Sport

ਵਿਸ਼ਾਖਾਪਟਨਮ ‘’ਚ ਯਸ਼ਸਵੀ ਦਾ ਬੱਲਾ ਗਰਜÇਆ ਜੜਿਆ ਜ਼ਬਰਦਸਤ ਸੈਂਕੜਾ, ਪਹਿਲੇ ਦਿਨ ਸਟੰਪ ਤਕ ਬਣਾਈਆਂ 336 ਦੌੜਾਂ

ਵਿਸ਼ਾਖਾਪਟਨਮ – ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਮੈਚ ਵਿਸ਼ਾਖਾਪਟਨਮ ਦੇ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਅਤੇ ਯਸ਼ਸਵੀ ਨੇ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨੇ ਪਹਿਲੇ ਦਿਨ ਸਟੰਪ ਤੱਕ 336 ਦੌੜਾਂ ਬਣਾ ਲਈਆਂ ਹਨ।ਭਾਰਤ ਦੀ ਪਹਿਲੀ ਵਿਕਟ 40 ਦੌੜਾਂ ‘’ਤੇ ਰੋਹਿਤ ਸ਼ਰਮਾ ਦੇ ਰੂਪ ‘’ਚ ਡਿੱਗੀ। ਰੋਹਿਤ 14 ਦੇ ਨਿੱਜੀ ਸਕੋਰ ‘ਤੇ ਪੈਵੇਲੀਅਨ ਪਰਤ ਗਏ।ਇਸ ਤੋਂ ਬਾਅਦ ਯਸ਼ਸਵੀ ਨੇ ਸ਼ੁਭਮਨ ਗਿੱਲ ਨਾਲ ਮਿਲ ਕੇ ਦੂਜੀ ਵਿਕਟ ਲਈ 49 ਦੌੜਾਂ ਜੋੜੀਆਂ ਪਰ ਗਿੱਲ ਨੇ 34 ਦੌੜਾਂ ‘ਤੇ ਜੇਮਸ ਐਂਡਰਸਨ ਹੱਥੋਂ ਆਪਣੀ ਵਿਕਟ ਗੁਆ ਦਿੱਤੀ। ਸ਼੍ਰੇਅਸ ਅਈਅਰ 179 ਦੌੜਾਂ ਦੇ ਸਕੋਰ ‘’ਤੇ ਹਾਰਟਲੇ ਤੋਂ ਆਪਣਾ ਵਿਕਟ ਗੁਆ ਬੈਠੇ। ਅਈਅਰ 27 ਦੇ ਨਿੱਜੀ ਸਕੋਰ ‘’ਤੇ ਪਵੇਲੀਅਨ ਪਰਤ ਗਏ। ਉਸ ਨੇ ਯਸ਼ਸਵੀ ਦੇ ਨਾਲ ਮਿਲ ਕੇ ਤੀਜੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਰਜਤ ਪਾਟੀਦਾਰ ਕ੍ਰੀਜ਼ ‘’ਤੇ ਆਏ, ਜੋ ਰੇਹਨਾ ਅਹਿਮਦ ਦੀ ਗੇਂਦ ਦਾ ਸ਼ਿਕਾਰ ਹੋ ਗਏ। ਰਜਤ ਨੇ ਸੋਚਿਆ ਕਿ ਉਸ ਨੇ ਗੇਂਦ ‘’ਤੇ ਕੰਟਰੋਲ ਕਰ ਲਿਆ ਹੈ ਪਰ ਉਛਾਲ ਕਾਰਨ ਗੇਂਦ ਬੇਲਜ਼ ‘’ਤੇ ਲੱਗ ਗਈ ਅਤੇ ਉਹ 32 ਦੌੜਾਂ ‘’ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਪਾਟੀਦਾਰ ਨੇ ਆਪਣੇ ਪਹਿਲੇ ਮੈਚ 9nd vs 5ng ਦੂਜੇ ਟੈਸਟ ਵਿੱਚ ਯਸ਼ਸਵੀ ਦੇ ਨਾਲ 70 ਦੌੜਾਂ ਜੋੜੀਆਂ। ਇਸ ਤੋਂ ਬਾਅਦ ਅਕਸ਼ਰ ਪਟੇਲ 27 ਦੌੜਾਂ ‘ਤੇ ਸ਼ੋਏਬ ਬਸ਼ੀਰ ਤੋਂ ਆਪਣਾ ਵਿਕਟ ਗੁਆ ਬੈਠੇ। ਇੰਗਲੈਂਡ ਲਈ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਜੇਮਸ ਐਂਡਰਸਨ ਅਤੇ ਟਾਮ ਹਾਰਟਲੇ ਨੇ 1-1 ਵਿਕਟ ਲਈ।

Related posts

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

editor