Articles Pollywood

ਪਲੇਠੀ ਐਲਬਮ ਟੱਚਵੁੱਡ ਨਾਲ ਹਾਜ਼ਰ ਹੋ ਰਿਹੈ ਗਾਇਕ ਹਰਜਿੰਦ ਰੰਧਾਵਾ

ਲੇਖਕ:: ਹਰਜਿੰਦਰ ਸਿੰਘ ਜਵੰਧਾ

ਆਪਣੇ ਸੰਗੀਤ ਵਿੱਚ ਕਈ ਗਾਇਕਾਂ ਨੂੰ ਗਵਾ ਚੁੱਕਾ ਹਰਜਿੰਦ ਸਿੰਘ ਹੁਣ ਬਤੌਰ ਗਾਇਕ ਸਰੋਤਿਆਂ ਦਾ ਮਨੋਰੰਜਨ ਕਰੇਗਾ। ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਹਰਜਿੰਦ ਰੰਧਾਵਾ ਦੀ ਪਹਿਲੀ ਐਲਬਮ ਟੱਚਵੁੱਡ ਰਿਲੀਜ਼ ਲਈ ਤਿਆਰ ਹੈ। ਵੱਖ ਵੱਖ ਰੰਗਾਂ ਦੇ ਅੱਠ ਖੂਬਸੂਰਤ ਗੀਤਾਂ ਨਾਲ ਲਿਬਰੇਜ ਇਹ ਐਲਬਮ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ।

ਹਰਜਿੰਦ ਉਹਨਾਂ ਪੰਜਾਬੀ ਗਾਇਕਾਂ ਵਿੱਚੋਂ ਹੈ ਜੋ ਸੰਗੀਤ ਨੂੰ ਇਬਾਦਤ ਮੰਨਦੇ ਹਨ ਅਤੇ ਸੰਗੀਤ ਦੀ ਸਮਝ ਲੈਣ ਤੋਂ ਬਾਅਦ ਹੀ ਸਰੋਤਿਆਂ ਦੀ ਕਚਾਹਿਰੀ ਵਿੱਚ ਹਾਜ਼ਰ ਹੁੰਦੇ ਹਨ। ਮਲੇਰਕੋਟਲਾ ਦੇ ਪਿੰਡ ਧੀਰੋ ਮਾਜਰਾ ਵਿੱਚ ਸਰਦਾਰ ਤੇਜਵੰਤ ਸਿੰਘ ਅਤੇ ਸ਼੍ਰੀਮਤੀ ਮਨਦੀਪ ਕੌਰ ਦੇ ਘਰ ਜਨਮਿਆਂ ਹਰਜਿੰਦ ਰੰਧਾਵਾ ਬਚਪਨ ਤੋਂ ਹੀ ਸੰਗੀਤ ਨਾਲ ਲਗਾਅ ਰੱਖਦਾ ਸੀ।ਉਸਦੇ ਇਸ ਸ਼ੌਕ ਨੂੰ ਦੇਖਦਿਆਂ ਹੀ ਮਾਂ ਮਰਹੂਮ ਮਨਦੀਪ ਕੌਰ ਨੇ ਉਸਨੂੰ ਹੱਲਾਸ਼ੇਰੀ ਦਿੱਤੀ ਅਤੇ ਗੀਤ ਯਾਦ ਕਰਵਾਉਣੇ ਸ਼ੁਰੂ ਕਰਵਾਏ। ਸਕੂਲ ਦੀ ਬਾਲ ਸਭਾ ਨੇ ਉਸਦੇ ਇਸ ਸ਼ੌਕ ਨੂੰ ਹੱਲਾਸ਼ੇਰੀ ਦਿੱਤੀ।ਊਸਨੇ ਸਕੂਲ ਦੇ ਨਾਲ-ਨਾਲ ਆਸ ਪਾਸ ਦੇ ਪਿੰਡਾਂ ‘ਚ ਲੱਗਦੇ ਮੇਲਿਆਂ ਵਿੱਚ ਗਾਊਣਾ ਸ਼ੁਰੂ ਕੀਤਾ। ਗਾਇਕੀ ਦੀਆਂ ਬਰੀਕੀਆਂ ਸਿੱਖਣ ਲਈ ਉਸਨੇ ਬਕਾਇਦਾ ਉਸਤਾਦ ਵੀ ਧਾਰਿਆ। ਸਕੂਲ ਤੋਂ ਕਾਲਜ ਪਹੁੰਚਦਿਆਂ ਉਸਦੀ ਗਾਇਕੀ ਤੇ ਸੰਗੀਤ ਸਮਝ ਵੀ ਜਵਾਨ ਹੁੰਦੀ ਗਈ।ਉਸਦੇ ਕਈ ਸਾਲ ਕੀਰਤਨ ਵੀ ਕੀਤਾ।

ਹੌਲੀ-ਹੌਲੀ ਉਸਦਾ ਧਿਆਨ ਸੂਫੀ ਗਾਇਕੀ ਵੱਲ ਵੀ ਹੋਇਆ। ਉਸਨੇ ਇਸ ਖੇਤਰ ਵਿੱਚ ਅੱਗੇ ਵਧਣ ਲਈ ਬਕਾਇਦਾ ਪਹਿਲਾਂ ਸੂਫੀ ਸੰਗੀਤ ਵਿੱਚ ਬੀ ਏ ਕੀਤੀ ਅਤੇ ਫਿਰ ਸੰਗੀਤ ਦੀ ਐਮ ਏ ਵੀ ਕੀਤੀ। ਮੁੱਢਲੀ ਸ਼ੁਰੂਆਤ ਵਿੱਚ ਉਸਨੂੰ ਗਾਇਕ ਨਾਲ ਸੰਗੀਤਕਾਰ ਵਜੋਂ ਜ਼ਿਆਦਾ ਪਹਿਚਾਣ ਮਿਲੀ। ਉਸਨੇ ਕਈ ਗਾਇਕਾਂ ਲਈ ਸੰਗੀਤ ਵੀ ਤਿਆਰ ਕੀਤਾ। ਵਕਤ ਨੂੰ ਦੇਖਦਿਆਂ ਉਸਨੇ ਸੰਗੀਤ ਦੇ ਨਾਲ-ਨਾਲ ਬਤੌਰ ਗਾਇਕ ਵੀ ਅੱਗੇ ਆਉਣ ਦਾ ਫ਼ੈਸਲਾ ਲਿਆ। ਉਹ ਦੱਸਦਾ ਹੈ ਕਿ ਇਕ ਦਿਨ ਉਸਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਲਿਵਤਾਰ ਸਿੰਘ ਸੰਧੂ ਨਾਲ ਹੋਈ।ਉਹ ਲਿਵਤਾਰ ਨਾਲ ਸਬੰਧਿਤ ਕੁਝ ਗਾਇਕਾਂ ਲਈ ਮਿਊਜ਼ਿਕ ਤਿਆਰ ਕਰ ਚੁੱਕਾ ਸੀ। ਲਿਵਤਾਰ ਨੇ ਉਸਨੂੰ ਬਤੌਰ ਗਾਇਕ ਅੱਗੇ ਆਉਣ ਦੀ ਹੱਲਾਸ਼ੇਰੀ ਦਿੱਤੀ। ਲਿਵਤਾਰ ਨੇ ਹੀ ਉਸਨੂੰ ਟੱਚਵੁੱਡ ਪ੍ਰੋਡਕਸ਼ਨ ਦੇ ਮਾਲਕ ਗੁਰਪ੍ਰੀਤ ਧਾਲੀਵਾਲ ਨਾਲ ਮਿਲਵਾਇਆ। ਗੁਰਪ੍ਰੀਤ ਧਾਲੀਵਾਲ ਅਤੇ ਲਿਵਤਾਰ ਸੰਧੂ ਦੇ ਸਾਂਝੇ ਉਪਰਾਲੇ ਨਾਲ ਹੀ ਉਸਦੀ ਪਹਿਲੀ ਐਲਬਮ ਟੱਚਵੁੱਡ ਰਿਲੀਜ਼ ਹੋਈ ਹੈ। ਇਸ ਐਲਬਮ ਵਿੱਚ ਅੱਠ ਗੀਤ ਸ਼ਾਮਲ ਕੀਤੇ ਗਏ ਹਨ। ਸਾਰੇ ਹੀ ਗੀਤ ਵੱਖ ਵੱਖ ਸੁਭਾਅ ਦੇ ਹਨ ਅਤੇ ਦਰਸ਼ਕਾਂ ਦੀ ਕਸਵੱਟੀ ਤੇ ਖਰਾ ਉਤਰਣ ਵਾਲੇ ਹਨ। ਐਲਬਮ ਬਾਰੇ ਹਰਜਿੰਦ ਦੱਸਦਾ ਹੈ ਕਿ ਇਹਨਾਂ ਸਾਰੇ ਗੀਤਾਂ ਦਾ ਮਿਊਜ਼ਿਕ ਉਸਨੇ ਖੁਦ ਹੀ ਦਿੱਤਾ ਹੈ।

ਐਲਬਮ ਦਾ ਪਹਿਲਾ ਗੀਤ ਹੈ, ਕੋਈ ਫ਼ਰਕ ਨਹੀ ਪੈਦਾ ਜਿਸ ਨੂੰ ਗੀਤਕਾਰ ਤਲਬੀ ਨੇ ਲਿਖਿਆ ਹੈ। ਦ¨ਜਾ ਗੀਤ ਮਿੱਠੀਏ ਗੀਤਕਾਰ ਸਨ ਨੇ ਲਿਖਿਆ ਹੈ ਜਦਕਿ ਐਲਬਮ ਦਾ ਟਾਈੲਲ ਗੀਤ ਟੱਚਵੁੱਡ ਜੀ ਧਾਲੀਵਾਲ ਨੇ ਲਿਖਿਆ ਹੈ। ਗੀਤਕਾਰ ਤਲਬੀ ਦੇ ਤਿੰਨ ਹੋਰ ਗੀਤ ਸਵਰਗ ਦੀਆਂ ਪਰੀਆਂ, ਤੇਰੇ ਨੈਣ ਅਤੇ ਮੇਰੀ ਜਾਨ ਲਿਖੇ ਹਨ। ਇਕ ਗੀਤ ਦਿਲ ਗੀਤਕਾਰ ਦਿਲ ਖਾਨ ਨੇ ਲਿਖਿਆ ਹੈ। ਇਹ ਸਾਰੇ ਹੀ ਗੀਤ ਹਰ ਵਰਗੇ ਦੇ ਸਰੋਤਿਆਂ ਨੂੰ ਪਸੰਦ ਆਉਣਗੇ। ਇਹਨਾਂ ਗੀਤ ਦੇ ਮਿਊਜ਼ਿਕ ਵੀਡੀਓਜ਼ ਨਿਰਦੇਸ਼ਕ ਲਿਵਤਾਰ ਸੰਧੂ ਨੇ ਤਿਆਰ ਕੀਤੇ ਹਨ। ਐਲਬਮ ਦੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਸਰੋਤਿਆਂ ਨੂੰ ਕੁਝ ਵੱਖਰਾ ਦੇਖਣ ਨੂੰ ਮਿਲੇਗਾ। ਹਰਜਿੰਦ ਮੁਤਾਬਕ ਉਸਦੀ ਗਾਇਕੀ ਦਾ ਇਕ ਵੱਖਰਾ ਅੰਦਾਜ਼ ਅਤੇ ਸੁਭਾਅ ਹੈ। ਉਸ ਨੂੰ ਹਮੇਸ਼ਾ ਕਾਇਮ ਰੱਖੇਗਾ। ਬੇਸ਼ੱਕ ਅੱਜ ਕੱਲ ਹਥਿਆਰਾਂ ਵਾਲੀ ਗਾਇਕੀ ਭਾਰੂ ਹੈ ਪਰ ਉਹ ਇਸ ਸਭ ਕੁਝ ਤੋਂ ਦੂਰ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਹੀ ਗਾਵੇਗਾ, ਚਾਹੇ ਉਸ ਨੂੰ ਸਰੋਤਿਆਂ ਦਾ ਹਰਦਿਲ ਅਜ਼ੀਜ਼ ਬਣਨ ਵਿੱਚ ਵਕਤ ਲੱਗੇ ਪਰ ਉਹ ਆਪਣੇ ਰਾਹ ਨਹੀ ਛੱਡੇਗਾ। ਕਿਸੇ ਦੇ ਰਾਹ ਤੇ ਚੱਲਣ ਨਾਲ ਉਹ ਆਪਣਾ ਵੱਖਰਾ ਰਾਹ ਬਣਾਉਣ ਪਸੰਦ ਕਰਦਾ ਹੈ।

 

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor