Punjab

ਪ੍ਰਧਾਨ ਮੰਤਰੀ ਪੰਜਾਬ ਦੀਆਂ ਸਰਹੱਦਾਂ ਦੇ ਅਸਲ ਹਾਲਾਤਾਂ ਦੀ ਸਮੀਖਿਆ ਕਰਨ – ਔਜਲਾ

ਅੰਮ੍ਰਿਤਸਰ – ਅੰਮ੍ਰਿਤਸਰ ਵਿਖੇ ਬੀ.ਐੱਸ.ਐੱਫ. ਕੈਂਪਸ ਵਿੱਚ ਜਵਾਨ ਵੱਲੋਂ ਆਪਣੇ ਹੀ ਸਾਥੀਆਂ ‘ਤੇ ਫਾਇਰਿਮੰਗ ਮਾਮਲੇ ਪਿੱਛੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸਰਹੱਦਾਂ ਦੇ ਅਸਲ ਹਾਲਾਤਾਂ ਦੀ ਸਮੀਖਿਆ ਕਰਨ।

ਗੁਰਜੀਤ ਔਜਲਾ ਨੇ ਇੱਕ ਟਵੀਟ ਕਰਕੇ ਕਿਹਾ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਪੰਜਾਬ ਦੇ ਬਾਰਡਰਾਂ ‘ਤੇ ਜ਼ਿਆਦਾ ਡਿਊਟੀ ਕਰਨੀ ਪੈਂਦੀ ਹੈ ਇਸ ਸਬੰਧ ਵਿੱਚ ਮੈਂ ਪਹਿਲਾਂ ਵੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਸੀ। ਇਸ ਪਿੱਠੋਂ ਇਹ ਮੁੱਦਾ ਲੋਕ ਸਭਾ ਵਿੱਚ ਵਿੱਚ ਵੀ ਚੁੱਕਿਆ ਗਿਆ ਸੀ ਤੇ ਹੁਣ ਮੈਂ ਪੀ.ਐੱਮ. ਨਰਿੰਦਰ ਮੋਦੀ ਤੋਂ ਮੰਗ ਕਰਦਾ ਹਾਂ ਕਿ ਉਹ ਪੰਜਾਬ ਦੀਆਂ ਸਰਹੱਦਾਂ ਦੇ ਅਸਲ ਹਾਲਾਤਾਂ ਦੀ ਸਮੀਖਿਆ ਕਰਨ।

ਦੱਸਣੋਗ ਹੈ ਕਿ ਅੱਜ ਅੰਮ੍ਰਿਤਸਰ ਸਥਿਤ ਬੀ.ਐੱਸ.ਐੱਫ. ਦੇ ਖਾਸਾ ਕੈਂਪਸ ਵਿੱਚ ਡਿਊਟੀ ਤੋਂ ਪ੍ਰੇਸ਼ਾਨ ਚੱਲਦੇ ਇੱਕ ਜਵਾਨ ਨੇ ਆਪਣੇ ਹੀ ਸਾਥੀ ਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਵਿੱਚ ਪੰਜ ਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ, ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇੰਨਾ ਹੀ ਨਹੀਂ ਆਪਣੇ ਸਾਥੀਆਂ ਨੂ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਦਿੱਤੀ। ਗੋਲੀਬਾਰੀ ਵਿੱਚ 10 ਤੋਂ ਵੱਧ ਜ਼ਖ਼ਮੀ ਹੋਏ ਹਨ। ਹਾਲਾਂਕਿ ਬੀਐਸਐਫ ਜਵਾਨ ਵੱਲੋਂ ਗੋਲੀਬਾਰੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਖੁੱਡੀਆਂ ਲਈ ਕੀਤਾ ਪ੍ਰਚਾਰ, ਬਠਿੰਡਾ ‘ਚ ਕੀਤੀ ਵਿਸ਼ਾਲ ਜਨਸਭਾ, ਲੋਕਾਂ ਨੂੰ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਕੀਤੀ ਅਪੀਲ

editor

ਭਗਵੰਤ ਮਾਨ ਨੇ ਲੋਕਾਂ ਨੂੰ ‘ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ’ ਸੁਣਾ ਕੇ ਸੁਖਬੀਰ ‘ਤੇ ਲਈ ਚੁਟਕੀ 

editor

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

editor