International

ਸਰਵਾਈਕਲ ਕੈਂਸਰ ਲਈ SII ਨੇ ਵਿਕਸਤ ਕੀਤੀ ਦੇਸ਼ ਦੀ ਪਹਿਲੀ ਸਵਦੇਸ਼ੀ ਵੈਕਸੀਨ, 1 ਸਤੰਬਰ ਨੂੰ ਹੋਵੇਗੀ ਲਾਂਚਿੰਗ

ਸਰਵਾਈਕਲ ਕੈਂਸਰ ਲਈ ਦੇਸ਼ ਵਿਚ ਪਹਿਲੀ ਸਵਦੇਸ਼ੀ ਵੈਕਸੀਨ ਤਿਆਰ ਹੋ ਚੁੱਕੀ ਹੈ। 1 ਸਤੰਬਰ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਇਸ ਸਵਦੇਸ਼ੀ ਵੈਕਸੀਨ ਨੂੰ ਲਾਂਚ ਕੀਤਾ ਜਾਵੇਗਾ। ਇਹ ਦੇਸ਼ ਵਿੱਚ ਸਰਵਾਈਕਲ ਕੈਂਸਰ ਖਿਲਾਫ਼ ਜੰਗ ਵਿਚ ਬੇੱਹਦ ਪ੍ਰਭਾਵਸ਼ਾਲੀ ਹਥਿਆਰ ਬਣਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਟੀਕਾ ਪਹਿਲੇ ਨੌਂ ਤੋਂ 14 ਸਾਲ ਦੀਆਂ ਲੜਕੀਆਂ ਨੂੰ ਲਗਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਹਾਲ ਹੀ ‘ਚ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਸਰਵਾਈਕਲ ਕੈਂਸਰ ਖਿਲਾਫ਼ ਵੈਕਸੀਨ ਬਣਾਉਣ ਦੀ ਇਜਾਜ਼ਤ ਦਿੱਤੀ ਸੀ। ਫਿਲਹਾਲ ਭਾਰਤ ਇਸ ਟੀਕੇ ਨੂੰ ਵਿਦੇਸ਼ ਤੋਂ ਦਰਾਮਦ ਕਰਦਾ ਹੈ ਤੇ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ।
ਇਹ ਸਵਦੇਸ਼ੀ ਤੌਰ ‘ਤੇ ਦੇਸ਼ ਦੀ ਪਹਿਲੀ ਕਵਾਡਰੀਵੇਲੇਂਟ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ (qHPV) ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਬਾਇਓਟੈਕਨਾਲੋਜੀ ਵਿਭਾਗ ਨੇ ਸਰਵਾਈਕਲ ਕੈਂਸਰ ਦੇ ਇਲਾਜ ਲਈ ਸਵਦੇਸ਼ੀ ਤੌਰ ‘ਤੇ ਵਿਕਸਤ ਵੈਕਸੀਨ ਲਾਂਚ ਕਰਨ ਦੀ ਯੋਜਨਾ ਬਣਾਈ ਸੀ। ਇਸ ਸਾਲ 12 ਜੁਲਾਈ ਨੂੰ ਸੀਰਮ ਇੰਸਟੀਚਿਊਟ ਦੀ qHPV ਵੈਕਸੀਨ ਨੂੰ DCGI ਵੱਲੋਂ ਮਾਰਕੀਟ ਆਥਰਾਈਜ਼ੇਸ਼ਨ ਮਿਲੀ ਸੀ।
ਸਰਵਾਈਕਲ ਕੈਂਸਰ ਇਕ ਕਿਸਮ ਦਾ ਕੈਂਸਰ ਹੈ ਜੋ ਬੱਚੇਦਾਨੀ ਗ੍ਰੀਵਾ ਦੀਆਂ ਕੋਸ਼ਿਕਾਵਾਂ ‘ਚ ਹੁੰਦਾ ਹੈ। ਹਿਊਮਨ ਪੈਪੀਲੋਮਾ ਵਾਇਰਸ (HPV) ਇਸ ਦੇ ਲਈ ਜ਼ਿੰਮੇਵਾਰ ਹੈ ਜੋ ਇਕ ਜਿਨਸੀ ਤੌਰ ‘ਤੇ ਸੰਚਾਰਿਤ ਲਾਗ ਹੈ। ਇਹ ਵਾਇਰਸ ਸਰਵਾਈਕਲ ਕੈਂਸਰ ਪੈਦਾ ਕਰਨ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਭਾਰਤ ਵਿਚ ਹਾਲ ਹੀ ਦੇ ਸਾਲਾਂ ਵਿੱਚ ਸਰਵਾਈਕਲ ਕੈਂਸਰ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ। ਇਕ ਰਿਪੋਰਟ ਮੁਤਾਬਕ 15 ਤੋਂ 44 ਸਾਲ ਦੀ ਉਮਰ ਦੀਆਂ ਔਰਤਾਂ ‘ਚ ਹੋਣ ਵਾਲਾ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ। ਜੇਕਰ ਕੇਂਦਰ ਸਰਕਾਰ ਇਸ ਟੀਕੇ ਨੂੰ ਰਾਸ਼ਟਰੀ ਟੀਕਾਕਰਨ ਅਭਿਆਨ ‘ਚ ਸ਼ਾਮਲ ਕਰ ਲਵੇ ਤਾਂ ਔਰਤਾਂ ‘ਚ ਸਰਵਾਈਕਲ ਕੈਂਸਰ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor