Australia

ਪ੍ਰਧਾਨ ਮੰਤਰੀ ਦਾ ‘ਬੱਜਟ 2021’ ‘ਤੇ ਨਜ਼ਰੀਆ

ਇਸ ਸਾਲ ਦਾ ਬਜਟ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇਕ ਮਹੱਤਵਪੂਰਣ ਸਮਾਂ ਹੈ, ਕਿਉਂਕਿ ਦੁਨੀਆਂ ਸਦੀ ਵਿੱਚ ਇਕ ਵਾਰ ਹੋਣ ਵਾਲੀ ਸਭ ਤੋਂ ਭਿਆਨਕ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ।

ਅਸੀਂ ਲੱਗਭਗ ਹਰ ਥਾਂ ਕੋਵਿਡ-19 ਦੇ ਭਿਆਨਕ ਪ੍ਰਭਾਵਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਨੂੰ ਦੇਖ ਰਹੇ ਹਾਂ।

ਫਿਰ ਵੀ, ਇੱਥੇ ਆਸਟ੍ਰੇਲੀਆ ਵਿੱਚ, ਅਸੀਂ ਜ਼ਿੰਦਗੀ ਨੂੰ ਵੱਖਰੇ ਢੰਗ ਨਾਲ ਜੀਅ ਰਹੇ ਹਾਂ।

ਸਾਡੀ ਆਰਥਿਕਤਾ ਲਗਭਗ ਕਿਸੇ ਵੀ ਉੱਨਤ ਆਰਥਿਕਤਾ ਨਾਲੋਂ ਮਜ਼ਬੂਤ ਹੈ।

ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਨਾਲੋਂ ਅੱਜ ਸਾਡੇ ਵਧੇਰੇ ਆਸਟ੍ਰੇਲੀਆ ਵਾਸੀ ਕੰਮ ਕਰ ਰਹੇ ਹਨ।

ਅਤੇ ਅਸੀਂ ਆਸਟ੍ਰੇਲੀਆ ਦੇ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਦੀ ਰੱਖਿਆ ਕਰਦੇ ਹੋਏ ਵਾਇਰਸ ਨਾਲ ਸਫਲਤਾਪੂਰਵਕ ਲੜਨਾ ਜਾਰੀ ਰੱਖ ਰਹੇ ਹਾਂ।

ਜੇ ਕੋਵਿਡ ਕਾਰਣ ਓ ਈ ਸੀ ਡੀ (OECD) ਵਾਲੀ ਔਸਤਨ ਮੌਤ ਦੀ ਦਰ ਇੱਥੇ ਲਾਗੂ ਹੁੰਦੀ, ਤਾਂ ਲਗਭਗ 30,000 ਹੋਰ ਆਸਟ੍ਰੇਲੀਆ ਵਾਸੀ ਖਤਮ ਹੋ ਜਾਂਦੇ।

ਇਸ ਲਈ ਆਸਟ੍ਰੇਲੀਆ ਮਹਾਨ ਮੰਦੀ ਤੋਂ ਬਾਅਦ ਸਭ ਤੋਂ ਮੁਸ਼ਕਿਲ ਸਮੇਂ ਵਿੱਚ ਸਿਹਤ ਅਤੇ ਆਰਥਿਕ ਮੋਰਚਿਆਂ ਉੱਤੇ ਕੁਝ ਅਵਿਸ਼ਵਾਸ਼ਯੋਗ ਪ੍ਰਾਪਤੀਆਂ ਉੱਤੇ ਮਾਣ ਕਰ ਸਕਦਾ ਹੈ।

ਅਸੀਂ ਇਹ ਕੰਮ ਆਸਟ੍ਰੇਲੀਆ ਵਾਸੀਆਂ ਅਤੇ ਰਾਸ਼ਟਰੀ ਅਤੇ ਰਾਜ ਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਵਜੋਂ ਮਿਲ ਕੇ ਕੀਤਾ ਹੈ – ਮਜ਼ਬੂਤ ਅਤੇ ਪ੍ਰਭਾਵਸ਼ਾਲੀ ਨੀਤੀਆਂ ਦੇ ਸਹਿਯੋਗ ਦੁਆਰਾ।

ਸਾਡੇ ਬਹੁ-ਸਭਿਆਚਾਰਕ ਭਾਈਚਾਰਿਆਂ ਨੇ ਇਸ ਕੋਸ਼ਿਸ਼ ਦਾ ਦਿਲੋਂ ਸਮਰਥਨ ਕੀਤਾ ਹੈ।

ਮੈਂ ਉਨ੍ਹਾਂ ਕੁਰਬਾਨੀਆਂ ਦਾ ਸਨਮਾਨ ਕਰਦਾ ਹਾਂ, ਜੋ ਤੁਸੀਂ ਸਾਡੇ ਦੇਸ਼ ਅਤੇ ਆਪਣੇ ਸਾਥੀ ਆਸਟ੍ਰੇਲੀਆ ਵਾਸੀਆਂ ਲਈ ਕੀਤੀਆਂ ਹਨ।

ਅਤੇ ਜੋ ਉਦਾਹਰਣ ਤੁਸੀਂ ਤਹਿ ਕੀਤੀ ਹੈ, ਅਤੇ ਉਹ ਅਗਵਾਈ ਜੋ ਤੁਸੀਂ ਆਪਣੇ ਭਾਈਚਾਰਿਆਂ ਵਿੱਚ ਪ੍ਰਦਾਨ ਕੀਤੀ ਹੈ।

ਮੈਂ ਬਹੁਤ ਸਾਰੇ ਭਾਈਚਾਰਿਆਂ ਲਈ ਜਾਣਦਾ ਹਾਂ, ਇਸਦੇ ਕਾਰਨ ਤੁਹਾਡੇ ਰਵਾਇਤੀ ਇਕੱਠਾਂ ਵਿੱਚ ਭਾਰੀ ਵਿਘਨ ਪਿਆ ਹੈ। ਪਰ ਤੁਹਾਡੇ ਸਬਰ ਅਤੇ ਲਚਕੀਲੇਪਣ, ਅਤੇ ਤੁਹਾਡੇ ਵੱਲੋਂ ਮੁਸ਼ਕਿਲ ਦੇ ਇਸ ਸਾਲ ਵਿੱਚ ਦਿਖਾਈ ਗਈ ਦਿਆਲਤਾ ਅਤੇ ਦੇਖਭਾਲ ਨੇ ਬਹੁਤ ਵੱਡਾ ਫਰਕ ਲਿਆਂਦਾ ਹੈ।

ਇਹ ਬਜਟ ਆਸਟ੍ਰੇਲੀਆ ਦੀ ਮੁੜ-ਬਹਾਲੀ ਨੂੰ ਸੁਰੱਖਿਅਤ ਕਰਨ ਦੀ ਯੋਜਨਾ ਹੈ।

ਇਸ ਨੂੰ ਇਹ ਯਕੀਨੀ ਬਨਾਉਣ ਉੱਤੇ ਤਿਆਰ ਕੀਤਾ ਜਾਵੇਗਾ ਕਿ ਅਸੀਂ ਉਹ ਚੀਜ਼ਾਂ ਕਰਦੇ ਰਹਾਂਗੇ, ਜੋ ਕੰਮ ਕਰ ਰਹੀਆਂ ਹਨ; ਖਾਸ ਤੌਰ ਉੱਤੇ ਰੁਜ਼ਗਾਰ ਨੂੰ ਵਧਾਉਣਾ, ਅਤੇ ਬੇਰੁਜ਼ਗਾਰੀ ਘੱਟ ਕਰਨਾ।

ਇਹ ਇਸ ਲਈ ਹੈ ਕਿਉਂਕਿ ਹੋਰ ਵੀ ਆਸਟ੍ਰੇਲੀਆ ਵਾਸੀ ਲੋਕਾਂ ਨੂੰ ਕੰਮ ਉੱਤੇ ਵਾਪਸ ਲਿਆਉਣ ਨਾਲ ਉਨ੍ਹਾਂ ਦੇ ਸਾਧਨਾਂ ਦੀ ਅਤੇ ਮਹਾਂਮਾਰੀ ਦੇ ਪ੍ਰਭਾਵਾਂ ਨਾਲ ਨਜਿੱਠਣ ਦੀ ਯੋਗਤਾ ਵਧਦੀ ਹੈ, ਜੋ ਅਸੀਂ ਜਾਣਦੇ ਹਾਂ ਕਿ ਆਉਣ ਵਾਲੇ ਕੁਝ ਸਮੇਂ ਲਈ ਇੱਥੇ ਰਹਿਣਗੇ।

ਬਜਟ ਮੰਨਦਾ ਹੈ ਕਿ 10 ਵਿੱਚੋਂ ਅੱਠ ਨੌਕਰੀਆਂ ਨਿੱਜੀ ਖੇਤਰ ਵਿੱਚ ਹਨ।

ਇਕ ਟਿਕਾਊ ਮੁੜ-ਬਹਾਲੀ ਲਈ ਇਕ ਮਜ਼ਬੂਤ ਨਿੱਜੀ ਖੇਤਰ ਦੀ ਲੋੜ ਹੁੰਦੀ ਹੈ।

ਇਸ ਦਾ ਮਤਲਬ ਹੈ ਕਿ ਸਾਡੇ ਬਹੁ-ਸਭਿਆਚਾਰਕ ਭਾਈਚਾਰਿਆਂ ਅਤੇ ਨਾਗਰਿਕਾਂ ਦਾ ਸਹਿਯੋਗ ਕਰਨਾ, ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਣਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕ ਹਨ।

ਬਜਟ ਵਿੱਚ 10 ਮਿਲੀਅਨ ਤੋਂ ਵੱਧ, ਘੱਟ ਅਤੇ ਮੱਧ ਆਮਦਨ ਕਮਾਉਣ ਵਾਲਿਆਂ ਨੂੰ ਵਾਧੂ ਟੈਕਸ ਕਟੌਤੀ ਪ੍ਰਦਾਨ ਕੀਤੀ ਗਈ ਹੈ – ਜੋ ਵਿਅਕਤੀਆਂ ਨੂੰ 1,080 ਡਾਲਰ ਜਾਂ ਜੋੜਿਆਂ ਨੂੰ 2,160 ਡਾਲਰ ਤੱਕ ਦਾ ਲਾਭ ਪਹੁੰਚਾਉਂਦੀ ਹੈ।

ਨਤੀਜੇ ਵਜੋਂ, ਸਥਾਨਕ ਕਾਰੋਬਾਰਾਂ ਵਿੱਚ ਖਰਚ ਕਰਨ ਲਈ ਵਧੇਰੇ ਪੈਸਾ ਹੋਵੇਗਾ, ਜਿਸ ਨਾਲ ਉਹਨਾਂ ਨੂੰ ਇਕ ਵਾਧੂ ਕਾਮਾ ਰੱਖਣ, ਵਾਧੂ ਸ਼ਿਫਟ ਦੀ ਪੇਸ਼ਕਸ਼ ਕਰਨ ਜਾਂ ਨਵਾਂ ਸਾਜ਼ੋ-ਸਾਮਾਨ ਖਰੀਦਣ ਦਾ ਭਰੋਸਾ ਮਿਲੇਗਾ।

ਹੋਰ ਨੌਕਰੀਆਂ ਪੈਦਾ ਕਰਨ ਲਈ, ਪਿਛਲੇ ਸਾਲ ਦੇ ਬਜਟ ਵਿੱਚ ਕੀਤੇ ਐਲਾਨ ਅਨੁਸਾਰ, ਸਰਕਾਰ ਅਸਥਾਈ ਤੌਰ ਤੇ ਮੁੱਲ ਨੂੰ ਪੂਰੀ ਤਰ੍ਹਾਂ ਚੁਕਾਉਣ ਅਤੇ ਘਾਟੇ ਨੂੰ ਵਾਪਸ ਲੈ ਕੇ ਜਾਣ ਦਾ ਉਪਾਵਾਂ ਨੂੰ ਇਕ ਹੋਰ ਸਾਲ ਲਈ ਵਧਾ ਰਹੀ ਹੈ।

ਇਹ 11.5 ਮਿਲੀਅਨ ਆਸਟ੍ਰੇਲੀਆ ਵਾਸੀਆਂ ਨੂੰ ਰੁਜ਼ਗਾਰ ਦੇਣ ਵਾਲੇ 99 ਪ੍ਰਤੀਸ਼ਤ ਤੋਂ ਵੱਧ ਕਾਰੋਬਾਰਾਂ ਨੂੰ, ਉਸ ਸਾਲ ਵਿੱਚ ਕਿਸੇ ਵੀ ਮੁੱਲ ਦੀਆਂ ਯੋਗ ਮੁੱਲ ਘਟਣ ਵਾਲੀਆਂ ਸੰਪਤੀਆਂ ਦੀ ਪੂਰੀ ਲਾਗਤ ਕੱਟਣ ਦੀ ਆਗਿਆ ਦੇਵੇਗਾ, ਜਿਸ ਵਿੱਚ ਉਨ੍ਹਾਂ ਨੂੰ ਸਥਾਪਤ ਕੀਤਾ ਜਾਂਦਾ ਹੈ।

ਕੈਫੇ ਜਾਂ ਰੈਸਟੋਰੈਂਟ ਇਕ ਨਵਾਂ ਫਰਿੱਜ ਜਾਂ ਗਰਿੱਲ ਖਰੀਦ ਸਕਦਾ ਹੈ, ਕਾਰੀਗਰ ਵਿਅਕਤੀ ਇਕ ਨਵਾਂ ਯੂਟ ਲੈ ਸਕਦਾ ਹੈ।

ਅਤੇ ਜਿਹੜੀਆਂ ਕੰਪਨੀਆਂ ਔਖਿਆਈ ਵਿੱਚੋਂ ਲੰਘ ਰਹੀਆਂ ਹਨ, ਉਹ ਪਹਿਲਾਂ ਪਏ ਆਪਣੇ ਘਾਟੇ ਦੀ ਵਰਤੋਂ ਕਰਨ ਦੇ ਯੋਗ ਹਨ – ਜਿਸ ਨਾਲ ਉਹਨਾਂ ਨੂੰ ਹੁਣੇ ਨਕਦ ਪ੍ਰਵਾਹ ਪ੍ਰਦਾਨ ਹੋਵੇਗਾ।

ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ, ਨੌਜਵਾਨ ਆਸਟ੍ਰੇਲੀਆ ਵਾਸੀਆਂ ਨੂੰ ਨੌਕਰੀ ਉੱਤੇ ਰੱਖਣ – ਅਤੇ ਉਨ੍ਹਾਂ ਨੂੰ ਸ਼ੁਰੂਆਤ ਦੇਣ ਵਿੱਚ ਹਮੇਸ਼ਾਂ ਆਗੂ ਰਹਿੰਦੇ ਹਨ।

ਅਸੀਂ ਨੌਕਰੀ ਲੱਭਣ ਵਾਲਿਆਂ ਨੂੰ ਹੁਨਰਮੰਦ ਬਣਾਉਣ, ਅਤੇ ਹੁਨਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੋਰ 163,000 ਨਵੇਂ ਸਿਖਲਾਈ ਸਥਾਨਾਂ ਵਿੱਚ ਸਹਿਯੋਗ ਕਰਨ ਲਈ ਜੌਬਟ੍ਰੇਨਰ ਫੰਡ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁੱਗਣਾ ਕਰ ਰਹੇ ਹਾਂ।

ਬਜਟ, ਨੌਜਵਾਨਾਂ ਨੂੰ ਨੌਕਰੀ ਦਿਵਾਉਣ ਵਿੱਚ ਮਦਦ ਕਰਨ ਲਈ 170,000 ਤੋਂ ਵੱਧ ਨਵੀਆਂ ਸ਼ਾਗਿਰਦੀਆਂ (ਅਪਰੈਂਟਿਸਸ਼ਿਪ) ਤੇ ਸਿੱਖਲਾਈਆਂ (ਟ੍ਰੇਨੀਸ਼ਿਪ) ਅਤੇ 5,000 ਉੱਚ ਸਿੱਖਿਆ ਦੇ ਛੋਟੇ ਕੋਰਸਾਂ ਲਈ ਵੀ ਮਾਲੀ ਸਹਾਇਤਾ ਦਿੰਦਾ ਹੈ।

ਅੰਤ ਵਿੱਚ, ਮੈਂ ਪਰਿਵਾਰ ਦੇ ਜੀਆਂ ਤੋਂ ਵਿਦੇਸ਼ਾਂ ਵਿੱਚ ਵੱਖ ਹੋਣ ਦੀ ਮੁਸ਼ਕਿਲ ਨੂੰ ਸਮਝਦਾ ਹਾਂ।

ਪਰ ਹੁਣ ਜੇ ਅਸੀਂ ਆਸਟ੍ਰੇਲੀਆ ਵਾਸੀਆਂ ਨੂੰ ਸੁਰੱਖਿਅਤ ਰੱਖਣਾ ਹੈ, ਅਤੇ ਇਹ ਯਕੀਨੀ ਬਨਾਉਣਾ ਹੈ ਕਿ ਸਾਡੀ ਆਰਥਿਕਤਾ ਅੱਗੇ ਵਧਦੀ ਜਾ ਸਕਦੀ ਹੈ, ਤਾਂ ਇਸ ਲਈ ਇਹ ਅਜਿਹਾ ਹੀ ਰਹਿਣਾ ਲਾਜ਼ਮੀ ਹੈ।

ਮੈਂ ਆਪਣੇ ਬਹੁ-ਸਭਿਆਚਾਰਕ ਭਾਈਚਾਰਿਆਂ ਅਤੇ ਉਨ੍ਹਾਂ ਦੇ ਆਗੂਆਂ ਦਾ ਇਨ੍ਹਾਂ ਮਹੱਤਵਪੂਰਣ ਮੁੱਦਿਆਂ ਉੱਤੇ ਸਬਰ ਅਤੇ ਸਮਝ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।

ਸਾਡੀ ਮੁੜ-ਬਹਾਲੀ ਯੋਜਨਾ ਇਹ ਸੁਨਿਸ਼ਚਿਤ ਕਰੇਗੀ ਕਿ ਅਸੀਂ ਰਸਤੇ ਉੱਤੇ ਚਲਦੇ ਰਹਾਂਗੇ।

ਮੈਂ ਬਹੁ-ਸਭਿਆਚਾਰਕ ਆਸਟ੍ਰੇਲੀਆ ਦੇ ਯੋਗਦਾਨ ਦੀ ਬਹੁਤ ਸ਼ਲਾਘਾ ਕਰਦਾ ਹਾਂ – ਜਿਸ ਵਿੱਚ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਨਾਲ ਰਲ ਕੇ ਕੰਮ ਕਰਨਾ ਵੀ ਸ਼ਾਮਲ ਹੈ।

ਦੇਸ਼ ਭਰ ਵਿੱਚ ਸਾਡੇ ਬਹੁ-ਸਭਿਆਚਾਰਕ ਭਾਈਚਾਰਿਆਂ ਨੇ ਇਕ ਅਸਾਧਾਰਣ ਕੰਮ ਕੀਤਾ ਹੈ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor