Women's World

ਮਰਦਾਂ ਦੇ ਵਾਲ ਝੜਨ ਦੇ ਮੁੱਖ ਕਾਰਨ

ਵਾਲ ਵਿਅਕਤੀ ਦੀ ਖੂਬਸੂਰਤੀ ਦਾ ਇਕ ਮੁੱਖ ਹਿੱਸਾ ਨਿਭਾਉਦੇ ਹਨ। ਜੇਕਰ ਵਾਲ ਦੀ ਖੂਬਸੂਰਤ ਅਤੇ ਸੰਘਣੇ ਨਾਂ ਹੋਣ ਤਾਂ ਇਸ ਦਾ ਤੁਹਾਡੀ ਸ਼ਖ਼ਸੀਅਤ ‘ਤੇ ਬੁਰਾ ਪ੍ਰਭਾਵ ਪੈਦਾ ਹੈ। ਪਰ ਅੱਜ ਵੀ ਭੱਜ ਦੌੜ ਵਾਲੀ ਜ਼ਿੰਦਗੀ ‘ਚ ਝੜਦੇ ਵਾਲਾਂ ਦੀ ਸਮੱਸਿਆ ਆਮ ਗੱਲ ਹੋ ਗਈ ਹੈ। ਮਰਦਾ ‘ਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਝੜਦੇ ਵਾਲਾਂ ਦੀ ਸਮੱਸਿਆ ਇੰਨਡ੍ਰੋਜ਼ੈਨੇਟਿਕ ਅਲੋਪਿਕਾ ਹੈ, ਜਿਹੜੀ ਮਰਦਾ ‘ਚ ਪਾਈ ਜਾਣ ਵਾਲੀ ਡੀ. ਟੀ. ਐੱਚ. ਹਾਰਮੋਨਸ ਦਾ ਸੰਤੁਲਨ ਖਰਾਬ ਹੋਣ ਕਾਰਨ ਹੁੰਦੀ ਹੈ। ਇਸ ਸਮੱਸਿਆ ਦੇ ਨਾਲ ਮਰਦਾ ਦੇ ਵਾਲ ਜ਼ਿਆਦਾ ਝੱੜਣ ਲੱਗ ਜਾਂਦੇ ਹਨ। ਪੁਰਸ਼ਾਂ ਦੇ ਲਗਾਤਾਰ ਵਾਲ ਝੜਨ ਦੇ ਪਿੱਛੇ ਹੋਰ ਵੀ ਬਹੁਤ ਕਾਰਨ ਹਨ।
1. ਹਾਰਮੋਨ ਸਮੱਸਿਆ
ਮਰਦਾ ਦੇ ਵਾਲ ਝੜਣ ਦਾ ਮੁੱਖ ਕਾਰਨ ਇੰਨਡ੍ਰੋਜ਼ੈਨੇਟਿਕ ਅਲੋਪਿਕਾ ਹੈ, ਇਹ ਸਮੱਸਿਆ ਵਾਲਾਂ ‘ਚ ਡੀ. ਟੀ. ਐੱਚ. ਹਾਰਮੋਨ ਦਾ ਸੰਤੁਲਨ ਖਰਾਬ ਹੋਣ ਕਾਰਨ ਹੁੰਦੀ ਹੈ।
2. ਖਿਚਾਅ
ਖਿਚਾਅ ਜ਼ਿਆਦਾ ਹੋਣ ਨਾਲ ਹਾਰਮੋਨ ਦਾ ਸੰਤੁਲਨ ਖਰਾਬ ਹੋਣ ਲੱਗ ਜਾਂਦਾ ਹੈ, ਵਾਲ ਜ਼ਿਆਦਾ ਜਲਦੀ ਝੱੜਣ ਲੱਗ ਜਾਂਦੇ ਹਨ।
3. ਸਿਗਰਟ
ਤੰਬਾਕੂ ‘ਚ ਮੌਜ਼ੂਦ ਨਿਕੋਟਿਨ ਦੇ ਕਾਰਨ ਖੂਨ ਨਸਾਂ ਸੁੰਗੜ ਲਗੱ ਜਾਂਦੀਆਂ ਹਨ, ਜਿਸ ਕਾਰਨ ਸਰੀਰ ਦੀ ਆਕਸੀਜਨ ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਵਾਲਾਂ ਨੂੰ ਨੁਕਸਾਨ ਹੁੰਦਾ ਹੈ।
4. ਸ਼ਰਾਬ
ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ‘ਚ ਜ਼ਹਿਰ ਵੱਧ ਜਾਂਦਾ ਜਿਸ ਨਾਲ ਲੋਹੇ ਅਤੇ ਜ਼ਿੰਕ , ਪਾਣੀ ਦੀ ਕਮੀ ਹੋ ਜਾਦੀ ਹੈ, ਜਿਸ ਨਾਲ ਵਾਲ ਝੜਣ ਦਾ ਕਾਰਨ ਬਣ ਜਾਦਾ ਹੈ।
5. ਪਰਿਵਾਰ ਦਾ ਇਤਿਹਾਸ
ਗੰਜੇਪੰਨ ਦੇ ਲਈ ਜੈਨੇਟਿਕਸ ਜ਼ਿੰੰਮੇਵਾਰ ਹੋ ਸਕਦਾ ਹੈ। ਜੇਕਰ ਆਪਣੇ ਪਰਿਵਾਰ ਦੇ ਘੱਟ ਉਮਰ ਵਾਲਿਆਂ ਦੇ ਵਾਲ ਝੜਦੇ ਹਨ ਇਸ ਕਾਰਨ ਸਾਡੇ ਵੀ ਵਾਲ ਝੱੜ ਸਕਦੇ ਹਨ।

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak