ ਪੇਨ ਦੇ ਅਸਤੀਫ਼ੇ ਤੋਂ ਬਾਅਦ ਵਾਈਸ ਕੈਪਟਨ ਪੈਟ ਕਮਿੰਸ ਨੂੰ ਟੈਸਟ ਕੈਪਟਨ ਬਣਾਇਆ ਜਾ ਸਕਦਾ ਹੈ। ਕਮਿੰਸ ਨੇ ਖੁਦ ਦੋ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਉਹ ਕੈਪਟਨ ਵਜੋਂ ਟੀਮ ਦੀ ਅਗਵਾਈ ਕਰਨ ਲਈ ਤਿਆਰ ਹਨ।

ਵਰਨਣਯੋਗ ਹੈ ਕਿ ਟਿਮ ਪੇਨ ਨੇ 2017 ‘ਚ ਆਪਣੇ ਨਾਲ ਕੰਮ ਕਰਦੀ ਇਕ ਲੜਕੀ ਨੂੰ ਅਸ਼ਲੀਲ ਤਸਵੀਰਾਂ ਅਤੇ ਮੈਸੇਜ ਭੇਜੇ ਸਨ ਜੋ ਹੁਣ ਵਾਇਰਲ ਹੋ ਗਏ ਹਨ। ਕ੍ਰਿਕਟ ਆਸਟ੍ਰੇਲੀਆ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਅਤੇ ਉਸ ਸਮੇਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਅਤੇ ਮੰਨਿਆ ਸੀ ਕਿ ਪੇਨ ਨੇ ਕਿਸੇ ਵੀ ਤਰ੍ਹਾਂ ਕ੍ਰਿਕਟ ਆਸਟ੍ਰੇਲੀਆ ਦੇ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਸੀ।

Related posts

ਪਹਿਲਵਾਨ ਬਜਰੰਗ ਪੂਨੀਆ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ

editor

RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ

editor

ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ

editor