International

ਨਿਊ ਯੌਰਕ ’ਚ ਵਾਪਰਿਆ ਸੜਕ ਹਾਦਸਾ, ਇੱਕੋ ਪਰਿਵਾਰ ਦੀਆਂ 5 ਔਰਤਾਂ ਦੀ ਮੌਤ

ਨਿਊ ਯੌਰਕ – ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੀਆਂ 5 ਔਰਤਾਂ ਦੀ ਮੌਤ ਹੋ ਗਈ। ਲਕਵਾਨਾ ਕਾਉਾਂਟੀਕੋਰੋਨਰ ਟਿਮੋਥੀ ਰੋਲੈਂਡ ਅਨੁਸਾਰ, ਪੀੜਤ ਔਰਤਾਂ ਇੰਟਰਸਟੇਟ 81 ’ਤੇ ਉੱਤਰ ਵਲ ਜਾ ਰਹੀ ਇੱਕ ਮਿੰਨੀਵੈਨ ਵਿੱਚ ਸਵਾਰ ਸਨ, ਜਿਸ ਨੇ ਕੰਟਰੋਲ ਗੁਆ ਦਿੱਤਾ ਅਤੇ ਸਕਾਟ ਟਾਊਨਸ਼ਿਪ ਵਿੱਚ ਇੱਕ ਬੈਰੀਅਰ ਨਾਲ ਟਕਰਾ ਗਈ। ਹਾਦਸਾ ਸ਼ਾਮ 5:30 ਵਜੇ ਦੇ ਕਰੀਬ ਵਾਪਰਿਆ।
ਰੋਲੈਂਡ ਨੇ ਕਿਹਾ ਕਿ ਟੱਕਰ ਤੋਂ ਬਾਅਦ 4 ਔਰਤਾਂ ਮਿੰਨੀਵੈਨ ਤੋਂ ਬਾਹਰ ਨਿਕਲ ਆਈਆਂ। ਇੱਕ ਵੱਖਰੀ ਕਾਰ ਵਿੱਚ ਸਵਾਰ 2 ਰਿਸ਼ਤੇਦਾਰ ਵੀ ਉਨ੍ਹਾਂ ਦੀ ਮਦਦ ਕਰਨ ਲਈ ਬਾਹਰ ਆਏ। ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਟ੍ਰੈਕਟਰ ਟ੍ਰੇਲਰ ਨੇ ਉੱਥੇ ਖੜ੍ਹੇ ਸਾਰੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੂਜੀ ਕਾਰ ਦੇ ਡਰਾਇਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਦੀ ਪੈਨਸਿਲਵੇਨੀਆ ਸਟੇਟ ਪੁਲੀਸ ਜਾਂਚ ਕਰ ਰਹੀ ਹੈ। ਮ੍ਰਿਤਕ ਔਰਤਾਂ ਸਾਊਦੀ ਅਰਬ ਦੇ ਮੱਕਾ ਦੀ ਵਿਦੇਸ਼ ਯਾਤਰਾ ਤੋਂ ਵਾਪਸ ਪਰਤਨ ’ਤੇ ਲਕਵਾਨਾ ਕਾਊੁਂਟੀ ਤੋਂ 2 ਵਾਹਨਾਂ ’ਚ ਸਫ਼ਰ ਕਰ ਰਹੀਆਂ ਸਨ।
ਇਹ ਔਰਤਾਂ ਇਸਲਾਮਿਕ ਆਰਗੇਨਾਈਜ਼ੇਸ਼ਨ ਔਫ਼ ਸਦਰਨ ਟੀਅਰ ਨਾਲ ਸਬੰਧਤ ਸਨ, ਜੋ ਕਿ ਨਿਊ ਯੌਰਕ ਵਿੱਚ ਸਥਿੱਤ ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਬਿੰਘਮਟਨ ਨਿਊ ਯੌਰਕ ਖੇਤਰ ਵਿੱਚ ਇਸਲਾਮੀ ਭਾਈਚਾਰੇ ਦੀ ਸੇਵਾ ਕਰ ਰਹੀ ਹੈ। ਮ੍ਰਿਤਕ ਔਰਤਾਂ ਦੀ ਪਛਾਣ 19 ਸਾਲਾ ਅਲੀਨ ਅਮੀਨ, 43 ਸਾਲਾ ਬੇਰੀਵਨ ਜ਼ੇਬਰੀ, 71 ਸਾਲਾ ਫ਼ਾਤਿਮਾ ਅਹਿਮਦ, 42 ਸਾਲਾ ਹੈਵਰਿਸਟ ਜ਼ੇਬਰੀ, 56 ਸਾਲਾ ਸ਼ਾਹਜ਼ੀਨਾਜ਼ ਮਿਜ਼ੌਰੀ ਵਜੋਂ ਹੋਈ ਹੈ। ਇਹ ਸਾਰੇ ਨਿਊ ਯੌਰਕ ਦੀਆਂ ਰਹਿਣ ਵਾਲੀਆਂ ਸਨ।

Related posts

ਖੁੰਝ ਗਿਆ ਪੁਤਿਨ ਆਪਣਾ ਨਿਸ਼ਾਨਾ! ਰਾਸ਼ਟਰਪਤੀ ਜ਼ੇਲੈਂਸਕੀ ਦੀ ਹੱਤਿਆ ਦੀ ਸਾਜਿਸ਼ ਨਾਕਾਮ

editor

ਸਿੱਖਾਂ ਲਈ ਪਾਕਿਸਤਾਨ ਦੇ ਦਰਵਾਜ਼ੇ ਖੁੱਲ੍ਹੇ ਹਨ: ਮਸੂਦ ਖਾਨ

editor

ਨਿੱਝਰ ਦੀ ਹੱਤਿਆ ਦੇ ਦੋਸ਼ ’ਚ ਗਿ੍ਰਫ਼ਤਾਰ 3 ਭਾਰਤੀ ਅਦਾਲਤ ’ਚ ਪੇਸ਼

editor