International

ਭਾਰਤੀ-ਅਮਰੀਕੀ ਨਿੱਕੀ ਨੇ ਟਰੰਪ ਅਤੇ ਬਾਈਡੇਨ ’ਤੇ ‘ਖੜੂਸ ਬੁੱਢੇ’ ਕਹਿ ਕੇ ਵਿੰਨਿ੍ਹਆ ਨਿਸ਼ਾਨਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਬਣਨ ਦੀ ਭਾਰਤੀ ਅਮਰੀਕੀ ਦਾਅਵੇਦਾਰ ਨਿੱਕੀ ਹੈਲੀ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ‘ਖੜੂਸ ਬੁੱਢੇ’ ‘ਗ੍ਰੰਪੀ ਓਲਡ ਮੈਨ’ ਕਰਾਰ ਦਿੱਤਾ ਹੈ। ਹੈਲੀ ਨੇ ਇਹ ਟਿੱਪਣੀ ਫਿਲਮ ‘ਗ੍ਰੰਪੀ ਓਲਡ ਮੈਨ’ ਦਾ ਜ਼ਿਕਰ ਕਰਦੇ ਹੋਏ ਕੀਤੀ ਹੈ। ਉਨ੍ਹਾਂ ਨੇ ਫਿਲਮ ਦੇ ਪੋਸਟਰ ‘’ਤੇ ਅਦਾਕਾਰਾਂ ਦੇ ਚਿਹਰਿਆਂ ਦੇ ਥਾਂ ‘’ਤੇ ਆਪਣੇ ਵਿਰੋਧੀਆਂ ਦੇ ਚਿਹਰਿਆਂ ਲਗਾ ਕੇ ਇਸਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘’ਤੇ ਸਾਂਝਾ ਕੀਤਾ। ਹੈਲੀ ਨੇ ਇਹ ਪੋਸਟ ਅਜਿਹੇ ਸਮੇਂ ‘’ਤੇ ਸ਼ੇਅਰ ਕੀਤੀ ਹੈ, ਜਦੋਂ ਰਿਪਬਲਿਕਨ ਉਮੀਦਵਾਰ ਚੁਨਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਇਸ ਮਹੀਨੇ ਦੱਖਣੀ ਕੈਰੋਲੀਨਾ ਦੀਆਂ ਮਹੱਤਵਪੂਰਨ ਪ੍ਰਾਇਮਰੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਪ੍ਰਾਇਮਰੀ ਚੋਣ ‘’ਚ ਹੈਲੀ ਦੀ ਸਥਿਤੀ ‘ਕਰੋ ਜਾਂ ਮਰੋ’ ਵਾਲੀ ਹੈ।ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੈਲੀ (52) ਹੀ ਇਕਲੌਤੀ ਦਾਅਵੇਦਾਰ ਬਚੀ ਹੈ, ਜੋ ਰਿਪਬਲਿਕਨ ਉਮੀਦਵਾਰ ਬਣਨ ਲਈ ਟਰੰਪ (77) ਨੂੰ ਚੁਣੌਤੀ ਦੇ ਰਹੀ ਹੈ। ਟਰੰਪ ਰਿਪਬਲਿਕਨ ਉਮੀਦਵਾਰ ਹਨ ਅਤੇ ਬਾਈਡੇਨ (81) ਡੈਮੋਕਰੇਟਿਕ ਉਮੀਦਵਾਰ ਬਣਨ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ। ‘ਖੜੂਸ ਬੁੱਢੇ’ ਯਾਨੀ ‘ਗ੍ਰੰਪੀ ਓਲਡ ਮੈਨ’ ਥੀਮ ਦੇ ਤਹਿਤ ਸਿਆਸੀ ਇਸ਼ਤਿਹਾਰਾਂ ਦੀ ਇੱਕ ਨਵੀਂ ਲੜੀ ਦੇ ਹਿੱਸੇ ਵਜੋਂ ਹੈਲੀ ਨੇ ਟਰੰਪ ਅਤੇ ਬਾਈਡੇਨ ਨੂੰ ਉਨ੍ਹਾਂ ਦੀ ਉਮਰ ਨੂੰ ਲੈ ਕੇ ਉਨ੍ਹਾਂ ‘’ਤੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ ’ਤੇ 1993 ‘ਚ ਰਿਲੀਜ਼ ਹੋਈ ਫਿਲਮ ‘ਗ੍ਰੰਪੀ ਓਲਡ ਮੈਨ’ ਦਾ ਅਜਿਹਾ ਪੋਸਟਰ ਸਾਂਝਾ ਕੀਤਾ, ਜਿਸ ‘’ਚ ਫਿਲਮੀ ਕਲਾਕਾਰਾਂ ਦੇ ਚਿਹਰਿਆਂ ਦੀ ਥਾਂ ਬਾਈਡੇਨ ਅਤੇ ਟਰੰਪ ਦੇ ਚਿਹਰਿਆਂ ਦੀ ਵਰਤੋਂ ਕੀਤੀ ਗਈ ਸੀ। ਟਰੰਪ ਨੂੰ ਸਖ਼ਤ ਟੱਕਰ ਦੇਣ ਦੀ ਆਪਣੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਹੈਲੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘’ਮੈਂ ਕਿਤੇ ਨਹੀਂ ਜਾ ਰਹੀ। ਸਾਨੂੰ ਦੇਸ਼ ਨੂੰ ਬਚਾਉਣਾ ਹੋਵੇਗਾ।’’ ਬਾਈਡੇਨ ਅਮਰੀਕਾ ਦੇ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ।

Related posts

ਅੰਕੜਿਆਂ ’ਚ ਖ਼ੁਲਾਸਾ 16 ਲੱਖ ਪ੍ਰਵਾਸੀ ਦੇਸ਼ ਦੀ ਦੱਖਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਏ

editor

ਕਵਿਤਾ ਕ੍ਰਿਸ਼ਨਾਮੂਰਤੀ ਬਿ੍ਰਟੇਨ ’ਚ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ

editor

ਭਾਰਤੀ ਮੁੰਡੇ ਦੀ ਈਮਾਨਦਾਰੀ ਦੀ ਦੁਬਈ ਪੁਲਿਸ ਨੇ ਕੀਤੀ ਤਾਰੀਫ਼, ਕੀਤਾ ਸਨਮਾਨਤ

editor