Literature

ਪ੍ਰੋ. ਜਸਵੰਤ ਸਿੰਘ ਦੇ ਕਾਵਿ ਸੰਗ੍ਰਹਿ ‘ਦੂਜਾ ਹਿਟਲਰ *ਤੇ ਗੋਸ਼ਟੀ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਪ੍ਰੋ. ਜਸਵੰਤ ਸਿੰਘ ਰਚਿਤ ਪਲੇਠੇ ਕਾਵਿ ਸੰਗ੍ਰਹਿ ‘ਦੂਜਾ ਹਿਟਲਰ* ਉਪਰ ਇਕ ਯਾਦਗਾਰੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ*, ਸ.ਮਨਜੀਤ ਸਿੰਘ ਨਾਰੰਗ (ਸਾਬਕਾ ਆਈ.ਏ.ਐਸ.),ਡਾ. ਭੀਮਇੰਦਰ ਸਿੰਘ, ਕੁਲਵੰਤ ਸਿੰਘ,ਨਾਟਕਕਾਰ ਕਪੂਰ ਸਿੰਘ ਘੁੰਮਣ ਦੀ ਸਪੁੱਤਰੀ ਅਤੇ ਲੇਖਿਕਾ—ਅਦਾਕਾਰਾ ਪ੍ਰੋਫੈਸਰ ਸਵਰਾਜ ਘੁੰਮਣ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਆਦਿ ਸ਼ਾਮਿਲ ਸਨ। ਡਾ. ‘ਆਸ਼ਟ* ਨੇ ਕਿਹਾ ਕਿ ਪੰਜਾਬੀ ਸਾਹਿਤ ਸਾਹਿਤਕਾਰਾਂ ਦੀਆਂ ਤਿੰਨ ਪੀੜ੍ਹੀਆਂ ਦਾ ਗੁਲਦਸਤਾ ਹੈ ਜਿਸ ਦੀ ਮਹਿਕ ਚੌਪਾਸੀਂ ਫੈਲ ਰਹੀ ਹੈ ਅਤੇ ਇਕ ਵਰਕਸ਼ਾਪ ਦੇ ਰੂਪ ਵਿਚ ਨਵੀਂ ਪੀੜ੍ਹੀ ਦੀ ਅਗਵਾਈ ਕਰ ਰਹੀ ਹੈ। ਮੁੱਖ ਮਹਿਮਾਨ ਸ. ਮਨਜੀਤ ਸਿੰਘ ਨਾਰੰਗ (ਸਾਬਕਾ ਆਈ.ਏ.ਐਸ.) ਨੇ ਕਿਹਾ ਕਿ ਇਕ ਚੇਤੰਨ ਸਾਹਿਤਕਾਰ ਵਹਿਮ ਭਰਮ ਅਤੇ ਪਿਛਾਂਹਖਿੱਚੂ ਸੋਚ ਦਾ ਖ਼ਾਤਮਾ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੋਇਆ ਸਮਾਜ ਦੀ ਸੁਚੱਜੀ ਅਗਵਾਈ ਕਰਦਾ ਹੈ। ਪ੍ਰੋਫੈਸਰ ਸਵਰਾਜ ਘੁੰਮਣ ਨੇ ਕਿਹਾ ਕਿ ਇਸ ਸਮਾਗਮ ਵਿਚ ਸਾਹਿਤਕਾਰਾਂ ਵੱਲੋਂ ਪੜ੍ਹੀਆਂ ਗਈਆਂ ਲਿਖਤਾਂ ਅਜੋਕੇ ਸਮਾਜ ਦਾ ਦਰਪਣ ਹਨ ਜੋ ਮਾਨਸਿਕਤਾ ਨੂੰ ਕੁਰੇਦਦੀਆਂ ਹਨ।ਡਾ. ਭੀਮਇੰਦਰ ਸਿੰਘ ਨੇ ਪੁਸਤਕ ‘ਦੂਜਾ ਹਿਟਲਰ* ਦੇ ਹਵਾਲੇ ਨਾਲ ਕਿਹਾ ਕਿ ਪ੍ਰੋ. ਜਸਵੰਤ ਸਿੰਘ ਕੋਲ ਸਮਾਜਕ ਕੁਸੰਗਤੀਆਂ ਨੂੰ ਵੇਖਣ ਅਤੇ ਉਹਨਾਂ ਨੂੰ ਕਲਾਮਈ ਢੰਗ ਨਾਲ ਪੇਸ਼ ਕਰਨ ਦੀ ਸਮਰੱਥਾ ਹੈ ਜੋ ਇਸ ਗੱਲ ਦੀ ਜ਼ਾਮਨ ਹੈ ਕਿ ਉਹ ਭਵਿੱਖ ਦਾ ਇਕ ਚੰਗਾ ਕਵੀ ਸਿੱਧ ਹੋਵੇਗਾ ਜਦੋਂ ਕਿ ਅਵਤਾਰ ਸਿੰਘ ਦੀਪ ਨੇ ਇਸ ਪੁਸਤਕ ਦੇ ਵਸਤੂ ਜਗਤ ਸੰਬੰਧੀ ਵਿਸ਼ੇਸ਼ਤਾਵਾਂ ਨੂੰ ਉਭਾਰਿਆ। ਪ੍ਰੋ.ਜਸਵੰਤ ਸਿੰਘ ਨੇ ਆਪਣੇ ਸੰਗ੍ਰਹਿ ਵਿਚੋਂ ਕੁਝ ਕਵਿਤਾਵਾਂ ਪੜ੍ਹੀਆਂ ਜਦੋਂ ਕਿ ਸ. ਕੁਲਵੰਤ ਸਿੰਘ ਨੇ ਸਾਵਣ ਮਹੀਨੇ ਨਾਲ ਸੰਬੰਧਤ ਵਿਸ਼ੇਸ਼ ਕਵਿਤਾ ਰਾਹੀਂ ਜਜ਼ਬਾਤ ਸਾਂਝੇ ਕੀਤੇ।ਇਸ ਦੌਰਾਨ ਸ੍ਰੀ ਬਲਦੇਵ ਸਿੰਘ ਬਿੰਦਰਾ ਨੇ ਆਪਣੀ ਸੰਸਥਾ ਵੱਲੋਂ ਡਾ. ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨਿਤ ਕੀਤਾ ਗਿਆ।
ਦੂਜੇ ਦੌਰ ਵਿਚ ਜੋਗਾ ਸਿੰਘ ਧਨੌਲਾ,ਪਰਮਦੀਪ ਕੌਰ ਘੱਗਾ, ਬਲਵਿੰਦਰ ਸਿੰਘ ਭੱਟੀ,ਅਮਰ ਗਰਗ ਕਲਮਦਾਨ (ਧੂਰੀ),ਨਵਦੀਪ ਸਿੰਘ ਮੁੰਡੀ,ਸੁਖਵਿੰਦਰ ਕੌਰ ਆਹੀ, ਦਵਿੰਦਰ ਪਟਿਆਲਵੀ, ਸੁਰਿੰਦਰ ਕੌਰ ਬਾੜਾ, ਮਨਜੀਤ ਪੱਟੀ, ਦੀਦਾਰ ਖ਼ਾਨ ਧਬਲਾਨ,ਚਹਿਲ ਜਗਪਾਲ, ਬਲਬੀਰ ਸਿੰਘ ਦਿਲਦਾਰ,ਕ੍ਰਿਸ਼ਨ ਧੀਮਾਨ,ਬਚਨ ਸਿੰਘ ਗੁਰਮ,ਗੁਰਨਾਮ ਸਿੰਘ,ਛੱਜੂ ਰਾਮ ਮਿੱਤਲ, ਬਲਦੇਵ ਸਿੰਘ ਬਿੰਦਰਾ,ਸੁਖਵਿੰਦਰ ਕੌਰ,ਚਰਨ ਪੁਆਧੀ,ਨਿਰਮਲਾ ਗਰਗ, ਹਰਦੀਪ ਕੌਰ ਜੱਸੋਵਾਲ, ਕੁਲਦੀਪ ਪਟਿਆਲਵੀ,ਸ਼ਿਸ਼ਨ ਕੁਮਾਰ ਅਗਰਵਾਲ,ਸਤੀਸ਼ ਵਿਦਰੋਹੀ,ਸਵਿੰਦਰ ਸਵੀ,ਲਛਮਣ ਸਿੰਘ ਤਰੌੜਾ,ਲੈਕਚਰਾਰ ਨੈਬ ਸਿੰਘ ਬਦੇਸ਼ਾ,ਕੁਣਾਲ ਦੱਤ, ਹਰਸ਼ ਸ਼ਰਮਾ, ਸ਼ਾਮ ਸਿੰਘ ਪ੍ਰੇਮ,ਸੰਜੇ ਦਰਦੀ ਆਦਿ ਵੱਡੀ ਗਿਣਤੀ ਵਿਚ ਲੇਖਕਾਂ—ਕਵੀਆਂ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਪੜ੍ਹੀਆਂ।ਸਮਾਗਮ ਵਿਚ ਐਮ.ਐਸ.ਜੱਗੀ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਰੰਧਾਵਾ,ਜਸਵਿੰਦਰ ਸਿੰਘ, ਗੋਪਾਲ ਸ਼ਰਮਾ ਵੀ ਹਾਜ਼ਰ ਸਨ। ਅੰਤ ਵਿਚ ਸਭਾ ਵੱਲੋਂ ਕੁਝ ਹੋਰ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।
ਫੋਟੋ ਕੈਪਸ਼ਨ : ਡਾ. ਦਰਸ਼ਨ ਸਿੰਘ ‘ਆਸ਼ਟ* ਦਾ ਸਨਮਾਨ ਕਰਦੇ ਹੋਏ ਮਨਜੀਤ ਸਿੰਘ ਨਾਰੰਗ ਸਾਬਕਾ ਆਈ.ਏ.ਐਸ., ਬਲਦੇਵ ਸਿੰਘ ਬਿੰਦਰਾ,ਪੋ੍ਰ. ਸਵਰਾਜ ਘੁੰਮਣ, ਡਾ. ਭੀਮਇੰਦਰ ਸਿੰਘ,ਕੁਲਵੰਤ ਸਿੰਘ, ਪ੍ਰੋ. ਜਸਵੰਤ ਸਿੰਘ, ਬਾਬੂ ਸਿੰਘ ਰੈਹਲ,ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ।
ਰਿਪੋਰਟ : ਦਵਿੰਦਰ ਪਟਿਆਲਵੀ ਪ੍ਰਚਾਰ ਸਕੱਤਰ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin