Punjab

ਪਾਕਿਸਤਾਨ ਦੀ ਜੇਲ੍ਹ ‘ਚ 28 ਸਾਲ ਤਕ ਬੰਦ ਸੀ ਕੁਲਦੀਪ, ਭਾਰਤ ਵਾਪਸ ਆਉਣ ‘ਤੇ ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ; ਬਿਆਨ ਕੀਤਾ ਦਰਦ

ਨਵੀਂ ਦਿੱਲੀ – ਪਾਕਿਸਤਾਨੀ ਏਜੰਸੀਆਂ ਵੱਲੋਂ 1994 ਵਿੱਚ ਗ੍ਰਿਫ਼ਤਾਰ ਕੀਤੇ ਗਏ ਇਕ ਭਾਰਤੀ ਵਿਅਕਤੀ ਨੂੰ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕਰੀਬ 28 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਵਿਅਕਤੀ ਆਪਣੇ ਵਤਨ ਪਰਤ ਆਇਆ ਹੈ। 59 ਸਾਲਾ ਕੁਲਦੀਪ ਯਾਦਵ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਰਿਹਾਅ ਕਰ ਦਿੱਤਾ ਸੀ।
ਦਰਅਸਲ, ਅਹਿਮਦਾਬਾਦ ਦੇ ਸਾਬਰਮਤੀ ਆਰਟਸ ਐਂਡ ਕਾਮਰਸ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੇ ਐਲਐਲਬੀ ਕੋਰਸ ਕਰਨ ਤੋਂ ਬਾਅਦ ਕੁਲਦੀਪ 1991 ਵਿੱਚ ਨੌਕਰੀ ਦੀ ਭਾਲ ਵਿੱਚ ਸੀ। ਉਦੋਂ ਕੁਝ ਲੋਕ ਉਨ੍ਹਾਂ ਕੋਲ ਦੇਸ਼ ਲਈ ਕੰਮ ਕਰਨ ਦੀ ਪੇਸ਼ਕਸ਼ ਲੈ ਕੇ ਆਏ ਸਨ। ਕੁਲਦੀਪ ਨੇ ਦੱਸਿਆ ਕਿ 1992 ਵਿੱਚ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਲਗਭਗ ਦੋ ਸਾਲਾਂ ਬਾਅਦ ਉਸ ਨੇ ਜੂਨ 1994 ਵਿੱਚ ਵਾਪਸ ਆਉਣ ਦੀ ਯੋਜਨਾ ਬਣਾਈ, ਪਰ ਆਪਣੇ ਵਤਨ ਪਰਤਣ ਤੋਂ ਪਹਿਲਾਂ ਹੀ ਕੁਲਦੀਪ ਨੂੰ ਪਾਕਿਸਤਾਨੀ ਏਜੰਸੀ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ।
ਕੁਲਦੀਪ ਅਨੁਸਾਰ ਕਰੀਬ ਦੋ ਸਾਲਾਂ ਤੋਂ ਵੱਖ-ਵੱਖ ਏਜੰਸੀਆਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਕੁਲਦੀਪ ਨੇ ਦੱਸਿਆ ਕਿ 1996 ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਉਸ ਨੂੰ ਜਾਸੂਸੀ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਕੁਲਦੀਪ ਨੂੰ ਲਾਹੌਰ ਦੀ ਸਿਵਲ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਕੁਲਦੀਪ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੂੰ ਸਵਰਗੀ ਸਰਬਜੀਤ ਨੂੰ ਮਿਲਣ ਦਾ ਮੌਕਾ ਮਿਲਿਆ। ਜੇਲ੍ਹ ਅਧਿਕਾਰੀ ਹਰ ਪੰਦਰਵਾੜੇ ਸਾਡੇ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਕਰਦੇ ਸਨ। ਸਰਬਜੀਤ ਦੀ ਮੌਤ ਤਕ ਪਾਕਿਸਤਾਨੀ ਤੇ ਭਾਰਤੀ ਕੈਦੀ ਇੱਕੋ ਬੈਰਕ ਵਿੱਚ ਰਹਿੰਦੇ ਸਨ।
ਕੁਲਦੀਪ ਨੇ ਕਿਹਾ ਕਿ ਪਿਛਲੇ ਹਫਤੇ ਭਾਰਤੀ ਅਧਿਕਾਰੀਆਂ ਤੇ ਉਸ ਦੇ ਭਰਾ ਨੇ ਉਸ ਦਾ ਘਰ ਵਾਪਸੀ ‘ਤੇ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ 30 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਅੱਜ ਮੈਂ ਆਪਣੇ ਛੋਟੇ ਭਰਾ ਦਿਲੀਪ ਤੇ ਭੈਣ ਰੇਖਾ ‘ਤੇ ਹੀ ਨਿਰਭਰ ਹਾਂ। ਸੇਵਾਮੁਕਤ ਸੈਨਿਕਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ। ਜੇਕਰ ਮੈਨੂੰ ਵਾਹੀਯੋਗ ਜ਼ਮੀਨ, ਪੈਨਸ਼ਨ ਤੇ ਮਕਾਨ ਲਈ ਜ਼ਮੀਨ ਦੇ ਦਿੱਤੀ ਜਾਵੇ ਤਾਂ ਮੇਰੀ ਜ਼ਿੰਦਗੀ ਮੁੜ ਉਸਾਰੀ ਜਾ ਸਕਦੀ ਹੈ। 59 ਸਾਲ ਦੀ ਉਮਰ ਵਿੱਚ ਕੋਈ ਵੀ ਮੈਨੂੰ ਨੌਕਰੀ ‘ਤੇ ਨਹੀਂ ਰੱਖੇਗਾ। ਮੈਂ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਤੇ ਸਮਾਜਿਕ ਤੇ ਵਿੱਤੀ ਸਹਾਇਤਾ ਕਰਨ।

Related posts

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

editor

ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ- ਔਜਲਾ

editor