India

ਭਾਰਤ ‘ਚ ਨੋਵੋਵੈਕਸ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ

ਨਵੀਂ ਦਿੱਲੀ – ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟਾਗੀ) ਦੀ ਕੋਰੋਨਾ ਨਾਲ ਜੁੜੀ ਕਮੇਟੀ ਨੇ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕੋਵੋਵੈਕਸ ਨੂੰ ਰਾਸ਼ਟਰੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਕੋਰੋਨਾ ਰੋਕੂ ਇਸ ਵੈਕਸੀਨ ਦਾ ਉਤਪਾਦਨ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਕੀਤਾ ਹੈ, ਜਿਸ ਦੀ ਇਕ ਵੈਕਸੀਨ ਕੋਵੀਸ਼ੀਲਡ ਪਹਿਲਾਂ ਤੋਂ ਹੀ ਇਸ ਮੁਹਿੰਮ ਦਾ ਪ੍ਰਮੁੱਖ ਹਿੱਸਾ ਹੈ। ਭਾਰਤ ਦੇ ਦਵਾਈ ਕੰਟਰੋਲਰ ਨੇ ਬਾਲਿਗਾਂ ‘ਚ ਕੋਵੋਵੈਕਸ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਪਿਛਲੇ ਸਾਲ 28 ਦਸੰਬਰ ਨੂੰ ਹੀ ਦੇ ਦਿੱਤੀ ਸੀ। ਉਥੇ 12-17 ਸਾਲ ਦੇ ਬੱਚਿਆਂ ਲਈ 9 ਮਾਰਚ ਨੂੰ ਮਨਜ਼ੂਰੀ ਦਿੱਤੀ। ਹਾਲਾਂਕਿ, ਹਾਲੇ ਤਕ ਇਸ ਨੂੰ ਰਾਸ਼ਟਰੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ‘ਤੇ ਵਿਚਾਰ ਕਰਨ ਲਈ ਐੱਨਟਾਗੀ ਦੀ ਕੋਰੋਨਾ ਸਬੰਧੀ ਕਮੇਟੀ ਦੀ ਇਕ ਅਪ੍ਰਰੈਲ ਨੂੰ ਬੈਠਕ ਹੋਈ, ਜਿਸ ਵਿਚ ਕੋਵੋਵੈਕਸ ਨੂੰ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਉਮੀਦ ਹੈ ਕਿ ਹੁਣ ਛੇਤੀ ਹੀ ਇਹ ਵੈਕਸੀਨ ਵੀ ਲਾਈ ਜਾਣ ਲੱਗੇਗੀ। ਸਰਕਾਰੀ ਟੀਕਾ ਕੇਂਦਰਾਂ ‘ਤੇ ਤਾਂ ਇਹ ਮੁਫ਼ਤ ਲਾਈ ਜਾਵੇਗੀ, ਪਰ ਨਿੱਜੀ ਟੀਕਾ ਕੇਂਦਰਾਂ ‘ਤੇ ਇਸ ਲਈ ਪ੍ਰਤੀ ਡੋਜ਼ 900 ਰੁਪਏ ਅਤੇ ਅਲੱਗ ਤੋਂ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ। ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ। ਇਸ ਦੀ ਇਕ ਪ੍ਰਮੁੱਖ ਵਜ੍ਹਾ ਵੱਡੀ ਗਿਣਤੀ ਵਿਚ ਟੀਕਾਕਰਨ ਵੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਬੀਤੇ 24 ਘੰਟਿਆਂ ਵਿਚ 1,096 ਨਵੇਂ ਮਾਮਲੇ ਮਿਲੇ ਹਨ ਅਤੇ 81 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 74 ਮੌਤਾਂ ਇਕੱਲੀਆਂ ਕੇਰਲ ਤੋਂ ਹਨ। ਕੇਰਲ ਵਿਚ ਵੀ ਮੌਤ ਦੇ ਅੰਕੜੇ ਇਸ ਲਈ ਜ਼ਿਆਦਾ ਆ ਰਹੇ ਹਨ, ਕਿਉਂਕਿ ਪਹਿਲਾਂ ਹੋਈਆਂ ਮੌਤਾਂ ਨੂੰ ਨਵੇਂ ਅੰਕੜਿਆਂ ਨਾਲ ਮਿਲਾ ਕੇ ਜਾਰੀ ਕੀਤਾ ਜਾ ਰਿਹਾ ਹੈ। ਸਰਗਰਮ ਮਾਮਲੇ ਘੱਟ ਕੇ 13,013 ਰਹਿ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 0.03 ਫ਼ੀਸਦੀ ਹੈ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor