Bollywood

ਮੇਰਾ ਪਹਿਲਾ ਕਿਸਿੰਗ ਸੀਨ ਹੈ ਇਹ : ਆਸ਼ਾ ਨੇਗੀ

ਆਸ਼ਾ ਨੇਗੀ ਟੈਲੀਵਿਜ਼ਨ ਦਾ ਜਾਣਿਆ-ਪਛਾਣਿਆ ਨਾਂਅ ਹੈ। ਆਸ਼ਾ ਨੇ ਏਕਤਾ ਕਪੂਰ ਦੇ ਸ਼ੋਅ ’ਪਵਿੱਤਰ ਰਿਸ਼ਤਾ’ ਨਾਲ ਅਭਿਨੈ ਦੀ ਸ਼ੁਰੂਆਤ ਕਰਦਿਆਂ ਇੱਕ ਲੰਬਾ ਰਸਤਾ ਤੈਅ ਕੀਤਾ ਹੈ। ਉਨ੍ਹਾਂ ਦਾ ਵੈੱਬ ਸ਼ੋਅ ’ਬਾਰਿਸ਼ ਸੀਜ਼ਨ 2’ ਵੀ ਪਬਲਿਕ ਡਿਮਾਂਡ ’ਤੇ ਵਾਪਸ ਆ ਰਿਹਾ ਹੈ। ਪੇਸ਼ ਹਨ ਆਸ਼ਾ ਨੇਗੀ ਨਾਲ ਗੱਲਬਾਤ ਦੇ ਕੁਝ ਅੰਸ਼ :
& ਇਸ ਸ਼ੋਅ ਨਾਲ ਮੰਨੀਏ ਕਿ ਜਤਿੰਦਰ ਅਭਿਨੈ ਦੀ ਦੁਨੀਆ ਵਿੱਚ ਵਾਪਸੀ ਕਰ ਰਹੇ ਹਨ। ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
– ਬਹੁਤ ਮਜ਼ੇਦਾਰ ਤਜਰਬਾ ਰਿਹਾ। ਜੀਤੂ ਜੀ ਇੰਨੇ ਕਿਊਟ ਹਨ ਕਿ ਜਦੋਂ ਲਾਈਨਾਂ ਬੋਲਦੇ ਤਾਂ ਪੁੱਛਦੇ ਕਿ ਸਹੀ ਹੋਇਆ ਜਾਂ ਨਹੀਂ, ਤੁਸੀਂ ਲੋਕ ਬਹੁਤ ਮਾਹਿਰ ਹੋ ਅਭਿਨੈ ’ਚ। ਬੱਸ ਸਾਡੇ ਸਾਰਿਆਂ ਦੇ ਸੈੱਟ ’ਤੇ ਬੈਠਣਾ ਉਨ੍ਹਾਂ ਨੂੰ ਇੰਨਾ ਪਸੰਦ ਸੀ ਕਿ ਆਪਣੀ ਵੈਨ ’ਚ ਜਾਣਾ ਪਸੰਦ ਨਹੀਂ ਕਰਦੇ, ਪਰ ਨਿਰਦੇਸ਼ਿਕਾ ਜੋੜੀ ਸੋਚਣ ਲੱਗ ਜਾਂਦੀ ਹੈ ਕਿ ਉਹ ਉਨ੍ਹਾਂ ਨੂੰ ਕਿਵੇਂ ਕੁਝ ਕਹੇ, ਪਰ ਉਹ ਤੁਰੰਤ ਉਨ੍ਹਾਂ ਤੋਂ ਵੀ ਇਜਾਜ਼ਤ ਲੈ ਲਿਆ ਕਰਦੇ। ਪ੍ਰੋਡਿਊਸਰ ਹੋਣ ਦਾ ਅਹਿਸਾਸ ਬਿਲਕੁਲ ਵੀ ਨਹੀਂ ਕਰਾਉਂਦੇ ਸਨ। ਬਹੁਤ ਸੌਖੇ-ਸਿੱਧੇ ਵਿਚਾਰਾਂ ਦੇ ਜੀਤੂ ਜੀ ਨੇ ਸਾਨੂੰ ਆਪਣੇ ਸਮੇਂ ਦੀਆਂ ਢੇਰਾਂ ਕਹਾਣੀਆਂ ਵੀ ਸੁਣਾਈਆਂ ਅਤੇ ਕਿਸ ਤਰ੍ਹਾਂ ਉਹ ਸ਼ਰਾਰਤਾਂ ਕਰਦੇ, ਇਹ ਸਭ ਵੀ ਸੁਣਾਇਆ।
& ਤੁਸੀਂ ’ਬਾਰਿਸ਼ ਸੀਜ਼ਨ 2’ ਵਿੱਚ ਕਿਸਿੰਗ ਦ੍ਰਿਸ਼ ਵੀ ਦਿੱਤਾ ਹੈ, ਕਿਹੋ ਜਿਹਾ ਤਜਰਬਾ ਰਿਹਾ?
– ਸਕਰੀਨ ’ਤੇ ਮੈਂ ਕਿਸਿੰਗ ਦ੍ਰਿਸ਼ ਪਹਿਲੀ ਵਾਰ ਦਿੱਤਾ ਹੈ। ਥੋੜ੍ਹੀ ਨਰਵਸ ਸੀ ਹੀ ਅਤੇ ਕਿੰਨੇ ਮਿੰਟ ਦਾ ਸੀਨ ਹੈ ਇਹ ਤਾਂ ਮੈਨੂੰ ਬਿਲਕੁਲ ਵੀ ਯਾਦ ਨਹੀਂ। ਮੈਨੂੰ ਕੱਲ੍ਹ ਡਿਨਰ ’ਚ ਕੀ ਖਾਧਾ ਉਹ ਵੀ ਯਾਦ ਨਹੀਂ ਰਹਿੰਦਾ, ਇਹ ਬਿਲਕੁਲ ਵੀ ਯਾਦ ਨਹੀਂ ਕਿ ਕਿੰਨੇ ਮਿੰਟ ਲੱਗੇ ਇਸ ਕਿਸਿੰਗ ਸੀਨ ਨੂੰ ਕਰਨ ’ਚ। ਹਾਂ, ਇੰਨਾ ਜ਼ਰੂਰ ਕਹਿ ਸਕਦੀ ਹਾਂ ਕਿ ਇਹ ਸੀਨ ਦੋ-ਤਿੰਨ ਟੇਕਸ ਵਿੱਚ ਪੂਰਾ ਕੀਤਾ ਸੀ।
& ਤੁਸੀਂ ਫਿਲਮ ’ਲੁੱਡੋ’ ਨਾਲ ਡੈਬਿਊ ਕਰ ਰਹੇ ਹੋ। ਇੰਨਾ ਸਮਾਂ ਕਿਉਂ ਲੱਗ ਗਿਆ ਫਿਲਮਾਂ ’ਚ ਐਂਟਰੀ ਲਈ?
– ਫਿਲਮ ’ਲੁੱਡੋ’ ਨਾਲ ਡੈਬਿਊ ਕਰਨ ’ਤੇ ਬਹੁਤ ਉਤਸ਼ਾਹਤ ਮਹਿਸੂਸ ਹੋ ਰਿਹਾ ਹੈ। ਲੇਟ ਜਾਂ ਜਲਦੀ ਕੀ ਹੁੰਦਾ ਹੈ? ਜਦੋਂ ਜਦੋਂ, ਜੋ-ਜੋ ਹੋਣਾ ਹੈ ਉਹ ਅਟੱਲ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਫਿਲਮਾਂ ’ਚ ਲੇਟ ਡੈਬਿਊ ਕਰ ਰਹੀ ਹਾਂ।
& ਕੀ ਇਹ ਸਪੋਰਟ ਫਿਲਮ ਹੈ?
– ਇਹ ਸਪੋਰਟ ਫਿਲਮ ਨਹੀਂ ਹੈ। ਜ਼ਿਆਦਾ ਕੁਝ ਫਿਲਮ ਬਾਰੇ ਨਹੀਂ ਦੱਸਾਂਗੀ। ਇਹ ਫਿਲਮ ਨਿਰਦੇਸ਼ਕ ਅਨੁਰਾਗ ਬਾਸੁ ਦੇ ਨਿਰਦੇਸ਼ਨ ’ਚ ਬਣ ਰਹੀ ਹੈ। ਸਾਡੀ ਫਿਲਮ ’ਲੁੱਡੋ’ ਦਾ ਟ੍ਰੇਲਰ ਲਾਂਚ ਅਪ੍ਰੈਲ 2020 ਨੂੰ ਤੈਅ ਕੀਤਾ ਗਿਆ ਸੀ, ਪਰ ਲਾਕਡਾਊਨ ਦੇ ਕਾਰਨ ਅਸੀਂ ਟ੍ਰੇਲਰ ਲਾਂਚ ਅਤੇ ਇਸ ਫਿਲਮ ਦੀ ਅਨਾਊਂਸਮੈਂਟ ਨਹੀਂ ਕਰ ਸਕੇ। ਇਸ ਲਈ ਮੈਂ ਫਿਲਮ ਬਾਰੇ ਜ਼ਿਆਦਾ ਕੁਝ ਨਹੀਂ ਸ਼ੇਅਰ ਕਰ ਸਕਦੇ।
& ਫਿਲਮ ’ਲੁੱਡੋ’ ਦੀ ਸ਼ੂਟਿੰਗ ਕਿੱਥੇ-ਕਿੱਥੇ ਹੋਈ ਅਤੇ ਕਿੰਨੀ ਸ਼ੂਟਿੰਗ ਹੋ ਚੁੱਕੀ ਹੈ?
-ਇਸ ਬਾਰੇ ਮੈਂ ਇੰਨਾ ਹੀ ਕਹਿ ਸਕਾਂਗੀ ਕਿ ਮੇਰੀ ਸ਼ੂਟਿੰਗ ਬਾਰੇ ਤੁਹਾਨੂੰ ਨਿਰਦੇਸ਼ਕ ਅਨੁਰਾਗ ਬਾਸੁ ਹੀ ਦੱਸ ਸਕਣਗੇ। ਫਿਲਮ ਅਜੇ ਬਹੁਤ ਬਾਕੀ ਹੈ। ਮੈਂ ਅਭਿਸ਼ੇਕ ਬੱਚਨ ਦੇ ਨਾਲ ਕੰਮ ਕਰ ਰਹੀ ਹਾਂ। ਅਭਿਸ਼ੇਕ ਬੱਚਨ ਬਹੁਤ ਹੀ ਸਿੱਧੇ ਅਤੇ ਸਿੰਪਲ ਵਿਅਕਤੀਤਵ ਦੇ ਮਾਲਕ ਹਨ। ਜਿਵੇਂ ਹੀ ਪਹਿਲੇ ਦਿਨ ਮੈਨੂੰ ਮਿਲੇ ਤਾਂ ਖੁਦ ਮੈਨੂੰ ਉਨ੍ਹਾਂ ਨੇ ਹੈਲੋ ਕਿਹਾ। ਇਹ ਉਨ੍ਹਾਂ ਦੀ ਸਭਿਅਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਇਸ ਵਿਹਾਰ ਨਾਲ ਮੈਨੂੰ ਥੋੜ੍ਹਾ ਕੰਫਰਟੇਬਲ ਵੀ ਲੱਗਾ।
& ’ਲੁੱਡੋ’ ਦਾ ਟ੍ਰੇਲਰ ਟਲ ਗਿਆ ਤਾਂ ਦੁੱਖ ਹੋਇਆ ਹੋਵੇਗਾ ਤੁਹਾਨੂੰ?
-ਜੀ, ਪਰ ਪੂਰੀ ਦੁਨੀਆ ’ਚ ਮਹਾਂਮਾਰੀ ਦਾ ਜੋ ਮਾਹੌਲ ਇਸ ਸਮੇਂ ਚੱਲ ਰਿਹਾ ਹੈ ਉਸ ਦੇ ਮੱਦੇਨਜ਼ਰ ਬਾਕੀ ਸਾਰੀਆਂ ਚੀਜ਼ਾਂ ਮਹੱਤਵਪੂਰਨ ਨਹੀਂ ਹਨ। ਮੈਨੂੰ ਪਤਾ ਹੈ ਕਿ ਜਿਵੇਂ ਹੀ ਲਾਕਡਾਊਨ ਖਤਮ ਹੋਵੇਗਾ ਸਾਡੀ ਫਿਲਮ ਵਾਪਸ ਟ੍ਰੈਕ ’ਤੇ ਆ ਜਾਵੇਗੀ। ਮੇਰਾ ਇਹ ਮੰਨਣਾ ਹੈ ਕਿ ਜੋ-ਜੋ ਜਿਸ ਸਮੇਂ ਹੋਣਾ ਹੈ ਸਭ ਸਹੀ ਸਮੇਂ ’ਤੇ ਹੀ ਹੋ ਜਾਵੇਗਾ।

Related posts

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਹੋਏ ਲਾਪਤਾ, ਪਿਤਾ ਨੇ ਦਰਜ ਕਰਵਾਈ ਸ਼ਿਕਾਇਤ

editor

ਆਯੁਸ਼ਮਾਨ ਖੁਰਾਨਾ ਤੇ ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ

editor

ਅਮਿਤਾਭ ਬੱਚਨ ਨੂੰ ਮਿਲਿਆ ‘ਲਤਾ ਦੀਨਾਨਾਥ ਮੰਗੇਸ਼ਕਰ’ ਐਵਾਰਡ

editor