Articles Culture

ਲਾਲਟੈਨ ਚਾਨਣ ਕਰਣ ਵਾਲਾ ਯੰਤਰ ਸੀ ਜੋ ਅਲੋਪ ਹੋ ਗਿਆ !

ਮੈਂ ਉਸ ਸਮੇ ਦੀ ਗੱਲ ਕਰ ਰਿਹਾਂ ਹਾਂ, ਜਦੋਂ ਪਿੰਡਾ ’ਚ ਬਿਜਲੀ ਨਹੀਂ ਸੀ ਹੁੰਦੀ। ਸਾਰਾ ਕੰਮ ਕਾਰ ਲਾਲਟੈਨ ਜਗਾ ਕੇ ਕੀਤਾ ਜਾਂਦਾ ਸੀ। ਅਸੀਂ ਸਕੂਲ ਦਾ ਕੰਮ ਵੀ ਸਾਰੇ ਬੱਚੇ ਇਕੱਠੇ ਹੋਕੇ ਲਾਲਟੈਨ ਜਗਾ ਕੇ ਕਰਦੇ ਸੀ। ਲਾਲਟੈਨ ਨਾਲ ਹੀ ਉਸ ਸਮੇ ਪੜ੍ਹ ਬੱਚੇ ਚੰਗੇ ਪਦਵੀਆਂ ਤੇ ਪਹੁੰਚੇ ਹਨ।ਲਾਲਟੈਨ ਵਿੱਚ ਮਿੱਟੀ ਦਾ ਤੇਲ ਪਾਕੇ ਇਸ ਦੇ ਲੈਂਪ ਨੂੰ ਜਗਾਇਆ ਜਾਂਦਾ ਸੀ। ਇਸ ਦਾ ਪ੍ਰਯੋਗ ਸਿੰਗਨਲ ਵਾਸਤੇ ਵੀ ਕੀਤਾ ਜਾਂਦਾ ਸੀ। ਇਸ ਨੂੰ ਹੁਣ ਦੀ ਟਾਰਚ ਵਾਂਗ ਪ੍ਰਯੋਗ ਕੀਤਾ ਜਾਂਦਾ ਸੀ।ਲਾਲਟੈਨ ਨੂੰ ਆਵਾਜਾਈ ਦੇ ਸਾਧਨਾਂ ਵਾਸਤੇ ਵੀ ਵਰਤਿਆਂ ਜਾਂਦਾ ਸੀ। ਰੇਲ ਗੱਡੀਆ ਦੇ ਵਿੱਚ ਇਸ ਦੀ ਅਹਿਮ ਭੂਮਕਾ ਸੀ। ਇਸ ਦੀ ਬਣਤਰ ਇਸ ਤਰਾਂ ਦੀ ਬਣੀ ਹੁੰਦੀ ਸੀ ਹਵਾ ਦੇ ਆੰਉਣ ਨਾਲ ਵੀ ਲਾਲਟੈਨ ਬੁੱਝਦੀ ਨਹੀਂ ਸੀ। ਲਾਲਟੈਨ ਦੇ ਹੇਠਲੇ ਹਿੱਸੇ ਵਿੱਚ ਮਿੱਟੀ ਦੇ ਤੇਲ ਵਾਲੀ ਛੋਟੀ ਜਿਹੀ ਗੋਲ ਟੈਂਕੀ ਹੁੰਦੀ ਸੀ। ਟੈਂਕੀ ਦੇ ਉਪਰਲੇ ਹਿੱਸੇ ਤੇ ਗਲੀ,ਸੁਰਾਖ਼ ਹੁੰਦਾਂ ਸੀ। ਉਪਰਲੇ ਹਿੱਸੇ ਵਿੱਚ ਬੱਤੀ ਪਾਕੇ ਉਸ ਗਲੀ, ਸੁਰਾਖ਼ ਵਿੱਚ ਫਿੱਟ ਕਰ ਦਿੱਤਾ ਜਾਂਦਾ ਸੀ ਤਾਂ ਕੇ ਉਹ ਤੇਲ ਨਾਲ ਭਿੱਜ ਸਕੇ। ਟੈਂਕੀ ਦੇ ਉੱਪਰ ਫ਼ਰੇਮ ਬਣਾ ਕੇ ਲਾਲਟੈਨ ਚੁੱਕਣ ਲਈ ਇੱਕ ਕੁੰਡਾ ਲਗਾਇਆ ਜਾਂਦਾ ਸੀ। ਫ਼ਰੇਮ ਦੇ ਉੱਪਰ ਲੋਹੇ ਦੀਆਂ ਤਾਰਾ ਦਾ ਜਾਲੀਦਾਰ ਫ਼ਰੇਮ ਬਣਾਇਆ ਜਾਂਦਾ ਹੈ। ਜਿਸ ਵਿੱਚ ਚਿਮਨੀ ਪਾਈ ਹੁੰਦੀ ਸੀ। ਜਦੋਂ ਅਸੀਂ ਦਾਣੇ ਮੰਡੀ ਗੱਡੇ ਤੇ ਖੜਦੇ ਸੀ। ਗੱਡੇ ਦੇ ਅੱਗੇ ਤੇ ਪਿੱਛੇ ਲਾਲਟੈਨ ਬੰਨੀ ਹੁੰਦੀ ਸੀ। ਰੋਟੀ ਚੌਂਕੇ ਵਿੱਚ ਬੀਜੀ ਲਾਲਟੈਨ ਦੀ ਰੋਸ਼ਨੀ ਨਾਲ ਬਣਾਉਂਦੇ ਸੀ। ਸਾਡੇ ਭਾਪਾ ਜੀ ਚੁੱਲੇ ਦੇ ਵਿੱਚ ਨਾਲ ਨਾਲ ਅੱਗ ਬਾਲੀ ਜਾਂਦੇ ਸੀ ਨਾਲੇ ਚੁੱਲੇ ਦੇ ਵਿੱਚ ਅੱਗ ਸੇਕੀ ਜਾਂਦੇ ਸਨ। ਸਾਰੇ ਭਰਾ ਚੋਂਕੇ ਵਿੱਚ ਪੀੜੀਆ ਤੇ ਬੋਰੀਆਂ ਦੇ ਉੱਪਰ ਬੈਠ ਕੇ ਜੋ ਬੀਜੀ ਨੇ ਰੋਟੀਆਂ ਪਕਾ ਕੇ ਚੰਗੇਰ ਵਿੱਚ ਰੱਖੀਆਂ ਹੁੰਦੀਆਂ ਸਨ ਕੱਢ ਕੇ ਰੋਟੀ ਦੇ ਉੱਪਰ ਅਚਾਰ ਤੇ ਮੱਖਣ ਲਗਾ ਕੇ ਸਲੂਨੇ ਨਾਲ ਰੋਟੀ ਖਾਂਦੇ ਸੀ। ਬੜਾ ਮਜਾ ਆਉਦਾ ਸੀ। ਸਾਡੇ ਬੀਜੀ ਲਾਲਟੈਨ ਨੂੰ ਪੂਰੀ ਲਿਸ਼ਕਾਂ ਕੇ ਰੱਖਦੇ ਸੀ। ਮੇਰੇ ਹੁੰਦਿਆਂ ਹੀ ਸੱਭ ਤੋ ਪਹਿਲਾ ਸਾਡੇ ਤੇ ਫ਼ੋਰਮੈਨਾਂ ਦੇ ਘਰ ਬਿਜਲੀ ਆਈ ਸੀ।ਬਿਜਲੀ ਆਉਣ ਤੇ ਵੀ ਸਾਡੀ ਬੀਜੀ ਨੇ ਲਾਲਟੈਨ ਨੂੰ ਸੰਭਾਲ ਕੇ ਰੱਖਿਆ ਸੀ। ਜਦੋਂ ਬਿਜਲੀ ਚਲੀ ਜਾਂਦੀ ਸੀ ਤਾਂ ਲਾਲਟੈਨ ਦੀ ਵਰਤੋ ਕਰ ਲੈਂਦੇ ਸੀ। ਹੁਣ ਮੈਂ ਇੱਕ ਦਿਨ ਦੀ ਗੱਲ ਕਰ ਰਿਹਾਂ ਹਾਂ ਬਿਜਲੀ ਦਾ ਕੱਟ ਲੱਗ ਗਿਆ ਤੇ ਇੰਨਵੇਟਰ ਵੀ ਜਵਾਬ ਦੇਗੇ ਫਿਰ ਲਾਲਟੈਨ ਦੀ ਯਾਦ ਆਈ ਜੋ ਅਲੋਪ ਹੋ ਗਈ ਹੈ, ਜੋ ਸਾਡੀ ਬੀਜੀ ਜਦੋਂ ਬਿਜਲੀ ਚਲੀ ਜਾਦੀ ਸੀ ਇਸਤੇਮਾਲ ਕਰਦੀ ਸੀ। ਜੋ ਅਜਾਇਬ ਘਰਾਂ ਤੱਕ ਹੀ ਸੀਮਤ ਹੋਕੇ ਰਹਿ ਗਈ ਹੈ। ਨੋਜਵਾਨ ਪੀੜੀ ਇਸ ਤੋ ਬਿਲਕੁਲ ਅਨਜਾਨ ਹੈ।

– ਗੁਰਮੀਤ ਸਿੰਘ ਵੇਰਕਾ, ਸੇਵਾ ਮੁੱਕਤ ਇੰਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin