International

ਨਸ਼ੀਲੇ ਪਦਾਰਥਾਂ ਅਤੇ ਕਲਾਸ਼ਨੀਕੋਵ ਨੇ ਪਾਕਿਸਤਾਨ ਨੂੰ ਕੀਤਾ ਬਰਬਾਦ : ਚੀਫ਼ ਜਸਟਿਸ

ਇਸਲਾਮਾਬਾਦ – ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫ਼ੈਜ਼ ਈਸਾ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਨਸ਼ੇ ਵਾਲੇ ਪਦਾਰਥਾਂ ਅਤੇ ਕਲਾਸ਼ਨੀਕੋਵ ਨੇ ਪਾਕਿਸਤਾਨ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਦੇਸ਼ ’ਚੋਂ ‘ਕਲਾਸ਼ਨੀਕੋਵ ਕਲਚਰ’ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਕਈ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਪਾਬੰਦੀਸ਼ੁਦਾ ਹਥਿਆਰਾਂ ਲਈ ਜਾਰੀ ਲਾਇਸੈਂਸਾਂ ਦੀ ਜਾਣਕਾਰੀ ਵੀ ਮੰਗੀ ਹੈ। ਕਲਾਸ਼ਨੀਕੋਵ ਦਾ ਦੇਸ਼ ਦੇ ਚੋਟੀ ਦੇ ਜੱਜ ਨੇ ਕਿਹਾ, ‘ਨਸ਼ੇ ਵਾਲੇ ਪਦਾਰਥਾਂ ਅਤੇ ਕਲਾਸ਼ਨੀਕੋਵ ਨੇ ਪਾਕਿਸਤਾਨ ਨੂੰ ਬਰਬਾਦ ਕਰ ਦਿੱਤਾ ਹੈ। ਦੁਨੀਆ ਵਿੱਚ ਕੋਈ ਵੀ ਕਾਲੇ ਸ਼ੀਸ਼ਿਆਂ ਵਾਲੀਆਂ ਵੱਡੀਆਂ ਕਾਰਾਂ ਵਿੱਚ ਕਲਾਸ਼ਿਨਕੋਵ ਲੈ ਕੇ ਨਹੀਂ ਘੁੰਮਦਾ।’ ਉਨ੍ਹਾਂ ਕਿਹਾ ਕਿ ਇਸਲਾਮਾਬਾਦ ਦੇ ਘਰਾਂ ਦੇ ਬਾਹਰ ਪਹਿਰੇਦਾਰ ਕਲਾਸ਼ਨੀਕੋਵ ਲੈ ਕੇ ਖੜ੍ਹੇ ਰਹਿੰਦੇ ਹਨ ਅਤੇ ਸਕੂਲਾਂ, ਬਾਜ਼ਾਰਾਂ ਵਿੱਚ ਲੋਕ ਕਲਾਸ਼ਨੀਕੋਵ ਫ਼ੜੀ ਦਿਖਾਈ ਦਿੰਦੇ ਹਨ ਪਰ ਪੁਲੀਸ ਲੋਕਾਂ ਤੋਂ ਪੁੱਛ-ਪੜਤਾਲ ਕਰਨ ਦੀ ਹਿੰਮਤ ਵੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਿਵੇਂ ਪਤਾ ਲੱਗੇਗਾ ਕਿ ਕਲਾਸ਼ਨੀਕੋਵ ਲੈ ਕੇ ਘੁੰਮ ਰਿਹਾ ਵਿਅਕਤੀ ਅਤਿਵਾਦੀ ਹੈ ਜਾਂ ਕੋਈ ਹੋਰ? ਈਸਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਲਾਸ਼ਨੀਕੋਵ ਦੇ ਲਾਇਸੈਂਸ ਦੀ ਪੇਸ਼ਕਸ਼ ਕੀਤੀ ਗਈ ਸੀ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor