International

ਸ੍ਰੀਲੰਕਾ ‘ਚ ਸਰਕਾਰ ਵਿਰੋਧੀ ਰੈਲੀ ਕਰਨ ‘ਤੇ 600 ਤੋਂ ਵੱਧ ਮੁਜ਼ਾਹਰਾਕਾਰੀ ਗਿ੍ਫ਼ਤਾਰ

ਕੋਲੰਬੋ – ਸ੍ਰੀਲੰਕਾ ‘ਚ 36 ਘੰਟਿਆਂ ਦੇ ਰਾਸ਼ਟਰ ਪੱਧਰੀ ਕਰਫਿਊ ਦੀ ਉਲੰਘਣਾ ਕਰਨ ਤੇ ਦੇਸ਼ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਦੇ ਮੱਦੇਨਜ਼ਰ ਸਰਕਾਰ ਵਿਰੋਧੀ ਰੈਲੀ ਕਰਨ ਦੇ ਯਤਨਾਂ ‘ਚ ਐਤਵਾਰ ਨੂੰ ਦੇਸ਼ ਦੇ ਪੱਛਮੀ ਸੂਬੇ ‘ਚ 600 ਤੋਂ ਵੱਧ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ।

ਸਰਕਾਰ ਵੱਲੋਂ ਲਗਾਏ ਗਏ ਹਫ਼ਤੇ ਦੇ ਕਰਫਿਊ ਦੀ ਉਲੰਘਣਾ ਕਰਨ ਲਈ ਵਿਰੋਧੀ ਸੰਸਦ ਮੈਂਬਰਾਂ ਨੇ ਆਪਣੇ ਨੇਤਾ ਸਜਿਤ ਪ੍ਰਰੇਮਦਾਸਾ ਦੀ ਅਗਵਾਈ ‘ਚ ਇਤਿਹਾਸਕ ਇੰਡੀਪੈਂਡੇਸ ਸਕੁਆਇਰ ਵੱਲ ਵਿਰੋਧ ਮਾਰਚ ਕੱਢਿਆ ਸੀ। ਸਰਕਾਰ ਨੇ ਵਿਰੋਧ ਮੁਜ਼ਾਹਰੇ ਦੇ ਇਸ ਪਹਿਲਾਂ ਤੈਅ ਕੀਤੇ ਪ੍ਰਰੋਗਰਾਮ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਕਰਫਿਊ ਦਾ ਐਲਾਨ ਕੀਤਾ ਸੀ। ਪ੍ਰਰੇਮਦਾਸਾ ਦਾ ਕਹਿਣਾ ਸੀ ਕਿ ਅਸੀਂ ਪ੍ਰਦਰਸ਼ਨ ਕਰਨ ਨਾਲ ਸਬੰਧਤ ਜਨਤਾ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਸਰਕਾਰ ਵੱਲੋਂ ਜਨਤਕ ਸੁਰੱਖਿਆ ਆਰਡੀਨੈਂਸ ਦੀ ਦੁਰਵਰਤੋਂ ਕਰਨ ਦਾ ਵਿਰੋਧ ਕਰ ਰਹੇ ਹਾਂ। ਕੋਲੰਬੋ ਗਜ਼ਟ ‘ਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਐਤਵਾਰ ਨੂੰ ਪੱਛਮੀ ਸੂਬੇ ‘ਚ ਕੁਲ 664 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ। ਇਸ ਦੌਰਾਨ ਕਈ ਘੰਟੇ ਬਿਜਲੀ ਸਪਲਾਈ ਬੰਦ ਰਹਿਣ ਦੇ ਵਿਰੋਧ ‘ਚ ਐਤਵਾਰ ਨੂੰ 53 ਸਾਲਾ ਵਿਅਕਤੀ ਨਸ਼ੇ ਦੀ ਹਾਲਤ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦੀ ਨਿਜੀ ਰਿਹਾਇਸ਼ ਦੇ ਬਾਹਰ ਬਿਜਲੀ ਦੇ ਖੰਬੇ ‘ਤੇ ਚੜ੍ਹ ਗਿਆ ਤੇ ਤੇਜ਼ ਕਰੰਟ ਦੀ ਲਪੇਟ ‘ਚ ਆ ਗਿਆ।

ਰਾਸ਼ਟਰਪਤੀ ਰਾਜਪਕਸ਼ੇ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਇਕ ਵਿਸ਼ੇਸ਼ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਕੇ ਸ੍ਰੀਲੰਕਾ ‘ਚ ਇਕ ਅਪ੍ਰਰੈਲ ਤੋਂ ਐਮਰਜੈਂਸੀ ਲਗਾ ਦਿੱਤੀ ਸੀ। ਨਾਲ ਹੀ ਸ਼ਨਿਚਰਵਾਰ ਸ਼ਾਮ ਛੇ ਵਜੇ ਤੋਂ ਸੋਮਵਾਰ ਸਵੇਰੇ ਛੇ ਵਜੇ ਤੱਕ 36 ਘੰਟਿਆਂ ਦਾ ਕਰਫਿਊ ਲਗਾਇਆ ਸੀ। ਸਰਕਾਰ ਨੇ ਐਤਵਾਰ ਨੂੰ ਇੰਟਰਨੈੱਟ ਮੀਡੀਆ ਤੱਕ ਜਨਤਾ ਦੀ ਪਹੁੰਚ ਖ਼ਤਮ ਕਰਨ ਲਈ ਇੰਟਰਨੈੱਟ ਸੇਵਾ ‘ਤੇ ਵੀ ਰੋਕ ਲਗਾਉਣ ਦਾ ਹੁਕਮ ਦਿੱਤਾ ਸੀ ਤੇ ਲੋਕਾਂ ਦੇ ਇਕ ਥਾਂ ਇਕੱਠੇ ਹੋਣ ‘ਤੇ ਰੋਕ ਲਗਾ ਦਿੱਤੀ ਸੀ। ਪਰ ਕਰੀਬ 15 ਘੰਟੇ ਬਾਅਦ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਸੀ। ਰਾਜਪਕਸ਼ੇ ਦੇ ਭਤੀਜੇ ਤੇ ਖੇਡ ਮੰਤਰੀ ਨਮਲ ਰਾਜਪਕਸ਼ੇ ਦਾ ਕਹਿਣਾ ਸੀ ਕਿ ਇੰਟਰਨੈੱਟ ਸੇਵਾ ‘ਤੇ ਪਾਬੰਦੀ ਗ਼ੈਰ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਇੰਟਰਨੈੱਟ ਮੀਡੀਆ ਸਾਈਡ ਨਾਲ ਜੁੜਨ ਲਈ ਵੀਪੀਐੱਨ ਦਾ ਇਸਤੇਮਾਲ ਕਰਨ ਲੈਣਗੇ।

ਚੇਤੇ ਰਹੇ ਕਿ ਸ੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਘੱਟ ਸਪਲਾਈ ਕਾਰਨ ਈਂਧਨ, ਰਸੋਈ ਗੈਸ ਤੇ ਜ਼ਰੂਰੀ ਸਾਮਾਨ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ। ਕਈ-ਕਈ ਘੰਟੇ ਬਿਜਲੀ ਗੁਲ ਰਹਿੰਦੀ ਹੈ ਤੇ ਆਮ ਲੋਕ ਹਫ਼ਤਿਆਂ ਤੋਂ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ।

ਏਅਰ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਹ ਮੰਗ ‘ਚ ਕਮੀ ਕਾਰਨ ਨੌਂ ਅਪ੍ਰੈਲ ਤੋਂ ਭਾਰਤ-ਸ੍ਰੀਲੰਕਾ ਵਿਚਕਾਰ ਆਪਣੀਆਂ ਉਡਾਣਾਂ ਦੀ ਗਿਣਤੀ ਪ੍ਰਤੀ ਹਫ਼ਤਾ 16 ਤੋਂ ਘਟਾ ਕੇ 13 ਕਰੇਗੀ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਤੀ ਹਫ਼ਤਾ ਦਿੱਲੀ ਤੋਂ ਸੰਚਾਲਿਤ ਹੋਣ ਵਾਲੀਆਂ ਉਡਾਣਾਂ ਦੀ ਗਿਣਤੀ ਸੱਤ ਤੋਂ ਘਟਾ ਕੇ ਚਾਰ ਕਰ ਦਿੱਤੀ ਜਾਵੇਗੀ। ਜਦਕਿ ਚੇਨਈ ਤੋਂ ਸੰਚਾਲਿਤ ਹੋਣ ਵਾਲੀਆਂ ਉਡਾਣਾਂ ਦੀ ਗਿਣਤੀ ‘ਚ ਕੋਈ ਕਮੀ ਨਹੀਂ ਕੀਤੀ ਜਾਵੇਗੀ, ਉੱਤੋਂ ਰੋਜ਼ਾਨਾ ਹਫ਼ਤੇ ‘ਚ ਨੌਂ ਉਡਾਣਾਂ ਦਾ ਸੰਚਾਲਨ ਹੁੰਦਾ ਰਹੇਗਾ।

Related posts

ਨਿੱਝਰ ਕੇਸ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ

editor

ਭਾਰਤੀ- ਅਮਰੀਕੀਆਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਕੀਤਾ ਵਾਅਦਾ

editor

ਜੇਲ੍ਹ ਜਾਣ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਟਰੰਪ ਨੇ ਜੱਜ ਨੂੰ ‘ਧੋਖੇਬਾਜ਼’ ਕਿਹਾ

editor