Punjab

ਬਲਾਗਰ ਭਾਨਾ ਸਿੱਧੂ ’ਤੇ ਹੋਇਆ ਤੀਜਾ ਪਰਚਾ

ਅਬੋਹਰ – ਲੁਧਿਆਣਾ ਦੇ ਸੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਭਾਨਾ ਖਿਲਾਫ ਤੀਜਾ ਮੁਕੱਦਮਾ ਦਰਜ ਹੋ ਗਿਆ ਹੈ। ਇਹ ਮੁਕੱਦਮਾ ਅਬੋਹਰ ਵਿੱਚ ਇੱਕ ਏਜੰਟ ਵੱਲੋਂ ਕਰਵਾਇਆ ਗਿਆ ਹੈ। ਏਜੰਟ ਨੇ ਆਪਣੇ ਭਾਨਾ ਖਿਲਾਫ ਡਰਾਉਣ-ਧਮਕਾਉਣ ਤੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ਲਾਏ ਹਨ। ਆਪਣੇ ਬਿਆਨ ਵਿੱਚ ਏਜੰਟ ਨੇ ਕਿਹਾ ਕਿ ਉਸ ਨੇ ਅਰਸ਼ਦੀਪ ਨਾਂ ਦੇ ਨੌਜਵਾਨ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ। ਉਹ ਨੌਜਵਾਨ ਕੈਨੇਡਾ ਜਾ ਕੇ ਆਪਣੀ ਮਰਜ਼ੀ ਨਾਲ ਵਾਪਸ ਆ ਗਿਆ ਪਰ ਵਾਪਸ ਆਉਣ ਮਗਰੋਂ ਨੌਜਵਾਨ ਨੇ ਉਸ ਤੋਂ ਨਾਜਾਇਜ਼ ਪੈਸੇ ਮੰਗੇ ਤੇ ਥਾਣੇ ਮੂਹਰੇ ਧਰਨਾ ਲਾ ਦਿੱਤਾ। ਉਸ ਨੂੰ ਇਸ ਮਾਮਲੇ ਵਿੱਚ ਡਰਾਉਣ ਧਮਕਾਉਣ ਦੇ ਕਈਆਂ ਦੇ ਫੋਨ ਆਏ, ਜਿਨ੍ਹਾਂ ਵਿੱਚ ਇੱਕ ਭਾਨਾ ਸਿੱਧੂ ਵੀ ਸੀ। ਇਸ ਐੱਫ.ਆਈ.ਆਰ. ਵਿੱਚ ਭਾਨਾ ਸਿੱਧੂ ਦੇ ਨਾਲ ਦੋ ਹੋਰ ਲੋਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ ਤਾਂ ਅਰਸ਼ਦੀਪ ਹੀ ਹੈ। ਦੱਸ ਦੇਈਏ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਭਾਨਾ ਸਿੱਧੂ ਨੂੰ 20 ਜਨਵਰੀ ਨੂੰ ਗਿ੍ਰਫਤਾਰ ਕੀਤਾ ਸੀ, ਇਸ ਕੇਸ ਵਿੱਚ ਜ਼ਮਾਨਤ ਮਿਲਣ ਮਗਰੋਂ ਪਟਿਆਲਾ ‘ਚ ਉਸ ਖਿਲਾਫ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਸਿੱਧੂ ਖ਼ਿਲਾਫ਼ ਧਾਰਾ 379 ਬੀ, 323, 341, 506, 34 ਆਈ.ਪੀ.ਸੀ ਤਹਿਤ ਕੇਸ ਨੰਬਰ 8 ਦਰਜ ਕੀਤਾ ਹੈ। ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਟਰੈਵਲ ਏਜੰਟ ਇੰਦਰਜੀਤ ਕੌਰ ਦੇ ਬਿਆਨਾਂ ’ਤੇ ਉਸ ਨੂੰ ਧਮਕਾ ਕੇ ਪੈਸੇ ਮੰਗਣ ਦੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਫਿਲਹਾਲ ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਨੂੰ ਐਤਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇੰਦਰਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਇਮੀਗ੍ਰੇਸ਼ਨ ਵਿੱਚ ਕੰਮ ਕਰਦੀ ਹੈ। 30 ਅਗਸਤ, 2023 ਨੂੰ ਭਾਨਾ ਸਿੱਧੂ ਨੇ ਫ਼ੋਨ ਕਰਕੇ ਕਿਹਾ ਕਿ ਮੇਰੇ ਫ਼ੋਨ ’ਤੇ 10 ਹਜ਼ਾਰ ਰੁਪਏ ਪਾਏ ਨਹੀਂ ਤਾਂ ਅਸੀਂ ਤੇਰੇ ਘਰ ਦੇ ਬਾਹਰ ਧਰਨਾ ਦਿਆਂਗੇ। ਜਦੋਂ ਔਰਤ ਨੇ ਉਸ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕੀਤਾ ਤਾਂ ਕਿਸਾਨ ਯੂਨੀਅਨ ਨੇ ਸ਼ਾਮ ਨੂੰ ਉਸ ਦੇ ਘਰ ਬਾਹਰ ਧਰਨਾ ਦਿੱਤਾ। ਔਰਤ ਨੇ 112 ’ਤੇ ਸ਼ਿਕਾਇਤ ਦਰਜ ਕਰਵਾਈ ਅਤੇ ਧਰਨਾ ਚੁਕਵਾਇਆ।

Related posts

ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ‘ਆਪ’ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

editor

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਅੰਦਰ ਲਹਿਰ ਚੱਲ ਰਹੀ ਹੈ, 1 ਜੂਨ ਨੂੰ ਸਿੱਖ ਕੌਮ ਤੇ ਪੰਜਾਬੀ ਆਪਣੀ ਖੇਤਰੀ ਪਾਰਟੀ ਲਈ ਵੋਟਿੰਗ ਕਰਨਗੇ : ਪੀਰਮੁਹੰਮਦ

editor

ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਵੱਲੋਂ ਪ੍ਰੈਸ ਕਾਨਫ਼ਰੰਸ

editor