Sport

ਬੋਪੰਨਾ ਇਤਿਹਾਸ ਸਿਰਜਦਿਆਂ ਬਣੇ ਗ੍ਰੈਂਡ ਸਲੈਮ ਜਿੱਤਣ ਵਾਲੇ ਬਣੇ ਸਭ ਤੋਂ ਵੱਧ ਉਮਰ ਦੇ ਖਿਡਾਰੀ

ਮੈਲਬੌਰਨ – ਰੋਹਨ ਬੋਪੰਨਾ ਨੇ ਮੈਥਿਊ ਏਬਡੇਨ ਦੇ ਨਾਲ ਮਿਲ ਕੇ ਸ਼ਨੀਵਾਰ ਨੂੰ ਇੱਥੇ ਸਿਮੋਨ ਬੋਲੇਲੀ ਅਤੇ ਐਂਡਰੀਆ ਵਾਵਾਸੋਰੀ ’ਤੇ ਸ਼ਾਨਦਾਰ ਜਿੱਤ ਨਾਲ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ। ਇਸ ਨਾਲ ਉਹ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਕਾਰਨਾਮਾ ਕਰਨ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ। ਦੂਜਾ ਦਰਜਾ ਪ੍ਰਾਪਤ ਬੋਪੰਨਾ-ਇਬਡੇਨ ਦੀ ਜੋੜੀ ਨੇ ਇੱਕ ਘੰਟੇ 39 ਮਿੰਟ ਤਕ ਚੱਲੇ ਫਾਈਨਲ ਵਿੱਚ ਗੈਰ ਦਰਜਾ ਪ੍ਰਾਪਤ ਜੋੜੀ ਨੂੰ 7-6(0) 7-5 ਨਾਲ ਹਰਾਇਆ। ਇਸ ਤੋਂ ਪਹਿਲਾਂ ਸਿਰਫ਼ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਨੇ ਪੁਰਸ਼ ਟੈਨਿਸ ਵਿੱਚ ਭਾਰਤ ਲਈ ਵੱਡੇ ਖ਼ਿਤਾਬ ਜਿੱਤੇ ਹਨ, ਜਦਕਿ ਸਾਨੀਆ ਮਿਰਜ਼ਾ ਨੇ ਮਹਿਲਾ ਟੈਨਿਸ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਬੋਪੰਨਾ ਦਾ ਇਹ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। 2017 ਵਿੱਚ ਉਨ੍ਹਾਂ ਨੇ ਕੈਨੇਡੀਅਨ ਗੈਬਰੀਏਲਾ ਡਾਬਰੋਵਸਕੀ ਨਾਲ ਫ੍ਰੈਂਚ ਓਪਨ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ। ਬੋਪੰਨਾ 43 ਸਾਲ ਦੀ ਉਮਰ ਵਿੱਚ ਪੁਰਸ਼ ਟੈਨਿਸ ਵਿੱਚ ਗ੍ਰੈਂਡ ਸਲੈਮ ਚੈਂਪੀਅਨ ਬਣਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਉਨ੍ਹਾਂ ਨੇ ਜੀਨ-ਜੂਲੀਅਨ ਰੋਜਰ ਦਾ ਰਿਕਾਰਡ ਤੋੜਿਆ, ਜਿਸ ਨੇ ਮਾਰਸੇਲੋ ਅਰੇਵੋਲਾ ਨਾਲ 2022 ਵਿੱਚ ਫ੍ਰੈਂਚ ਓਪਨ ਪੁਰਸ਼ ਡਬਲਜ਼ ਟਰਾਫੀ ਜਿੱਤੀ ਸੀ। ਬੋਪੰਨਾ ਸੋਮਵਾਰ ਨੂੰ ਜਾਰੀ ਹੋਣ ਵਾਲੀ ਏਟੀਪੀ ਰੈਂਕਿੰਗ ਵਿੱਚ ਨੰਬਰ ਇੱਕ ਖਿਡਾਰੀ ਬਣ ਜਾਣਗੇ।

Related posts

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor

ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਤਵਿਕ-ਚਿਰਾਗ

editor

ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਦਾ ਕਮਾਲ, ਰਿਕਾਰਡ 29 ਵੀਂ ਵਾਰ ਮਾਊਂਟ ਐਵਰੈਸਟ ਕੀਤਾ ਸਰ

editor