Literature

ਡਾ. ਸਤੀਸ਼ ਠੁਕਰਾਲ ਸੋਨੀ ਦੀਆਂ ਪੁਸਤਕਾਂ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਜਾਣੇ ਪਛਾਣੇ ਕਲਮਕਾਰ ਡਾ. ਸਤੀਸ਼ ਠੁਕਰਾਲ ਸੋਨੀ ਰਚਿਤ ਦੋ ਪੁਸਤਕਾਂ ‘ਚੋਣ ਨਿਸ਼ਾਨ ਅਤੇ ਹੋਰ ਨਾਟਕ* ਅਤੇ ਕਾਵਿ—ਸੰਗ੍ਰਹਿ ‘ਨਦੀਆਂ ਦੇ ਵਹਿਣ* ਦਾ ਲੋਕ ਅਰਪਣ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ*, ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ, ਡਾ. ਹਰਜਿੰਦਰਪਾਲ ਸਿੰਘ ਵਾਲੀਆ ਅਤੇ ਸਰਪ੍ਰਸਤ ਕੁਲਵੰਤ ਸਿੰਘ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ।
ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਾਡਾ ਮੁੱਲਵਾਨ ਸਰਮਾਇਆ ਹੈ ਜੋ ਵਰਤਮਾਨ ਦੌਰ ਵਿਚ ਸਾਡੀ ਨੌਜਵਾਨ ਪੀੜ੍ਹੀ ਦੀ ਉਸਾਰੂ ਅਗਵਾਈ ਕਰਕੇ ਸਮਾਜਕ ਵਿਕਾਸ ਵਿਚ ਮਹੱਤਵਪੂਰਨ ਹਿੱਸਾ ਪਾ ਸਕਦਾ ਹੈ।ਪ੍ਰੋ. ਅੱਛਰੂ ਸਿੰਘ ਨੇ ਕਿਹਾ ਕਿ ਲੇਖਕ ਕੌਮ ਵਿਚ ਜਾਗ੍ਰਤੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।ਹਰਜਿੰਦਰਪਾਲ ਸਿੰਘ ਵਾਲੀਆ ਨੇ ਪੰਜਾਬੀ ਸਾਹਿਤ ਸਭਾਵਾਂ ਦੇ ਹਵਾਲੇ ਨਾਲ ਮੁੱਲਵਾਨ ਨੁਕਤੇ ਸਾਂਝੇ ਕੀਤੇ।ਡਾ. ਸੋਨੀ ਦੇ ਕਾਵਿ ਸੰਗ੍ਰਹਿ ਦੇ ਵਿਸ਼ਾ ਵਸਤੂ ਅਤੇ ਸ਼ਿਲਪ ਬਾਰੇ ਗੱਲ ਕਰਦਿਆਂ ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਡਾ. ਸੋਨੀ ਕੋਲ ਤੀਖਣ ਸਮਾਜਕ ਦ੍ਰਿਸ਼ਟੀਕੋਣ ਹੈ। ਉਘੇ ਨਾਟਕ ਚਿੰਤਕ ਡਾ. ਕਮਲੇਸ਼ ਉਪਲ ਨੇ ਡਾ. ਸੋਨੀ ਦੀ ਨਾਟ—ਪੁਸਤਕ ਦੇ ਹਵਾਲੇ ਨਾਲ ਨਾਟਕੀ ਤੱਤਾਂ ਅਤੇ ਭਾਸ਼ਾ ਦੀ ਗੱਲ ਕੀਤੀ। ਨਾਟਕਵਾਲਾ ਗਰੁੱਪ ਪਟਿਆਲਾ ਦੇ ਡਾਇਰੈਕਟਰ ਰਾਜੇਸ਼ ਸ਼ਰਮਾ ਅਤੇ ਕਵਿਤਾ ਸ਼ਰਮਾ ਨੇ ਵੀ ਇਸ ਪੁਸਤਕ ਦੇ ਵੱਖ ਵੱਖ ਪੱਖਾਂ ਨੂੰ ਉਜਾਗਰ ਕਰਦਿਆਂ ਅਹਿਦ ਕੀਤਾ ਕਿ ਉਹ ਨੇੜ ਭਵਿੱਖ ਵਿਚ ਇਸ ਨਾਟਕ ਦਾ ਮੰਚਣ ਕਰਨਗੇ। ਰੰਗਕਰਮੀ ਹਰਜੀਤ ਕੈਂਥ ਨੇ ਵਰਤਮਾਨ ਪੰਜਾਬੀ ਰੰਗਮੰਚ ਦੀ ਗੱਲ ਸਾਂਝੀ ਕੀਤੀ।ਡਾ. ਸੋਨੀ ਨੇ ਕਿਹਾ ਕਿ ਉਸ ਲਈ ਇਹ ਸਮਾਗਮ ਇਕ ਸਾਹਿਤਕ ਵਰਕਸ਼ਾਪ ਵਾਂਗ ਹੋ ਨਿਬੜਿਆ ਹੈ ਜਿੱਥੋਂ ਉਸ ਨੂੰ ਸਿੱਖਣ ਦਾ ਮੌਕਾ ਮਿਲਿਆ ਹੈ।ਸਟੇਜੀ ਕਵੀ ਕੁਲਵੰਤ ਸਿੰਘ ਨੇ ਭਾਵਨਾਵਾਂ ਨੂੰ ਟੁੰਭਦੀ ਆਪਣੀ ਇਕ ਨਜ਼ਮ ਪ੍ਰਸਤੁੱਤ ਕੀਤੀ।
ਸਮਾਗਮ ਦੇ ਦੂਜੇ ਦੌਰ ਵਿਚ ਅੰਮ੍ਰਿਤਪਾਲ ਸ਼ੈਦਾ, ਗੁਰਚਰਨ ਸਿੰਘ ਪੱਬਾਰਾਲੀ, ਬਲਦੇਵ ਸਿੰਘ ਬਿੰਦਰਾ, ਮਨਜੀਤ ਪੱਟੀ, ਕੈਪਟਨ ਚਮਕੌਰ ਸਿੰਘ ਚਹਿਲ, ਸੁਰਿੰਦਰ ਕੌਰ ਬਾੜਾ, ਕੁਲਵੰਤ ਸਿੰਘ ਨਾਰੀਕੇ, ਕੁਲਦੀਪ ਕੌਰ ਚੱਠਾ, ਰਸਦੀਪ ਸਿੰਘ ਮਖੂ, ਡਾ. ਇੰਦਰਪਾਲ ਕੌਰ, ਦਰਸ਼ਨ ਬਾਵਾ, ਅਮਰ ਗਰਗ ਕਲਮਦਾਨ, ਸਤਨਾਮ ਸਿੰਘ ਮੱਟੂ, ਬਲਵਿੰਦਰ ਸਿੰਘ ਭੱਟੀ, ਯੂ.ਐਸ.ਆਤਿਸ਼, ਮੰਗਤ ਖ਼ਾਨ, ਭਾਗਵਿੰਦਰ ਦੇਵਗਨ, ਗੁਰਪ੍ਰੀਤ ਢਿੱਲੋਂ, ਹਰਦੀਪ ਕੌਰ, ਗੁਰਪ੍ਰੀਤ ਸਿੰਘ ਜਖਵਾਲੀ, ਜੋਗਾ ਸਿੰਘ ਧਨੌਲਾ,ਜਸਵਿੰਦਰ ਸਿੰਘ ਬਰਸਟ, ਗੁਰਪ੍ਰੀਤ ਕੌਰ ਬਿਆਨ, ਹਰਨੂਰ ਸਿੰਘ ਰੰਧਾਵਾ, ਲਛਮਣ ਸਿੰਘ ਤਰੌੜਾ, ਕੁਲਦੀਪ ਪਟਿਆਲਵੀ, ਐਡਵੋਕੇਟ ਗਗਨਦੀਪ ਸਿੰਘ ਸਿੱਧੂ,ਤੇਜਿੰਦਰ ਅਨਜਾਨਾ, ਸਜਨੀ, ਕਰਨ ਪਰਵਾਜ਼, ਗੁਰਚਰਨ ਕੋਮਲ,ਆਦਿ ਲੇਖਕਾਂ ਨੇ ਰਚਨਾਵਾਂ ਪੇਸ਼ ਕੀਤੀਆਂ।ਇਸ ਸਮਾਗਮ ਵਿਚ ਪ੍ਰੋ. ਮੇਵਾ ਸਿੰਘ ਤੁੰਗ, ਦਲੀਪ ਸਿੰਘ ਉੱਪਲ, ਸਾਗਰ ਸੂਦ,ਚਿੱਤਰਕਾਰ ਗੋਬਿੰਦਰ ਸੋਹਲ,ਰਾਜੇਸ਼ ਕੁਮਾਰ, ਨਿਰਮਲਾ ਗਰਗ, ਚਰਨ ਪੁਆਧੀ, ਛੱਜੂ ਰਾਮ ਮਿੱਤਲ, ਗੁਰਪ੍ਰੀਤ ਸਿੰਘ, ਰੰਗਕਰਮੀ ਰਾਜੇਸ਼ ਧਵਨ, ਗੁਰਮੁਖ ਸਿੰਘ ਜਾਗੀ, ਦਲਜੀਤ ਕੌਰ, ਕਮਲਾ ਸ਼ਰਮਾ, ਮਾਸਟਰ ਰਾਜ ਸਿੰਘ ਬਧੌਛੀ, ਸਜਨੀ ਬੱਤਾ, ਮਲਕੀਅਤ ਸਿੰਘ,ਜਸਵੰਤ ਸਿੰਘ ਸਿੱਧੂ,ਗੁਰਵਿੰਦਰ ਸਿੰਘ ਡਡੋਆ, ਹਰਦੀਪ ਕੌਰ, ਚਰਨ ਬੰਬੀਹਾਭਾਈ, ਰਜ਼ੀਆ ਬਰਾਸ ਧਬਲਾਨ, ਭਾਗ ਸਿੰਘ, ਜਗਜੀਤ ਸਿੰਘ ਸਾਹਨੀ,ਜਸਵੰਤ ਸਿੰਘ ਸਿੱਧੂ, ਤਰਨਜੀਤ ਸਿੰਘ, ਜਤਿੰਦਰਪਾਲ ਸਿੰਘ, ਸਿਮਰਨਜੀਤ ਸਿੰਘ ਟਿਵਾਣਾ, ਜਸ਼ਨ ਝਨੇੜੀ, ਚੰਦਰ ਪ੍ਰਕਾਸ਼, ਗੁਰਨੇਕ ਭੱਟੀ, ਰੰਗਕਰਮੀ ਅਮਰਜੀਤ ਵਾਲੀਆ, ਦਵਿੰਦਰ ਢਿੱਲੋਂ, ਵਿਨੋਦ ਕੁਮਾਰ ਅਤੇ ਸਾਜਨ ਆਦਿ ਸ਼ਾਮਿਲ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।
-ਰਿਪੋਰਟ : ਦਵਿੰਦਰ ਪਟਿਆਲਵੀ ਪ੍ਰਚਾਰ ਸਕੱਤਰ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin